ਰੋਪੜ : ਸਿੱਖਿਆ ਬੋਰਡ ਨੇ ਮੋਹਾਲੀ ਇੱਕ ਮਿਡਿਲ ਸਕੂਲ ਵਿੱਚ ਅੰਗਰੇਜ਼ੀ ਅਧਿਆਪਕ ਦੇ ਤੌਰ ਤੇ ਕੰਮ ਕਰ ਰਹੀ ਕਰਮਚਾਰੀ ਦੇ 12ਵੀਂ ਦੇ ਸਰਟੀਫਿਕੇਟ ਨੂੰ ਨਕਲੀ ਕਰਾਰ ਦਿੰਦੇ ਹੋਏ ਜ਼ਬਤ ਕਰ ਲਿਆ ਹੈ l ਅਧਿਆਪਿਕਾ ਇੱਕ ਕਾਂਗਰਸੀ ਨੇਤਾ ਦੀ ਧੀ ਹੈ ਅਤੇ 2010 ਵਿੱਚ ਐਸਐਸਏ ਅਧੀਨ ਅੰਗਰੇਜ਼ੀ ਅਧਿਆਪਕ ਦੇ ਤੌਰ ਤੇ ਭਰਤੀ ਹੋਈ ਸੀ ਅਤੇ ਸਰਕਾਰੀ ਮਿਡਲ ਸਕੂਲ ਵਿੱਚ ਪੜਾ ਰਹੀ ਸੀ l ਸਰਕਾਰ ਵੱਲੋਂ 2017 ਵਿੱਚ ਉਸ ਦੀ ਸੇਵਾਵਾਂ ਰੈਗੁਲਰ ਕਰਕੇ ਉਸ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰ ਲਿਆ ਸੀ l ਰੈਗੁਲਰ ਕਰਨ ਦੇ ਲਈ ਪ੍ਰਿੰਸੀਪਲ ਨੇ 10ਵੀਂ ਅਤੇ 12ਵੀਂ ਦੇ ਸਰਟੀਫਿਕੇਟ ਜਾਂਚ ਦੇ ਲਈ ਬੋਰਡ ਨੂੰ ਭੇਜੇ ਤਾਂ ਮਾਰਚ 2002 ਵਿੱਚ ਕੈਮਿਸਟਰੀ ਵਿੱਚ ਕੰਪਾਰਟਮੈਂਟ ਸੀ ਅਤੇ ਬੋਰਡ ਨੇ ਮਾਰਚ 2004 ਤੱਕ ਇਹ ਕੰਪਾਰਟਮੈਂਟ ਕਲੀਅਰ ਕਰਨ ਦਾ ਮੌਕਾ ਦਿੱਤਾ ਸੀ ਪਰ ਨੌਕਰੀ ਲੈਂਦੇ ਸਮੇਂ ਅਤੇ ਵੈਰੀਫਿਕੇਸ਼ਨ ਦੇ ਲਈ ਮਾਰਚ 2003 ਦੇ ਪਾਸ ਹੋਣ ਦਾ ਜਿਹੜਾ ਸਰਟੀਫਿਕੇਟ ਪੇਸ਼ ਕੀਤਾ ਗਿਆ ਸੀ ਜਿਹੜਾ ਕਿ ਬੋਰਡ ਦੇ ਰਿਕਾਰਡ ਅਨੁਸਾਰ ਨਕਲੀ ਹੈ l ਉੱਥੇ ਦੂਜੇ ਪਾਸੇ ਅਧਿਆਪਿਕਾ ਨੇ ਅਸਤੀਫਾ ਵੀ ਦੇ ਦਿੱਤਾ ਹੈ l ਜ਼ਿਲ੍ਹਾ ਸਿੱਖਿਆ ਅਫਸਰ ਸ਼ਰਨਜੀਤ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਕਾਰਵਾਈ ਦੇ ਲਈ ਲਿਖਣਗੇ l
