Htv Punjabi
Punjab

ਨਿੱਜੀ ਥਰਮਲ ਪਾਵਰ ਪਲਾਂਟਸ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਸਰਕਾਰ

ਚੰਡੀਗੜ੍ਹ : ਪੰਜਾਬ ਸਰਕਾਰ ਨਿੱਜੀ ਥਰਮਲ ਪਾਵਰ ਪਲਾਂਟਸ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਹੈ l ਸ਼ੁੱਕਰਵਾਰ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਿੱਜੀ ਥਰਮਲ ਪਲਾਂਟਾਂ ਨੂੰ ਲੈ ਕੇ ਰਾਜ ਸਰਕਾਰ ਦੇ ਮੌਜੂਦਾ ਰੱਵਈਏ ‘ਤੇ ਚਿੰਤਾ ਜਤਾਈ ਅਤੇ ਮਾਮਲੇ ਵਿੱਚ ਲਾਪਰਵਾਹੀ ਵਰਤਣ ਅਤੇ ਗੈਰ ਜ਼ਿੰਮੇਦਾਰ ਅਫਸਰਾਂ ਦੀ ਪਹਿਚਾਣ ਕਰਨ ਨੂੰ ਕਿਹਾ l ਜਾਖੜ ਨੇ ਕਿਹਾ ਕਿ ਪ੍ਰਦੇਸ਼ ਵਿੱਚ ਮਹਿੰਗੀ ਬਿਜਲੀ ਤੋਂ ਛੁਟਕਾਰਾ ਪਾਉਣ ਦੇ ਲਈ ਉਹ ਜਲਦ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵਿਸ਼ੇਸ਼ ਮੁਲਾਕਾਤ ਕਰਾਂਗੇ l ਇਸ ਦੌਰਾਨ ਮੰਗ ਕੀਤੀ ਜਾਵੇਗੀ ਕਿ ਨਿੱਜੀ ਥਰਮਲ ਪਾਵਰ ਪਲਾਂਟਸ ਨੂੰ 2 ਸਾਲ ਦੇ ਲਈ ਬੰਦ ਕਰਨ ਦੇ ਲਈ ਤੁਰੰਤ ਹੁਕਮ ਜ਼ਾਰੀ ਕੀਤੇ l ਇਸ ਤੋਂ ਜਿੱਥੇ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ, ਉਹ ਸਰਕਾਰ ਦੇ ਇੱਕ ਸਾਲ ਦੇ 2300 ਕਰੋੜ ਦੇ ਹਿਸਾਬ ਤੋਂ 4600 ਕਰੋੜ ਰੁਪਏ ਵੀ ਬਚਣਗੇ l ਜਾਖੜ ਨੇ ਕਿਹਾ ਕਿ ਉਹ ਐਤਵਾਰ ਨੂੰ ਥਰਮਲ ਪਲਾਂਟ ਅਤੇ ਸੰਬੰਧਿਤ ਖੇਤਰ ਦਾ ਦੌਰਾ ਕਰ ਉੱਥੇ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ l ਵਾਪਸ ਮੁੜਣ ‘ਤੇ ਉਨ੍ਹਾਂ ਸਾਰੇ ਤੱਥਾਂ ‘ਤੇ ਸੀਐਮ ਨੂੰ ਜਾਣੂ ਕਰਵਾਉਣਗੇ l

Related posts

ਇਕੱਲੀ ਜਨਾ-ਨੀ ਨਾਲ ਦਰਜਨਾਂ ਮੁੰ-ਡੇ ਛਡਾਉਂਣ ਆਇਆ ਸਰਦਾਰ ਦੇਖੋ ਕਿਵੇਂ ਗਿਆ ਰਗੜਿਆ ?

htvteam

ਭਰਵੀਂ ਜਿਹੀ ਦਾਹੜੀ ਵਾਲੇ ਮੁੰਡੇ ਨੇ ਜੋਸ਼ ਜੋਸ਼ ‘ਚ ਦੇਖੋ ਕੀ ਕਰਤਾ

htvteam

ਕਾਂਗਰਸੀ ਲੀਡਰ ਤੇ ਪੁਲਿਸ ਆਹਮੋਂ-ਸਾਹਮਣੇ, ਚੰਨੀ ਨੇ ਮੂੰਹ ਤੇ ਹੀ ਦੇਖੋ ਕਿਵੇਂ ਠੋਕੇ ਵੱਡੇ ਅਫਸਰ

htvteam

Leave a Comment