ਚੰਡੀਗੜ੍ਹ : ਡਿਊਟੀ ਦੇ ਦੌਰਾਨ ਚੰਗਾ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਦਾ ਮਨੋਬਲ ਵਧਾਉਣ ਲਈ ਡੀਜੀਪੀ ਦਿਨਕ ਗੁਪਤਾ ਨੇ ਇੱਕ ਮਹੀਨਾਵਾਰ ਮਾਨ ਅਤੇ ਪ੍ਰਸ਼ੰਸਾ ਸਕੀਮ ਸ਼ੁਰੂ ਕੀਤੀ ਹੈ l ਗੁਪਤਾ ਨੇ ਦੱਸਿਆ ਕਿ ਇਸ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਪੀਪੀਏ ਫਿਲੌਰ ਵਿੱਚ 15 ਪੁਲਿਸ ਮੁਲਾਜ਼ਿਮਾਂ ਨੂੰ ਡੀਜੀਪੀ ਕਮੇਂਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ l ਡੀਜੀਪੀ ਨੇ ਕਿਹਾ ਕਿ ਅੰਤਵਾਦੀਆਂ ਅਤੇ ਗੈਂਗਸਟਰਾਂ, ਭਗੌੜੇ ਮੁਲਜ਼ਮਾਂ ਦੀ ਗ੍ਰਿਫਤਾਰੀ ਆਦਿ ਮਾਮਲੇ ਵਿੱਚ ਇਨ੍ਹਾਂ ਕਰਮਚਾਰੀਆਂ ਦੀ ਕਾਰਗੁਜ਼ਾਰੀ ਚੰਗੀ ਰਹੀ ਹੈ l ਗੁਪਤਾ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਪੁਲਿਸ ਵਾਲਿਆਂ ਦੁਆਰਾ ਡਿਊਟੀ ਦੇ ਦੌਰਾਨ ਬੇਮਿਸਾਲ ਸੇਵਾਵਾਂ ਉਨ੍ਹਾਂ ਦੇ ਮਨੋਬਲ ਨੂੰ ਹੋਰ ਉੱਚਾ ਕਰਨਾ ਹੈ l ਦੱਸ ਦਈਏ ਕਿ ਹਰ ਮਹੀਨੇ ਦੀ 25 ਤਰੀਕ ਤੱਕ ਅਲੱਗ ਅਲੱਗ ਜ਼ਿਲਿਆਂ ਦੇ ਪੁਲਿਸ ਮੁਖੀਆ ਤੋਂ ਨਾਮ ਮੰਗਿਆ ਜਾਵੇਗਾ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਕਮੇਟੀ ਦੁਆਰਾ ਜਾਂਚ ਕੀਤੀ ਜਾਵੇਗੀ ਅਤੇ ਨਾਮਾਂ ਦਾ ਐਲਾਨ ਹਰ ਮਹੀਨੇ ਦੀ 5 ਤਰੀਕ ਤੱਕ ਕੀਤਾ ਜਾਵੇਗਾ l