Htv Punjabi
Punjab

ਕੋਈ ਪਾਠ ਪੂਠ ਕਰਾ ਲਓ ਜੋੜਾ ਫਾਟਕ ਤੇ, ਆਹ ਦੇਖ ਲਓ ਫੇੇਰ ਮਰਨ ਲੱਗੇ ਸੀ ਬੰਦੇ

ਅੰਮ੍ਰਿਤਸਰ : ਜੌੜਾ ਫਾਟਕ ਤੇ ਬੁੱਧਵਾਰ ਨੂੰ ਵੱਡਾ ਹਾਦਸਾ ਹੁੰਦੇ ਹੁੰਦੇ ਟਲ ਗਿਆ.ਟਰੇਨ ਆਣ ਵਾਲੀ ਸੀ ਪਰ ਗੇਟਮੈਨ ਦੀ ਕੋਸ਼ਿਸ਼ ਦੇ ਬਾਅਦ ਵੀ ਇੱਕ ਪਾਸੇ ਦਾ ਫਾਟਕ ਬੰਦ ਨਹੀਂ ਹੋਇਆ l ਟਰੇਨ ਆਉਂਦੀ ਦੇਖ ਗੇਟਮੈਨ ਨੇ ਲਾਲ ਝੰਡੀ ਦਿਖਾਈ ਤਾਂ ਡਰਾਈਵਰ ਨੇ ਬਰੇਕ ਲਾ ਕੇ ਟਰੇਨ ਰੋਕ ਦਿੱਤੀ l ਇਸ ਦੇ ਬਾਅਦ ਗੇਟਮੈਨ ਅਤੇ ਰੇਲ ਮੁਲਾਜ਼ਮਾਂ ਨੇ ਜੰਜੀਰ ਬੰਨ ਕੇ ਟਰੈਫਿਕ ਨੂੰ ਰੋਕਿਆ ਅਤੇ ਉਸ ਦੇ ਬਾਅਦ ਟਰੇਨ ਰਵਾਨਾ ਕੀਤੀ ਗਈl ਇਸ ਦੌਰਾਨ ਲਾਈਨਮੈਨ ਅਤੇ ਗੇਟਮੈਨ ਆਪਸ ਵਿੱਚ ਬਹਿਸ ਵੀ ਕਰਦੇ ਰਹੇ ਅਤੇ ਇੱਕ ਦੂਜੇ ਦੀ ਗਲਤੀ ਕੱਢਦੇ ਰਹੇ l ਬੁੱਧਵਾਰ ਦੀ ਸਵੇਰ ਸਾਢੇ 11 ਵਜੇ ਦੇ ਕਰੀਬ ਅੰਮ੍ਰਿਤਸਰ ਪਠਾਨਕੋਟ ਰੇਲਵੇ ਲਾਈਨ ਤੇ ਵੇਰਕਾ ਵੱਲੋਂ ਟਰੇਨ ਆ ਰਹੀ ਸੀ l ਗੇਟਮੈਨ ਗੇਟ ਬੰਦ ਕਰ ਰਿਹਾ ਸੀ ਤਾਂ ਇੱਕ ਪਾਸੇ ਦਾ ਗੇਟ ਤਾਂ ਬੰਦ ਹੋ ਗਿਆ ਪਰ ਗੋਲਡਨ ਐਵੇਨਿਊ ਵੱਲੋਂ ਜੋੜਾ ਫਾਟਕ ਜਾਣ ਵਾਲੇ ਰਸਤੇ ਦਾ ਗੇਟ ਬੰਦ ਨਹੀਂ ਹੋਇਆ l ਇਹ ਫਾਟਕ ਵਿੱਚ ਹੀ ਕਿਸੇ ਤਕਨੀਕੀ ਖਰਾਬੀ ਦੇ ਕਾਰਨ ਅਟਕ ਗਿਆ l ਗੇਟਮੈਨ ਨੂੰ ਪਤਾ ਲੱਗਿਆ ਤਾਂ ਉਸ ਨੇ ਲਾਲ ਝੰਡੀ ਦਿਖਾਈ, ਜਿਸ ਦੇ ਬਾਅਦ ਡਰਾਈਵਰ ਨੇ ਦੂਰ ਤੋਂ ਹੀ ਬਰੇਕ ਲਾ ਦਿੱਤੀ l ਟਰੇਨ ਦੀ ਸਪੀਡ ਘੱਟ ਸੀ, ਇਸ ਕਾਰਨ ਸਹੀ ਸਮੇਂ ਤੇ ਟਰੇਨ ਰੁਕ ਗਈ l

Related posts

ਕੈਦੀਆਂ ਨੂੰ ਭੱਜਣ ਦਾ ਮੌਕਾ; ਤਸਵੀਰਾਂ ਪੂਰੇ ਪੰਜਾਬ ‘ਚ ਵਾਇਰਲ

htvteam

ਵਿਆਹ ਤੋਂ 3 ਸਾਲ ਬਾਅਦ ਤੱਕ ਔਰਤ ਦੇ ਨਹੀਂ ਹੋਇਆ ਬੱਚਾ, ਫੇਰ ਦੇਖੋ ਸਹੁਰਾ ਪਰਿਵਾਰ ਕਿਵੇਂ ਬਣਿਆ ਚੰਡਾਲ !

Htv Punjabi

ਰੋਡਵੇਜ਼ ਦਾ ਡ੍ਰਾਈਵਰ ਜਾ ਚੜ੍ਹਿਆ ਪਾਣੀ ਦੀ ਟੈਂਕੀ ‘ਤੇ

htvteam

Leave a Comment