Htv Punjabi
Punjab

ਕਬੱਡੀ ਮੈਚ ਖੂਨੀ ਅਖਾੜੇ ‘ਚ ਹੋਇਆ ਤਬਦੀਲ, ਇੱਕ ਦੀ ਮੌਤ 7 ਜਖ਼ਮੀ

ਫਰੀਦਕੋਟ : ਉਪਮੰਡਲ ਜੈਤੋ ਦੇ ਪਿੰਡ ਰੋੜੀਕਪੂਰਾ ਵਿੱਚ ਕਬੱਡੀ ਟੂਰਨਾਮੈਂਟ ਦੇ ਮੈਚ ਦੇ ਦੌਰਾਨ ਐਤਵਾਰ ਦੇਰ ਸ਼ਾਮ ਦੋ ਗੁੱਟਾਂ ਦੇ ਵਿੱਚ ਖੂਨੀ ਝਗੜੇ ਵਿੱਚ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ l ਉੱਥੇ ਹੀ ਦੋਨਾਂ ਗੁੱਟਾਂ ਦੇ 7 ਲੋਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ l ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਜੈਤੋ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ l
ਜਾਣਕਾਰੀ ਦੇ ਅਨੁਸਾਰ ਪਿੰਡ ਰੋੜੀਕਪੂਰਾ ਅਤੇ ਪਿੰਡ ਵੀਰੇਵਾਲਾ ਦੇ ਦੋਨਾਂ ਗੁੱਟਾਂ ਦੇ ਵਿੱਚ ਕੁਝ ਸਮੇਂ ਪਹਿਲਾਂ ਤੋਂ ਹੀ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਚੱਲ ਰਹੀ ਹੈ l ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਦਾ ਝਗੜਾ ਵੀ ਹੋਇਆ ਸੀ ਪਰ ਪੰਚਾਇਤ ਨੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਸੀ l ਐਤਵਾਰ ਨੂੰ ਪਿੰਡ ਰੋੜੀਕਪੂਰਾ ਵਿੱਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੇ ਇੱਕ ਮੈਚ ਦੌਰਾਨ ਉਨ੍ਹਾਂ ਦੇ ਵਿੱਚ ਫਿਰ ਤੋਂ ਕਹਾਸੁਣੀ ਹੋ ਗਈ l
ਪ੍ਰਤੱਖਦਰਸ਼ੀਆਂ ਦੇ ਅਨੁਸਾਰ ਦੋਨੋਂ ਗੁੱਟਾਂ ਵੱਲੋਂ ਇੱਕ ਦੂਜੇ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ l ਇੱਕ ਗੁੱਟ ਵੱਲੋਂ ਗੋਲੀ ਚਲਾਈ ਗਈ ਜਿਹੜੇ ਪਿੰਡ ਰੋਡਕੀਪੂਰਾ ਵਾਸੀ ਜਸਵੀਰ ਸਿੰਘ ਦੇ ਸਿਰ ਤੇ ਲੱਗੀ l ਉੱਥੇ ਹੀ ਪਿੰਡ ਰੋੜੀਕਪੂਰਾ ਵਾਸੀ ਸੰਦੀਪ ਸਿੰਘ, ਮਨੀ, ਜਸਕਰਨ ਸਿੰਘ, ਗੁਲਜ਼ਾਰ ਸਿੰਘ ਅਤੇ ਪਿੰਡ ਵੀਰੇਵਾਲਾ ਵਾਸੀ ਗੁਰਪ੍ਰੀਤ ਸਿੰਘ, ਗੁਰਨੈਬ ਸਿੰਘ ਅਤੇ ਯਾਦਵਿੰਦਰ ਸਿੰਘ ਜਖ਼ਮੀ ਹੋ ਗਏ l ਸਾਰਿਆਂ ਨੂੰ ਪਹਿਲਾਂ ਕੋਟਕਪੂਰਾ ਦੇ ਸਿਵਿਲ ਹਸਪਤਾਲ ਲੈ ਜਾਇਆ ਗਿਆ l ਉਸ ਦੇ ਬਾਅਦ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ l ਉੱਥੇ ਡਾਕਟਰਾਂ ਨੇ ਜਸਵੀਰ ਸਿੰਘ ਨੂੰ ਮ੍ਰਿਤ ਐਲਾਨਿਆ l
ਥਾਣਾ ਜੈਤੋ ਮੁਖੀ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ l ਜਖ਼ਮੀਆਂ ਦੇ ਬਿਆਨ ਦੇ ਆਧਾਰ ਤੇ ਕੇਸ ਦਰਜ ਕੀਤਾ ਜਾ ਰਿਹਾ ਹੈ l ਦੱਸ ਦਈਏ ਕਿ ਪਿੰਡ ਰੋੜਕੀਪੂਰਾ ਵਿੱਚ ਤਿੰਨ ਦਿਨਾਂ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ l ਐਤਵਾਰ ਨੂੰ ਆਖਿਰੀ ਦਿਨ ਸੀ ਅਤੇ ਵਾਰਦਾਤ ਦੇ ਸਮੇਂ ਫਾਈਨਲ ਮੈਚ ਚੱਲ ਰਿਹਾ ਸੀ l

Related posts

ਨਨਕਾਣਾ ਸਾਹਿਬ ‘ਤੇ ਹਮਲੇ ਤੋਂ ਬਾਅਦ ਪਾਕਿ ਨੇ ਕੀਤੀ ਇਹ ਸ਼ਰਮਨਾਕ ਹਰਕਤ, ਨਹੀਂ ਹੱਟ ਰਿਹਾ ਆਪਣੀਆਂ ਘਟੀਆ ਹਰਕਤਾਂ ਤੋਂ

Htv Punjabi

ਨਿੱਜੀ ਰੈਸਟੋਰੇਂਟ ਵਿੱਚ ਸ਼ਰਾਬੀ ਨੌਜਵਾਨਾਂ ਨੇ ਜੰਮ ਕੀ ਕੀਤਾ ਹੰਗਾਮਾ, ਪੁਲਿਸ ਵਾਲੇ ਨੂੰ ਮਾਰੇ ਧੱਕੇ, ਸੀਸੀਟੀਵੀ ਵਿੱਚ ਕੈਦ

Htv Punjabi

ਪ੍ਰਵਾਸੀ ਮੁੰਡੇ ਨੇ 14 ਸਾਲ ਦੀ ਬਾਲੜੀ ਨਾਲ ਆਹ ਕੀ ਕਰ’ਤਾ; ਦੇਖੋ ਵੀਡੀਓ

htvteam

Leave a Comment