Htv Punjabi
corona news crime news India Punjab siyasat Video

Big Breaking-ਨਿਹੰਗਾਂ ਮਗਰੋਂ ਪੁਲਿਸ ਦਾ ਬੈਂਸ ਨਾਲ ਪਿਆ ਪੇਚਾ, ਬੈਂਸ ਖਿਲਾਫ ਕਾਰਵਾਈ ਨਾਲ ਮੱਚਗੀ ਹਾਹਾਕਾਰ

ਲੁਧਿਆਣਾ (ਸੁਰਿੰਦਰ ਸੋਨੀ)   : ਇਸ ਸਮੇਂ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਐ ਜਿੱਥੇ ਪੁਲਸ ਵੱਲੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਪੁਲਿਸ ਸੁਰੱਖਿਆ ਵਾਪਸ ਲੈ ਲਈ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਉਨ੍ਹਾਂ ਨੂੰ ਦਿੱਤੇ ਚਾਰ ਅੰਗ ਰੱਖਿਅਕ ਪੁਲਿਸ ਅਧਿਕਾਰੀਆਂ ਵੱਲੋਂ ਵਾਪਸ ਬੁਲਾ ਲਏ ਗਏ ਹਨ। ਪਤਾ ਲੱਗਿਆ ਹੈ ਕਿ ਪੁਲਸ ਅਧਿਕਾਰੀਆਂ ਵੱਲੋਂ ਬੈਂਸ ਦੇ ਦੇ ਅੰਗ ਰੱਖਿਅਕਾਂ ਨੂੰ ਆਪਣੀ ਹਾਜਰੀ ਪੁਲਸ ਲਾਈਨ ਵਿੱਚ ਦੇਣ ਲਈ ਕਿਹਾ ਗਿਆ ਹੈ। ਇਸ ਮੌਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਐਚਟੀਵੀ ਦੇ ਸੀਨੀਅਰ ਐਡੀਟਰ ਕੁਲਵੰਤ ਸਿੰਘ ਨਾਲ ਫੋਨ ਤੇ ਗੱਲਬਾਤ ਕਰਦਿਆਂ   ਸੁਰੱਖਿਆ ਵਾਪਸ ਲੈਣ ਦਾ ਵੱਡਾ ਕਾਰਨ ਦੱਸਿਆ ਹੈ ਬੀਤੇ ਦਿਨੀ ਉਨ੍ਹਾਂ ਵੱਲੋਂ ਪਟਿਆਲਾ ‘ਚ ਪੁਲਸ ਮੁਲੱਜ਼ਮ ‘ਤੇ ਹੋਏ ਹਮਲੇ ਸਬੰਧੀ ਦਿੱਤਾ ਗਿਆ ਬਿਆਨ।

ਜਿਸ ਵਿਚ ਉਨ੍ਹਾਂ ਨੇ ਕਿਹਾ ਤਾਂ ਕੁਝ ਹੋਰ ਸੀ ਪਰ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਉਸਦਾ ਮਤਲਬ ਕੁਝ ਹੋਰ ਕੱਢ ਕੇ ਇਹ ਬਦਲਾ ਲਊ ਕਾਰਵਾਈ ਕੀਤੀ ਗਈ ਹੈ।  ਦੱਸ ਦਈਏ ਕੀ ਬੈਂਸ ਨੇ ਆਪਣੇ ਉਸ ਬਿਆਨ ਚ ਕਿਹਾ ਸੀ ਕਿ ਇਹ ਲੋਕਾਂ ਦਾ ਗੁੱਸਾ ਬਾਹਰ ਨਿਕਲ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਪੁਲਿਸ ਵਾਲਿਆਂ ਨੇ ਵੀ ਆਮ ਲੋਕਾਂ ਨੂੰ ਸੜਕਾਂ ‘ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ।  ਜਿਸ ਸਬੰਧੀ ਬੈਂਸ ਦਾ ਕਹਿਣਾ ਹੈ ਕਿ ਜਿਹੜੇ ਪੁਲਿਸ ਜਾ ਹੋਰ ਸਰਕਾਰੀ ਮੁਲਾਜ਼ਮ ਆਪਣੀ ਜਾਨ ਤੇ ਖੇਡ ਕੇ ਡਿਊਟੀਆਂ ਦੇ ਰਹੇ ਨੇ ਉਹ ਉਨ੍ਹਾਂ ਨੂੰ ਦਿਲੋਂ ਸਲਾਮ ਕਰਦੇ ਨੇ ਪਰ ਜਿਹੜੇ ਆਪਣੀ ਕਰਫਿਊ ਡਿਊਟੀ ਦੇ ਨਾਮ ਤੇ ਲੋਕਾਂ ਨਾਲ ਧੱਕਾ ਕਰ ਰਹੇ ਨੇ ਉਹ ਉਨ੍ਹਾਂ ਖਿਲਾਫ ਕੱਲ੍ਹ ਵੀ ਬੋਲੇ ਸਨ ਤੇ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਹਨ।

ਇਸ ਤੋਂ ਇਲਾਵਾ ਸਿਮਰਜੀਤ ਬੈਂਸ ਨੇ ਸੁਰੱਖਿਆ ਵਾਪਸ ਲੈਣ ਸਬੰਧੀ ਹੋਰ ਕੀ ਕਿਹਾ ਇਹ ਦੇਖਣ ਲਾਇ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ…..

 

Related posts

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

htvteam

ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਸਕੇ ਭਰਾ ਨੇ ਦੱਸਿਆ ਕਿਉਂ ਟੁੱਟਿਆ ਭੈਣ ਨਾਲ ਰਿਸ਼ਤਾ ?

htvteam

ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਦੁਕਾਨਦਾਰ ਤੇ ਲਗਾਏ ਪਿਸਤੌਲ ਕੱਢ ਧਮਕਾਉਣ ਦੇ ਦੋਸ਼

htvteam

Leave a Comment