Htv Punjabi
Punjab

ਆਹ ਪੰਡਿਤਾਂ ਨੇ ਰੱਬ ਨੂੰ ਕੋਰੋਨਾ ਵਾਇਰਸ ਹੋਣ ਤੋਂ ਬਚਾਉਣ ਲਈ ਕੱਢਿਆ ਨਵਾਂ ਢੰਗ, ਮੰਦਿਰ ‘ਚ ਆਉਣ ਵਾਲੇ ਵੀ ਕਰ ਰਹੇ ਨੇ ਆਹ ਕੰਮ

ਵਾਰਾਨਸੀ : ਦੁਨੀਆਂ ਭਰ ‘ਚ ਫੈਲ ਰਹੇ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਜਿੱਥੇ ਭਾਰਤ ਸਰਕਾਰ ਲੋਕਾਂ ਦੇ ਫੋਨ ਤੇ ਖਾਂਸੀ ਵਾਲੀ ਕਾਲਰ ਟਿਊਨ ਲਾ ਕੇ ਲੋਕਾਂ ਦੀ ਜੀਅ ਕੱਚਾ ਕਰ ਰਹੀ ਹੈ, ਉੱਥੇ ਵਾਰਾਨਸੀ ਦੇ ਪਹਿਲਾਦੇਸ਼ਵਰ ਮਹਾਂਦੇਵ ਮੰਦਿਰ ਦੇ ਪੰਡਿਤਾਂ ਨੂੰ ਤਾਂ ਭਗਵਾਨ ਸਿ਼ਵ ਨੂੰ ਵੀ ਕੋਰੋਨਾ ਵਾਇਰਸ ਹੋਣ ਦਾ ਡਰ ਸਤਾਉਣ ਲੱਗ ਪਿਆ ਹੈ।ਇਨ੍ਹਾਂ ਪੰਡਿਤਾਂ ਨੇ ਨਾ ਸਿਰਫ ਸਿ਼ਵਲਿੰਗ ਨੂੰ ਮਾਸਕ ਪਵਾ ਦਿੱਤਾ ਐ ਬਲਕਿ ਇੱਥੇ ਆਉਣ ਵਾਲੇ, ” ਹਰ ਭਗਤ ਨੂੰ ਚਲਦੇ ਰਹੋ ਭਗਤੋ ਚਲਦ ਰਹੋ ਦੀ ਥਾਂ ਮੂਰਤੀ ਨੂੰ ਹੱਥ ਨਾ ਲਾਓ ਭਗਤੋ ”ਦਾ ਰੱਟਾ ਲਾਉਣਾ ਸ਼ੁਰੂ ਕਰ ਦਿੱਤਾ ਹੈ।ਅਜਿਹੇ ਵਿੱਚ ਭਗਤ ਹੁਣ ਇੱਥੇ ਮੂੰਹ ਤੇ ਮਾਸਕ ਪਾ ਕੇ ਪੂਜਾ ਕਰਨ ਲਈ ਮਜ਼ਬੂਰ ਹਨ।

ਏਸ ਸੰਬੰਧ ਵਿੱਚ ਮੰਦਿਰ ਦੇ ਪੁਜਾਰੀ ਕ੍ਰਿਸ਼ਨਾ ਆਨੰਦ ਪਾਂਡੇ ਦਾ ਕਹਿਣੈ ਕਿ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਨੇ ਭਗਵਾਨ ਸਿ਼ਵ ਨੂੰ ਮਾਸਕ ਪੁਆਇਆ ਤੇ ਇਹ ਠੀਕ ਇਹੋ ਜਿਹਾ ਹੈ ਜਿਹੋ ਜਿਹਾ ਮੰਦਿਰ ਅੰਦਰ ਗਰਮੀਆਂ ‘ਚ ਏਸੀ ਲਾਉਣਾ ਤੇ ਸਰਦੀਆਂ ‘ਚ ਭਗਵਾਨ ਨੂੰ ਕੰਬਲ ਬਿਸਤਰੇ ‘ਚ ਸਵਾਉਣਾ ਹੋਵੇ।ਪੰਡਿਤ ਕ੍ਰਿਸ਼ਨਾ ਆਨੰਦ ਪਾਂਡੇ ਕਹਿੰਦਾ ਹੈ ਕਿ ਉਨ੍ਹਾਂ ਨੇ ਭਗਵਾਨ ਸਿ਼ਵ ਦੀ ਮੂਰਤੀ ਨੂੰ ਹੱਥ ਨਾ ਲਾਉਣ ਦੀ ਅਪੀਲ ਏਸ ਲਈ ਕਰਨੀ ਸ਼ੁਰੂ ਕੀਤੀ ਹੈ ਕਿਉਂਕਿ ਜਿੰਨੇ ਹੱਥ ਏਸ ਮੂਰਤੀ ਨੂੰ ਲੱਗਣਗੇ, ਉੱਥੋਂ ਅੱਗੇ ਵਾਇਰਸ ਫੈਲਣ ਦੀ ਸੰਭਾਵਨਾ ਵੱਧ ਜਾਵੇਗੀ।

Related posts

ਹਵਲਦਾਰ ਨੇ ਗੁੱਸੇ ‘ਚ ਆ ਕੇ ਸਹੁਰੇ ਪਰਿਵਾਰ ‘ਤੇ ਚਲਾਈਆਂ ਗੋਲੀਆਂ, 4 ਦੀ ਮੌਤ

Htv Punjabi

ਸੁੱਤੇ ਪਏ ਕਾਂਗਰਸ ਲੀਡਰ ਨੂੰ ਚੱਕ ਲਿਆ ਪੁਲਿਸ ਨੇ, ਦੇਖੋ ਲਾਈਵ ਸੀਨ

htvteam

ਦੋ ਪੈਗ ਲਾ ਕੇ ਆਹ ਕੰਮ ਕਰਨ ਵਾਲੇ ਦੇਖ ਲਓ ਖਬਰ

htvteam

Leave a Comment