ਜਲੰਧਰ : ਕਾਂਗਰਸ ਪਾਰਟੀ ਦੇ ਐਂਟੀ ਨਾਰਕੋਟਿਕਸ ਸੈਲ ਦੇ ਵਟਸਐਪ ਗਰੁੱਪ ਵਿੱਚ ਸੀਆਈਏ ਸਟਾਫ ਦੇ ਹਵਲਦਾਰ ਸੁਖਵਿੰਦਰ ਸਿੰਘ ਨੇ ਬਲੂ ਫਿਲਮ ਪਾ ਦਿੱਤੀ l ਫਿਲਮ ਵੀਰਵਾਰ ਰਾਤ ਪਾਈ ਗਈ ਸੀ.ਸੈਲ ਦੇ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਅਤੇ ਸੀਨੀਅਰ ਵਾਈਸ ਚੇਅਰਮੈਨ ਮਨਜੋਤ ਸਿੰਘ ਖਰਬੰਦਾ ਨੇ ਏਡੀਸੀਪੀ ਨੂੰ ਹਵਲਦਾਰ ਦੇ ਖਿਲਾਫ ਸ਼ਿਕਾਇਤ ਦਿੱਤੀ l ਜਾਂਚ ਸੀਆਈਏ ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੂੰ ਸੌਂਪ ਦਿੱਤੀ ਗਈ l ਰਿਪੋਰਟ ਵਿੱਚ ਹਵਲਦਾਰ ਨੂੰ ਸਸਪੈਂਡ ਕਰਨ ਅਤੇ ਵਿਭਾਗ ਜਾਂਚ ਖੋਲਣ ਦੀ ਸਿਫਾਰਿਸ਼ ਕੀਤੀ ਗਈ ਹੈ l ਸ਼ਨੀਵਾਰ ਨੂੰ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਐਕਸ਼ਨ ਲੈਂਦੇ ਹੋਏ ਹਵਲਦਾਰ ਨੂੰ ਸਸਪੈਂਡ ਕਰਨਗੇ l
