Htv Punjabi
corona news crime news India Opinion Punjab siyasat

ਜੇਕਰ ਬਹਿਰੂਪੀਏ ਨਿਹੰਗ ਪੁਲਿਸ ਤੋਂ ਪਹਿਲਾਂ ਸਾਡੇ ਹੱਥ ਆ ਜਾਂਦੇ ਤਾਂ ਅਸੀਂ ਆਪਣੇ ਢੰਗ ਨਾਲ ਸਜ਼ਾ ਦੇਂਦੇ : ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ 

ਪਟਿਆਲਾ :- ਪਟਿਆਲਾ ਦੀ ਸਬਜ਼ੀ ਮੰਡੀ ਅੰਦਰ ਕੁਝ ਬਹਿਰੂਪੀਏ ਨਿਹੰਗਾਂ ਵੱਲੋਂ ਪੁਲਿਸ ਤੇ ਕੀਤੇ ਗਏ ਹਮਲੇ ਮਗਰੋਂ ਨਿਹੰਗ ਸਿੰਘ ਜਥੇਬੰਦੀਆਂ ਵੀ ਪੁਲਿਸ ਦੀ ਪਿੱਠ ਤੇ ਆ ਗਈਆਂ ਨੇ।  ਨਿਹੰਗ ਸਿੰਘਾਂ ਦੀ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ‘96 ਕਰੋੜੀ’ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਐਚਟੀਵੀ ਦੇ ਸੀਨੀਅਰ ਐਡੀਟਰ ਕੁਲਵੰਤ ਸਿੰਘ ਨਾਲ ਫੋਨ ਤੇ ਗੱਲਬਾਤ ਕਰਦਿਆਂ ਇਸ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦੇਂਦਿਆਂ ਇਥੋਂ ਤੱਕ ਕਹਿ ਦਿੱਤਾ ਹੈ ਜੇਕਰ ਉਹ ਬਹਿਰੂਪੀਏ ਪੁਲਿਸ ਤੋਂ ਪਹਿਲਾਂ ਨਿਹੰਗ ਸਿੰਘਾਂ ਦੇ ਹੱਥ ਲੱਗ ਜਾਂਦੇ ਤਾਂ ਸਿੰਘਾਂ ਨੇ ਉਨ੍ਹਾਂ ਨੂੰ ਬੰਨ੍ਹ ਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਿਯਮਾਂ ਅਨੁਸਾਰ ਸਜ਼ਾ ਦੇਣੀ ਸੀ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ‘96 ਕਰੋੜੀ’ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਨੁਸਾਰ ਇਹ ਲੋਕ ਕਿਸੇ ਨਿਹੰਗ ਸਿੰਘ ਜਥੇਬੰਦੀ ਨਾਲ ਨਹੀਂ ਜੁੜੇ ਹੋਏ ਸਨ ਬਲਕਿ ਇਨ੍ਹਾਂ ਲੋਕਾਂ ਨੇ ਬਲਬੇੜਾ ਵਿਖੇ ਆਪਣਾ ਠਿਕਾਣਾ ਬਣਾਇਆ ਹੋਇਆ ਸੀ ਜਿਸ ਬਾਰੇ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ ਨੂੰ ਪੁਲਿਸ ਕਾਰਵਾਈ ਤੋਂ ਬਾਅਦ ਪਤਾ ਚੱਲਿਆ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਨਾ ਤਾਂ ਉਨ੍ਹਾਂ ਦੀ ਜਥੇਬੰਦੀ ਨਾਲ ਕੋਈ ਸਬੰਧ ਹੈ ਤੇ ਨਾ ਹੀ ਤਰਨਾ ਦਲ ਜਾ ਕਿਸੇ ਹੋਰ ਨਿਹੰਗ ਸਿੰਘ ਜਥੇਬੰਦੀ ਨਾਲ।  ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਅਜਿਹੇ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂਕਿ ਭਵਿੱਖ ‘ਚ ਕੋਈ ਅਜਿਹੇ ਬਹਿਰੂਪੀਏ ਕਦੇ ਨਿਹੰਗ ਸਿੰਘਾਂ ਦੇ ਨਾਂ ਤੇ ਅਜਿਹੀ ਹਰਕਤ ਨਾ ਕਰ ਸਕਣ।
ਇਸ ਮੌਕੇ ਬਾਬਾ ਬਲਬੀਰ ਸਿੰਘ ਹੁਰਾਂ ਨੇ ਮੀਡੀਆ ਨੂੰ ਵੀ ਬੇਨਤੀ ਕੀਤੀ ਕਿ ਉਹ ਅਜਿਹੇ ਬੇਹਰੂਪੀਆਂ ਨੂੰ ਨਿਹੰਗ ਸਿੰਘ ਨਾ ਕਹਿਣ ਕਿਉਂਕਿ ਇਨ੍ਹਾਂ ਦਾ ਨਾ ਤਾਂ ਬਾਣਾ ਨਿਹੰਗ ਸਿੰਘਾਂ ਵਾਲਾ ਹੈ ਤੇ ਨਾ ਹੀ ਇਨ੍ਹਾਂ ਦਾ ਕੋਈ ਕੰਮ ਨਿਹੰਗ ਸਿੰਘਾਂ ਵਾਲਾ ਸੀ।  ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਵੀ ਉਹ ਅਜਿਹੇ ਬੇਹਰੂਪੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ, ਤੇ ਇਸ ਘਟਨਾ ਮਗਰੋਂ ਵੀ ਹੁਣ ਹੋਰ ਮੁਸ਼ਤੈਦੀ ਨਾਲ ਨਿਹੰਗ ਸਿੰਘ ਜਥੇਬੰਦੀਆਂ ਅਜਿਹੇ ਬੇਹਿਰੂਪੀਆਂ ਨੂੰ ਤਲਾਸ਼ ਕਰਕੇ ਆਪਣੇ ਤੌਰ ਤੇ ਵੀ ਸਜ਼ਾ ਦੇਣਗੀਆਂ।
ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਮੀਡੀਆ ਨੂੰ ਦੂਜੀ ਬੇਨਤੀ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਧਿਆਨ ‘ਚ ਵੀ ਅਜਿਹੇ ਕੋਈ ਬਹਿਰੂਪੀਏ ਆਉਂਦੇ ਨੇ ਤਾਂ ਉਹ ਉਨ੍ਹਾਂ ਬਾਰੇ ਉਨ੍ਹਾਂ ਦੀ ਜਥੇਬੰਦੀ ਨੂੰ ਜਰੂਰ ਸੂਚਿਤ ਕਰਨ ਤਾਂ ਕਿ ਸਮਾਂ ਰਹਿੰਦੀਆਂ ਅੱਗੋਂ ਅਜਿਹੀਆਂ ਹੋਰ ਵਾਰਦਾਤਾਂ ਕਾਰਨ ਵਾਲਿਆਂ ‘ਤੇ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਤੌਰ ਤੇ ਵੀ ਨੱਥ ਪਾਉਣ।
ਇਧਰ ਦੂਜੇ ਪਾਸੇ ਬਲਬੇੜਾ ਦੇ ਜਿਸ ਗੁਰਦੁਆਰਾ ਖਿਚੜੀ ਸਾਹਿਬ ਅੰਦਰ ਬਹਿਰੂਪੀਏ ਨਿਹੰਗਾਂ ਨੇ ਡੇਰਾ ਬਣਾ ਰੱਖਿਆ ਸੀ, ਉਸ ਬਾਰੇ ਬਲਬੇੜਾ ਸਥਿਤ ਐਸਜੀਪੀਸੀ ਅਧੀਨ ਪੈਂਦੇ ਗੁਰਦੁਆਰਾ ਕਾਰਹਾਲੀ ਸਾਹਿਬ ਦੇ ਮੈਨੇਜਰ ਕਮਲਜੀਤ ਸਿੰਘ ਜੋਗੀਪੁਰ ਦਾ ਕਹਿਣਾ ਹੈ ਕਿ ਇਸ ਗੁਰਦੁਆਰਾ ਖਿਚੜੀ ਸਾਹਿਬ ਦਾ ਸਿੱਖ ਇਤਿਹਾਸ ਨਾਲ ਕੋਈ ਸਬੰਧ ਨਹੀਂ ਹੈ। ਪਤਾ ਲੱਗਾ ਹੈ ਕਿ ਫੜੇ ਗਏ ਮੁਲਜ਼ਮ ਬਹਿਰੂਪੀਏ ਨਿਹੰਗ ਬਲਵਿੰਦਰ ਸਿੰਘ ਨੇ ਇਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਨਾਲ ਜੋੜ ਰੱਖਿਆ ਸੀ।
ਸੂਤਰਾਂ ਅਨੁਸਾਰ 20 ਸਾਲ ਪਹਿਲਾਂ ਬਲਵਿੰਦਰ ਸਿੰਘ ਨੇ ਸੁਨਾਮ ਤੋਂ ਇਥੇ ਆਕੇ ਇੱਕ ਛੋਟਾ ਜਿਹਾ ਕਮਰਾ ਉਸਾਰ ਕੇ ਇਥੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ ਤੇ ਆਲੇ ਦੁਆਲੇ ਦੇ ਲੋਕ ਇਥੇ ਗੁਰੂ ਘਰ ਹੋਣ ਕਾਰਨ ਮੱਥਾ ਟੇਕਣ ਆਉਣ ਲੱਗ ਪਏਸਨ । ਜਿਸ ਮਗਰੋਂ ਸਮਾਂ ਬੀਤਣ ਤੇ ਬਲਵਿੰਦਰ ਸਿੰਘ ਨਾਲ ਉਸਦੇ ਕੁਝ ਹੋਰ ਸਾਥੀ ਆਣ ਰਾਲੇ ਤੇ ਉਨ੍ਹਾਂ ਨੇ ਨਾ ਸਿਰਫ ਇਥੇ ਘੋੜੇ ਰੱਖ ਲਏ ਬਲਕਿ ਉਗਰਾਹੀ ਵੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਦੋਸ਼ ਐ ਕਿ ਉਨ੍ਹਾਂ ਦੇ ਕਈ ਲੋਕਾਂ ਨਾਲ ਝੱਗੜੇ ਵੀ ਹੋਏ।  ਦੋਸ਼ ਤਾਂ ਇਥੋਂ ਤੱਕ ਵੀ ਲੱਗ ਰਹੇ ਨੇ ਕਿ ਇਨ੍ਹਾਂ ਲੋਕਾਂ ਨੇ ਹਰਿਆਣਾ ਦੇ ਕੈਥਲ ‘ਚ ਪੈਂਦੇ ਇੱਕ ਪਿੰਡ ‘ਚ ਵੀ ਕਬਜ਼ਾ ਕਰਕੇ ਉਥੇ ਆਪਣਾ ਡੇਰਾ ਬਣਾ ਰੱਖਿਆ ਹੈ। ਜਿਸ ਬਾਰੇ ਜਾਂਚ ਚੱਲ ਰਹੀ ਹੈ।

Related posts

ਦਿੱਲੀ ਵਿੱਚ ਹਵਾ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਸਖ਼ਤ

htvteam

ਲੁਧਿਆਣੇ ਦੇ “Hi Fi” ਬੰਦਿਆਂ ‘ਤੇ ਹੋਇਆ ਕਤਲ ਦਾ ਪਰਚਾ

htvteam

ਇੱਕ ਹੋਰ ਜਵਾਨ ਨੇ ਪੀਤਾ ਸ਼ਹਾਦਤ ਦਾ ਜਾਮ

htvteam

Leave a Comment