Htv Punjabi
corona news crime news India Opinion Punjab siyasat

ਪੰਜਾਬ ਪੁਲਿਸ ਬਹਿਰੂਪੀਏ ਨਿਹੰਗਾਂ ਵਿਰੁੱਧ ਹੁਣ ਕਰਨ ਜਾ ਰਹੀ ਐ ਆਹ ਕੰਮ, ਡੀਜੀਪੀ ਦਿਨਕਰ ਗੁਪਤਾ ਦਾ ਵੱਡਾ ਬਿਆਨ 

ਚੰਡੀਗੜ੍ਹ :- ਲੰਘੇ ਦਿਨੀ ਪਟਿਆਲਾ ਦੀ ਸਬਜ਼ੀ ਮੰਡੀ ‘ਚ ਕੁਝ ਬਹਿਰੂਪੀਏ ਨਿਹੰਗਾਂ ਵਲੋਂ ਸੰਰ ਸਬਜ਼ੀ ਮੰਡੀ ਦੇ ਬਾਹਰ ਨਾਕਾ ਪਾਰਟੀ ‘ਤੇ  ਹਮਲਾ ਕਰਕੇ ਇੱਕ ਥਾਣੇਦਾਰ ਦਾ ਹੱਥ ਗੁੱਟ ਨਾਲੋਂ ਲਾਹੁਣ ਦੇ ਮਾਮਲੇ ਚ ਪੰਜਾਬ ਪੁਲਿਸ ਪੂਰੇ ਗੁੱਸੇ ਵਿੱਚ ਜਾਪਦੀ ਐ।  ਇਸ ਇਸ ਸਬੰਧੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇੱਕ ਬਿਆਨ ਚ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਆਉਂਦੇ 10 ਦਿਨਾਂ ਚ ਮੁਕੰਮਲ ਕਰ ਲਈ ਜਾਏਗੀ।  ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਤੇਜ਼ੀ ਨਾਲ ਇਨਸਾਫ ਲੈਣ ਲਈ ਕੇਸ ਫਾਸਟ ਟ੍ਰੈਕ ਅਦਾਲਤ ‘ਚ ਚਲਿਆ ਜਾਏਗਾ ਤੇ ਪੁਲਿਸ ਹਰ ਤਰ੍ਹਾਂ ਦੀ ਤਕਨੀਕ ਦਾ ਇਸਤੇਮਾਲ ਕਰਕੇ ਮੁਲਜ਼ਮਾਂ ਨੂੰ ਸਜ਼ਾ ਦੁਆਉਣ ਲਈ ਕੋਈ ਕੌਰ ਕਸਰ ਬਾਕੀ ਨਹੀਂ ਛੱਡੇਗੀ।

ਡੀਜੀਪੀ ਦਿਨਕਰ ਗੁਪਤਾ ਦੇ ਇਸ ਰੁੱਖ ਤੋਂ ਇਹ ਸਾਫ ਹੋ ਗਿਆ ਹੈ ਕਿ ਪੰਜਾਬ ਪੁਲਿਸ ਇਸ ਮਾਮਲੇ ਚ ਲੋਕਾਂ ਨੂੰ ਤਿੱਖਾ ਸੁਨੇਹਾ ਦੇਣਾ ਚਾਹੁੰਦੀ ਹੈ ਤੇ ਸ਼ਾਇਦ ਇਸੇ ਲਈ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਤੇ ਹੋਏ ਹਮਲੇ ਨੂੰ ਆਪਣੀ ਇੱਜਤ ਦਾ ਸਵਾਲ ਬਣਾ ਲਿਆ ਹੈ।  ਅਜਿਹਾ ਇਸ ਲਈ ਵੀ ਕਿਹਾ ਜਾਣ ਲੱਗ ਪਿਆ ਹੈ ਕਿਉਂਕਿ ਇਸ ਮਾਮਲੇ ਜਦੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਇਸ ਹਮਲੇ ਨੂੰ ਕਰਫਿਊ ਦੌਰਾਨ ਪੁਲਿਸ ਵਲੋਂ ਲੋਕਾਂ ਤੇ ਢਾਏ ਤਸ਼ੱਦਦ ਨਾਲ ਜੋੜ ਕੇ ਬਿਆਨ ਦਿੱਤਾ ਤਾਂ ਦੂਜੇ ਦਿਨ ਹੀ  ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਗਿਆ।
ਜਿਸ ਬਾਰੇ ਬੈਂਸ ਦਾ ਤਾਂ ਇਥੋਂ ਤੱਕ ਦਾਅਵਾ ਹੈ ਕਿ ਉਨ੍ਹਾਂ ਕੋਲ ਤਾਂ ਉਨ੍ਹਾਂ ਸੁਰੱਖਿਆ ਮੁਲਾਜ਼ਮਾਂ ਦੀਆਂ ਉਹ ਫੋਨ ਕਾਲ ਰਿਕਾਰਡਿੰਗਾਂ ਵੀ ਮੌਜੂਦ ਨੇ ਜਿਨ੍ਹਾਂ ਵਿੱਚ ਉਨ੍ਹਾਂ ਦੇ ਵਾਪਸ ਲਏ ਗਏ ਸੁਰਾਫਿਆ ਮੁਲਾਜ਼ਮ ਇਹ ਕਹਿ ਰਹੇ ਨੇ ਕਿ ਉਨ੍ਹਾਂ ਦੇ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਧੱਕੇ ਨਾਲ ਇਹ ਲਿਖਵਾ ਲਿਆ ਕਿ ਸੁਰੱਖਿਆ ਮੁਲਾਜ਼ਮ ਬੈਂਸ ਵਲੋਂ ਪੁਲਿਸ ਖਿਲਾਫ ਦਿੱਤੇ ਗਏ ਬਿਆਨ ਤੋਂ ਦੁਖੀ ਸੀ ਇਸ ਲਈ ਉਹ ਬੈਸ ਦੀ ਸੁਰੱਖਿਆ ਡਿਊਟੀ ਛੱਡਕੇ ਆਪ ਖੁਦ ਵਾਪਸ ਚਲੇ ਗਏ ਨੇ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਇਸ ਹਮਲੇ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਉਣ ਵਾਲੇ ਕੁਝ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ ਗੁਰਦਸਪੂਰ ਦੇ ਬਟਾਲਾ ਹਲਕੇ ਦਾ ਦਵਿੰਦਰ ਸਿੰਘ ਹੁਸ਼ਿਆਰਪੁਰ ਦਾ ਭੁਪਿੰਦਰ ਸਿੰਘ ਤੇ ਜਿਲ੍ਹਾ ਮੁਕਤਸਰ ਦੇ ਕੁਲਦੀਪ ਸਿੰਘ ਦੇ ਨਾਮ ਸ਼ਾਮਲ ਹਨ।  ਜਿਨ੍ਹਾਂ ਸਾਰਿਆਂ ਵਿਰੁੱਧ ਫਿਰਕੂ ਫਸਾਦ ਫੈਲਾਉਣ, ਡਿਜ਼ਾਸਟਰ ਮੈਨੇਜਮੈਂਟ ਐਕਟ ਤੇ ਮਹਾਮਾਰੀ ਰੋਗ ਐਕਟ ਦੀਆਂ ਧਾਰਾਵਾਂ ਤਹਿਤ ਪਰਚੇ ਦਰਜ਼ ਕੀਤੇ ਗਏ ਨੇ।

Related posts

CM ਸਾਬ੍ਹ ਨੇ ਜਨਮ ਦਿਨ ਤੇ ਵਿਰੋਧੀਆਂ ਨੂੰ ਪਾਏ ਗਸ਼, ਦੇਖੋ ਕੀ ਕਹਿਤਾ

htvteam

ਹੁਣੇ ਹੁਣੇ ਆਈ ਵੱਡੀ ਖ਼ਬਰ, ਅੰਮ੍ਰਿਤਪਾਲ ਦੀ ਸਾਥੀਆਂ ਨੂੰ ਰਿਹਾਅ ਕਰੇਗੀ ਪੁਲਿਸ

htvteam

ਪੁੱਤ ਨੇ ਪਿਉ ਨੂੰ ਵੀ ਨਹੀਂ ਬਖਸ਼ਿਆ

htvteam

Leave a Comment