Htv Punjabi
Punjab

16 ਸਾਲ ਦੇ ਇਸ ਨਾਬਾਲਿਗ ਨੂੰ ਬੰਨਣਾ ਜ਼ਰੂਰੀ ਕਿਉਂਕਿ ਇਸ ਨੇ 5 ਲੋਕਾਂ ਨੂੰ ਕੱਟਿਆ

ਜਲੰਧਰ : ਇੱਥੋਂ ਦੇ ਬਲਵੰਤ ਨਗਰ ਵਿੱਚ ਬੁੱਧਵਾਰ ਸ਼ਾਮ 6 ਵਜੇ 16 ਸਾਲ ਦੇ ਇੱਕ ਨੌਜਵਾਨ ਨੇ 5 ਲੋਕਾਂ ਨੂੰ ਕੱਟ ਖਾਧਾ l ਇਸ ਦੇ ਬਾਅਦ ਨੌਜਵਾਨ ਨੂੰ ਥਾਣਾ 2 ਦੀ ਪੁਲਿਸ ਸਿਵਿਲ ਹਸਪਤਾਲ ਲੈ ਗਈ l ਇੱਥੇ ਵੀ ਉਹ ਕਾਬੂ ਨਹੀਂ ਆ ਰਿਹਾ ਸੀ ਤਾਂ ਡਾਕਟਰਾਂ ਨੂੰ ਉਸ ਨੂੰ ਕੰਟਰੋਲ ਕਰਨ ਦੇ ਲਈ ਬੰਨਣਾ ਪਿਆ l ਉਸ ਨੂੰ ਟਰੋਮਾ ਵਾਰਡ ਵਿੱਚ ਭਰਤੀ ਕੀਤਾ ਗਿਆ l ਡਾ. ਹਰਕੰਵਲ ਕੌਰ ਦਾ ਕਹਿਣਾ ਹੈ ਕਿ ਨੋਜਵਾਨ ਦੇ ਸਰੀਰ ‘ਤੇ ਕੁੱਤੇ ਦੇ ਕੱਟਣ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ l ਫਿਰ ਵੀ ਇਹਤਿਆਤਨ ਉਸ ਦੇ ਬਲੱਡ ਸੈਂਪਲ ਲੈ ਕੇ ਟੈਸਟ ਦੇ ਲਈ ਭੇਜੇ ਗਏ ਹਨ l ਇਸ ਦੇ ਇਲਾਵਾ ਦਿਮਾਗ ਦੇ ਡਾਕਟਰ ਨੂੰ ਵੀ ਦੱਸ ਦਿੱਤਾ ਗਿਆ ਹੈ.ਵੀਰਵਾਰ ਨੂੰ ਟੈਸਟਾਂ ਦੀ ਰਿਪੋਰਟ ਆਉਣ ਦੇ ਬਾਅਦ ਅੱਗੇ ਦਾ ਇਲਾਜ ਕੀਤਾ ਜਾਵੇਗਾ l ਜਾਣਕਾਰੀ ਦੇ ਅਨੁਸਾਰ ਨੌਜਵਾਨ ਨੇ 6 ਵਜੇ ਬਲਵੰਤ ਨਗਰ ਸਥਿਤ ਇੱਕ ਘਰ ਵਿੱਚ ਵੜ ਗਿਆ, ਜਿੱਥੇ ਉਸ ਨੇ 72 ਸਾਲ ਦੀ ਔਰਤ ਨੂੰ ਦੰਦਾਂ ਨਾਲ ਕੱਟਿਆ l ਔਰਤ ਨੂੰ ਕੱਟਦਾ ਦੇਖ ਗੁਆਂਢ ਵਿੱਚ ਰਹਿਣ ਵਾਲੀ 80 ਸਾਲ ਦੀ ਔਰਤ ਜਦ ਉਸ ਨੂੰ ਬਚਾਉਣ ਆਈ ਤਾਂ ਨੌਜਵਾਨ ਨੇ ਉਸ ਨੂੰ ਵੀ ਕੱਟ ਖਾਧਾ l ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਇਸ ਨੌਜਵਾਨ ਨੇ ਹੀ 3 ਹੋਰ ਲੋਕਾਂ ਨੂੰ ਕੱਟਿਆ l ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ l

Related posts

ਪੁਰਾਣੀ ਰੰਜਿਸ਼ ਦੇ ਚਲਦਿਆਂ ਯਾਰ ਕੋਲੋਂ ਲੁੱਟੀ ਫਾਰਚੂਨਰ; ਤੇਜ਼ੀ ਨਾਲ ਵਾਇਰਲ ਹੋ ਰਹੀ ਸੀਸੀਟੀਵੀ ਵੀਡੀਓ

htvteam

ਇਹ ਐ ਦੁਨੀਆਂ ਦੇ ਸਭ ਤੋਂ ਅਨੋਖੇ ਭੈਣ ਭਰਾ ਦੀ ਕਹਾਣੀ, 6 ਸਾਲ ਪਹਿਲਾਂ ਗੁੰਮੇ ਭਰਾ ਨੂੰ ਲੱਭਣ ‘ਚ ਹਾਰ ਗਈ ਭੈਣ ਨੇ, ਦੇਖੋ ਲੱਭਣ ਵਾਲੇ ਨੂੰ ਕੀ ਦੇਣ ਦਾ ਕਰਤਾ ਐਲਾਨ ! 

Htv Punjabi

ਭਾਂਡਿਆ ਵਾਲੀ ਦੁਕਾਨ ‘ਚ ਆਹ ਹੋ ਗਿਆ ਕਾਂ। ਡ

htvteam

Leave a Comment