Htv Punjabi
Punjab

ਖਾਤੇ ਵਿੱਚ ਆਏ 2.61 ਅਰਬ, ਬੈਂਕ ਨੇ ਇਸ ਤਰ੍ਹਾਂ ਬਣਾ ਦਿੱਤਾ ਅਰਬਪਤੀ

ਚਮਕੌਰ ਸਾਹਿਬ : ਪਿੰਡ ਮਹਿਤੋਤ ਵਿੱਚ ਸਥਿਤ ਆਈਡੀਬੀਆਈ ਬੈਂਕ ਨੇ ਬਲਵਿੰਦਰ ਸਿੰਘ ਨਿਵਾਸੀ ਫਤੇਹਪੁਰ ਤਹਿਸੀਲ ਚਮਕੌਰ ਸਾਹਿਬ ਦੇ ਖਾਤੇ ਵਿੱਚ 2 ਅਰਬ 61 ਕਰੋੜ 84 ਹਜ਼ਾਰ ਰੁਪਏ ਗਲਤੀ ਨਾਲ ਪਵਾ ਦਿੱਤੇ l ਇਸ ਦੇ ਬਾਅਦ ਬੈਂਕ ਨੇ ਪੈਸੇ ਵਾਪਸ ਕੱਟਣ ਸਮੇਂ ਖਾਤਾਧਾਰਕ ਦੇ ਵੀ ਪਹਿਲਾਂ ਤੋਂ ਜਮ੍ਹਾਂ 50 ਹਜ਼ਾਰ ਰੁਪਏ ਕੱਟ ਲਏ l ਪੀੜਿਤ ਨੇ ਜਦ ਇਸ ਸੰਬੰਧੀ ਬੈਂਕ ਅਧਿਕਾਰੀਆਂ ਤੋਂ ਪਤਾ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਭ ਕੰਪਿਊਟਰ ਦੀ ਗਲਤੀ ਨਾਲ ਹੋਇਆ ਹੈ ਅਤੇ ਖਾਤੇ ਤੋਂ ਕੱਟੇ ਗਏ ਪੈਸੇ 3 ਜਾਂ 4 ਮਹੀਨਿਆਂ ਵਿੱਚ ਵਾਪਸ ਮਿਲ ਜਾਣਗੇ ਇਹ ਕਹਿਕੇ ਵਾਪਸ ਭੇਜ ਦਿੱਤਾ l ਬਲਵਿੰਦਰ ਨੇ ਕਿਹਾ ਕਿ ਪਿਛਲੇ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ ਖਾਤੇ ਵਿੱਚ 50 ਹਜ਼ਾਰ ਰੁਪਏ ਦੀ ਨਕਦੀ ਜਮ੍ਹਾਂ ਕਰਵਾਈ ਸੀ ਪਰ 30 ਜਨਵਰੀ ਨੂੰ ਉਸ ਦੇ ਖਾਤੇ ਵਿੱਚ ਅਚਾਨਕ 2 ਅਰਬ 61 ਕਰੋੜ ਖਾਤੇ ਵਿੱਚ ਜਮ੍ਹਾਂ ਹੋਇਆ ਸੀ l ਬਲਵਿੰਦਰ ਨੇ ਦੱਸਿਆ ਕਿ ਮੋਬਾਈਲ ‘ਤੇ ਮੈਸੇਜ ਆਇਆ ਤਾਂ 50 ਹਜ਼ਾਰ ਰੁਪਏ ਕੱਟਣ ਦਾ ਪਤਾ ਚੱਲਿਆ l

Related posts

ਪਾਣੀ ਚ ਡੁੱਬਿਆ ਆਹ ਪਿੰਡ, ਆਇਆ ਹੜ੍ਹ ?

htvteam

ਮਾਂ ਨੂੰ ਫੋਨ ਕਰਕੇ ਧੀ ਨੇ ਕਿਹਾ ਕਿ ਮੈਨੂੰ ਲੈ ਜਾਓ, ਪੇਕੇ ਵਾਲੇ ਪਹੁੰਚੇ ਤਾਂ ਮਿਲੀ ਲਾਸ਼

Htv Punjabi

ਕੇਂਦਰੀ ਜ਼ੇਲ੍ਹ ਵਿੱਚ ਫਾਂਸੀ ਨਾਲ ਲਟਕਦਾ ਮਿਲਿਆ ਕੈਦੀ, ਹੱਤਿਆ ਦੇ ਇਲਜ਼ਾਮ ਵਿੱਚ ਸੀ ਬੰਦ

Htv Punjabi

Leave a Comment