Htv Punjabi
Punjab

ਇੱਕ ਦੂਜੇ ‘ਤੇ ਚਲਾਈਆਂ ਇੱਟਾਂ ਗੁਰਦੁਆਰਾ ਸਾਹਿਬ ਦੀ ਜਗ੍ਹਾ ਨੂੰ ਲੈ ਕੇ ਆਪਸ ‘ਚ ਭਿੜੇ

ਲੁਧਿਆਣਾ : ਇੱਥੋਂ ਦੇ ਮੋਚਪੁਰਾ ਬਜ਼ਾਰ ਵਿੱਚ ਗੁਰਦੁਆਰਾ ਸਾਹਿਬ ਦੇ ਸਥਾਨ ਨੂੰ ਲੈ ਕੇ ਦੋ ਪੱਖਾਂ ਵਿੱਚ ਵਿਵਾਦ ਹੋ ਗਿਆ l ਇਸ ਦੌਰਾਨ ਇੱਕ ਪੱਖ ਨੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਵੇਚ ਕੇ ਉੱਥੇ ਦੁਕਾਨਾ ਬਣਾਉਣ ਦਾ ਇਲਜ਼ਾਮ ਲਾਇਆ l ਇਸ ਦੇ ਕਾਰਨ ਉਨ੍ਹਾਂ ਨੇ ਮੱਥਾ ਟੇਕਣ ਨੂੰ ਜਾਣ ਦੇ ਲਈ ਰਸਤਾ ਨਾ ਹੋਣ ਦੇ ਕਾਰਨ ਦੁਕਾਨ ਤੋੜ ਕੇ ਰਸਤਾ ਕੱਢਿਆ l ਜਦਕਿ ਦੂਜੇ ਪੱਖ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਵਕਫ ਬੋਰਡ ਤੋਂ ਕਿਰਾਏ ‘ਤੇ ਜਗ੍ਹਾ ਲੈ ਰੱਖੀ ਹੈ l ਜਦਕਿ ਕੋਰਟ ਤੋਂ ਵੀ ਸਟੇਅ ਆਰਡਰ ਲਿਆ ਹੋਇਆ ਹੈ l
ਇਸ ਦੌਰਾਨ ਇੱਕ ਪੱਖ ਨੇ ਦੂਜੇ ਪੱਖ ‘ਤੇ ਇੱਟਾਂ ਪੱਥਰ ਵੀ ਮੇਰੇ l ਮੌਕੇ ‘ਤੇ ਏਸੀਪੀ ਵਰਿਆਮ ਸਿੰਘ ਅਤੇ ਥਾਣਾ ਡਿਵੀਜ਼ਨ ਨੰਬਰ 3 ਪਹੁੰਚੀ l ਇਸ ਦੇ ਬਾਅਦ ਸਥਿਤੀ ਤਨਾਅਪੂਰਨ ਹੋਣ ਦੇ ਕਾਰਨ ਤਿੰਨ ਥਾਣਿਆਂ ਦੇ ਐਸਐਚਓ ਅਤੇ ਪੁਲਿਸ ਫੋਰਸ ਨੂੰ ਬੁਲਾਇਆ ਗਿਆ l ਦੋਨਾਂ ਪੱਖਾਂ ਵਿੱਚ ਕਈ ਵਾਰ ਹੱਥੋਪਾਈ ਹੋਈ.ਪਾਰੀ ਪੁਲਿਸ ਬਲ ਤੈਨਾਤ ਹੋਣ ‘ਤੇ ਮਾਮਲਾ ਸ਼ਾਂਤ ਹੋਇਆ l ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਦੋਨਾਂ ਪੱਖਾਂ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
ਜਾਣਕਾਰੀ ਦੇ ਮੁਤਾਬਿਕ ਮੋਚਪੁਰਾ ਬਜ਼ਾਰ ਵਿੱਚ ਗੁਰਦੁਆਰਾ ਭਾਈ ਭਗਵਾਨ ਸਿੰਘ ਹੈ l ਇਹ ਗੁਰਦੁਆਰਾ ਸਾਹਿਬ 1947 ਵਿੱਚ ਬਣਾਇਆ ਗਿਆ ਸੀ l ਜਿਸ ਜਗ੍ਹਾ ਧਾਰਮਿਕ ਸਥਾਨ ਹੈ l ਉਹ ਜ਼ਮੀਨੀ ਵਕਫ ਬੋਰਡ ਦੀ ਹੈ l ਇੱਕ ਪੱਖ ਦੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਇਹ ਜਗ੍ਹਾ ਵਕਫ ਬੋਰਡ ਦੇ ਅਧੀਨ ਆਉਂਦੀ ਹੈ ਅਤੇ ਗੁਰਦੁਆਰਾ ਸਾਹਿਬ ਵਿੱਚ ਰਹਿ ਰਿਹਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਿਹਾ ਹੈ l ਉਨ੍ਹਾਂ ਦੇ ਅਨੁਸਾਰ ਇਹ ਜਗ੍ਹਾ ਵਕਫ ਬੋਰਡ ਦੀ ਹੋਣ ਦੇ ਬਾਵਜੂਦ ਉਸ ਵਿੱਚ ਰਹਿ ਰਹੇ ਪਰਿਵਾਰ ਨੇ ਕੁਝ ਲੋਕਾਂ ਦੇ ਨਾਲ ਮਿਲ ਕੇ ਜਗ੍ਹਾ ਵੇਚ ਦਿੱਤੀ l
ਇਸ ਦੇ ਬਾਅਦ ਗੁਰਦੁਆਰਾ ਸਾਹਿਬ ਦੀ ਮਾਰਕਿਟ ਵੱਲ ਨੂੰ ਜਾਣ ਵਾਲਾ ਰਸਤਾ ਪਹਿਲਾਂ ਲੱਕੜੀ ਲਾ ਕੇ ਬੰਦ ਕਰ ਦਿੱਤਾ l ਅੰਦਰ ਜਾਣ ਦੇ ਲਈ ਦੂਜੇ ਪਾਸੇ ਆਪਣੇ ਆਣ ਜਾਣ ਨੂੰ ਛੋਟਾ ਰਸਤਾ ਕੱਢ ਦਿੱਤਾ l ਗੁਰਪ੍ਰੀਤ ਖੁਰਾਨਾ ਦਾ ਇਲਜ਼ਾਮ ਹੈ ਕਿ ਫੇਰ ਬੰਦ ਕੀਤੇ ਰਸਤੇ ਦੀ ਜਗ੍ਹਾ ਵੇਚ ਕੇ ਉੱਥੇ ਦੁਕਾਨ ਖੋਲ ਦਿੱਤੀ ਗਈ l ਜਿਸ ਕਾਰਨ ਸੰਗਤ ਦਾ ਗੁਰਦੁਆਰਾ ਸਾਹਿਬ ਵਿੱਚ ਜਾਣਾ ਬੰਦ ਹੋ ਗਿਆ l ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਅੰਦਰ ਰਹਿੰਦੇ ਪਰਿਵਾਰ, ਦੁਕਾਨਦਾਰ ਅਤੇ ਸਰਕਾਰੀ ਅਫਸਰਾਂ ਦੁਆਰਾ ਮਿਲ ਕੇ ਵੇਚ ਦਿੱਤੀ ਗਈ ਹੈ l
ਇਸ ਦੇ ਕਾਰਨ ਮਾਰਕਿਟ ਦੇ ਦੁਕਾਨਦਾਰਾਂ ਨੇ ਮਿਲ ਕੇ ਗੁਰਦੁਆਰਾ ਸਾਹਿਬ ਦਾ ਬੰਦ ਕੀਤਾ ਰਸਤਾ ਖੋਲਣ ਦੇ ਲਈ ਦੀਵਾਰਾਂ ਤੋੜ ਦਿੱਤੀਆਂ l ਜਦਕਿ ਉਸ ਵਿੱਚ ਬਣੀ ਦੁਕਾਨ ਦਾ ਸਾਰਾ ਸਮਾਨ ਸਾਈਡ ‘ਤੇ ਰੱਖ ਕੇ ਰਸਤਾ ਖੋਲ ਦਿੱਤਾ ਗਿਆ l ਇਸ ਦੀ ਕਾਰਵਾਈ ਨੂੰ ਉਨ੍ਹਾਂ ਨੇ ਪ੍ਰਸ਼ਾਸਨ ਨੂੱ ਸ਼ਿਕਾਇਤ ਦਿੱਤੀ ਹੈ l ਇਸ ਮੌਕੇ ‘ਤੇ ਭੁਪਿੰਦਰ ਸਿੰਘ ਚਾਵਲਾ, ਕਮਲਪ੍ਰੀਤ ਸਿੰਘ ਹੈਪੀ, ਭੁਪਿੰਦਰ ਸਿੰਘ ਸਮੇਤ ਹੋਰ ਦੁਕਾਨਦਾਰ ਮੌਜੂਦ ਸਨ l
ਏਸੀਪੀ ਵਰਿਆਮ ਸਿੰਘ ਨੇ ਕਿਹਾ ਕਿ ਦੋਨੋਂ ਪਾਸੇ ਦੇ ਦੋਕਾਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ l ਦੀਵਾਰ ਕਿਸ ਨੇ ਤੋੜੀ ਹੈ, ਇਸ ਦਾ ਪਤਾ ਨਹੀਂ ਚੱਲ ਸਕਿਆ ਹੈ l ਜੇਕਰ ਦੀਵਾਰ ਗਲਤ ਢੰਗ ਨਾਲ ਤੋੜੀ ਗਈ ਹੈ ਤਾਂ ਕਾਨੂੰਨੀ ਕਾਰਵਾਈ ਹੋਵੇਗੀ l
ਦੂਜੇ ਪੱਖ ਦੇ ਜਗਜੀਤ ਸਿੰਘ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਵਕਫ ਬੋਰਡ ਕਿਰਾਏ ‘ਤੇ ਜਗ੍ਹਾ ਲੈ ਕੇ ਕੱਪੜੇ ਦੀ ਦੁਕਾਨ ਖੋਲੀ ਹੈ ਪਰ ਦੂਜੇ ਪੱਖ ਦੇ ਲੋਕਾਂ ਦੁਆਰਾ ਜਬਰਨ ਉਨ੍ਹਾਂ ਦੀ ਦੁਕਾਨ ਤੋੜ ਦਿੱਤੀ ਗਈ l ਜਗਜੀਤ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਕੋਰਟ ਤੋਂ ਸਟੇ ਆਰਡਰ ਵੀ ਲੈ ਰੱਖਿਆ ਹੈ l ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਦੁਕਾਨ ਦੀ ਦੋਨੋਂ ਪਾਸੇ ਦੀ ਦੀਵਾਰਾਂ ਤੋੜ ਕੇ ਰਸਤਾ ਕੱਢ ਦਿੱਤਾ ਗਿਆ l ਉਨ੍ਹਾਂ ਦਾ ਇਲਜ਼ਾਮ ਹੈ ਕਿ ਪੁਲਿਸ ਦੀ ਮੌਜੂਦਗੀ ਵਿੱਚ ਪੂਰੀ ਕਾਰਵਾਈ ਕੀਤੀ ਗਈ ਹੈ l

Related posts

ਨਕੋਦਰ ਵਿਖੇ ਪਿਛਲੇ ਦਿਨੀਂ ਇਕ ਨੂਰਮਹਿਲ ਰੋਡ ਤੇ ਫਰੂਟ ਵੇਚਣ ਵਾਲੇ ਦੁਕਾਨਦਾਰ ਸ਼ਾਹ ਨਵਾਜ਼ ਤੇ ਗੁਡੀਆਂ ਨੇ ਹਮਲਾ ਕੀਤਾ ਸੀ ਅਤੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਨਕੋਦਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਸੀ ਅਤੇ ਪੁਲਸ ਵਲੋਂ ਆਰੋਪੀਆ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅੱਜ ਮੁਸਲਮਾਨ ਭਾਈਚਾਰੇ ਨੇ ਪੁਲਸ ਦੇ ਖਿਲਾਫ ਧਰਨਾ ਲਗਾਇਆ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਨਵਾਜ਼ ਅਦਾ ਕੀਤੀ ਗਈ ਅਤੇ ਇਸ ਮੌਕੇ ਨਕੋਦਰ ਦੇ ਡੀ ਐਸ ਪੀ ਨਵਨੀਤ ਸਿੰਘ ਮਾਹਲ ਅਤੇ ਸਦਰ ਥਾਣਾ ਮੁਖੀ ਅਮਨ ਸੈਣੀ ਅਤੇ ਨਕੋਦਰ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਮੋਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਜਿਸ ਤੋਂ ਬਾਅਦ ਰਾਤ ਨੂੰ ਜਲੰਧਰ ਤੋਂ ਐਸ ਪੀ ਹੈਡਕੁਆਰਟਰ ਰਵੀ ਕੁਮਾਰ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਧਰਨਾ ਸਮਾਪਤ ਕਰਵਾਇਆ ਅਤੇ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ

htvteam

ਆਹ ਝਾੜੀਆਂ ਚ ਕੌਣ ਦੱਬ ਗਿਆ, ਦੇਖ ਉੱਡੇ ਹੋਸ਼

htvteam

ਗੋਰਿਆਂ ਦੇ ਵੈਦ ਨੇ ਦੱਸਿਆ ਉਹ ਨੁਸਕਾ ਜੋ ਕਰੇਗਾ ਕਮਾਲ

htvteam

Leave a Comment