Htv Punjabi
Punjab

ਪਹਿਲਾਂ ਮਰੇ ਬਾਪ ਦਾ ਮੂੰਹ ਵੀ ਦੇਖਣਾ ਨਹੀਂ ਹੋਇਆ ਨਸੀਬ, ਹੁਣ ਕੋਰੋਨਾ ਖਿਲਾਫ ਗੁਰਪ੍ਰੀਤ ਨੇ ਜਿੱਤੀ ਸਰੀਰਿਕ ਜੰਗ

ਹੁਸਿ਼ਆਰਪੁਰ : ਜਿ਼ਲ੍ਹੇ ਦੇ ਪਿੰਡ ਮੋਰਾਂਵਾਲੀ ਵਸਨੀਕ ਜਿਸ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਆਪਣੇ ਮਰੇ ਪਿਤਾ ਦੇ ਆਖਰੀ ਦਰਸ਼ਨ ਕਰਨੇ ਵੀ ਨਸੀਬ ਨਹੀਂ ਸਨ ਹੋਏ।ਉਸ ਨੇ ਹੁਣ ਕੋਰੋਨਾ ਖਿਲਾਫ ਆਪਣੀ ਸਰੀਰਿਕ ਜੰਗ ਜਿੱਤ ਲਈ ਹੈ।ਗੁਰਪ੍ਰੀਤ ਸਿੰਘ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹੁਸਿ਼ਆਰਪੁਰ ਦੇ ਹਸਪਤਾਲ ਅੰਦਰ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਹੁਣ ਜਦੋਂ ਉਸ ਦੇ ਮੁੜ ਟੈਸਟ ਕਰਵਾਏ ਗਏ ਤਾਂ ਉਸ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ।ਜਿ਼ਲ੍ਹਾ ਪ੍ਰਸ਼ਾਸ਼ਨ ਨੇ ਗੁਰਪ੍ਰੀਤ ਸਿੰਘ ਦੇ ਠੀਕ ਹੋਣ ਤੋਂ ਬਾਅਦ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਗੁਰਪ੍ਰੀਤ ਨੂੰ ਫਲ ਅਤੇ ਫੁੱਲ ਭੇਂਟ ਕਰਦਿਆਂ ਹਸਪਤਾਲ ਵਿੱਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ।

ਦੱਸ ਦਈਏ ਕਿ 33 ਸਾਲਾ ਗੁਰਪ੍ਰੀਤ ਸਿੰਘ ਦੇ ਪਿਤਾ ਹਰਭਜਨ ਸਿੰਘ ਨੂੰ 19 ਮਾਰਚ ਵਾਲੇ ਦਿਨ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਪ੍ਰਸ਼ਾਸ਼ਨ ਨੇ ਪੂਰੇ ਪਰਿਵਾਰ ਦੇ ਕੋਰੋਨਾ ਟੈਸਟ ਕਰਵਾਏ ਸਨ।ਜਿਸ ਤੋਂ ਬਾਅਦ ਸਾਰੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਆਈਸੋਲੇਟ ਕਰ ਦਿੱਤਾ ਗਿਆ ਸੀ, ਜਦਕਿ ਗੁਰਪ੍ਰੀਤ ਦੇ ਪਿਤਾ ਹਰਭਜਨ ਸਿੰਘ ਦੀ ਹਾਲਤ ਖਰਾਬ ਹੋਣ ਮਗਰੋਂ ਉਸ ਨੂੰ ਅੰਮਿ੍ਰਤਸਰ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ 29 ਮਾਰਚ ਵਾਲੇ ਦਿਨ ਉਸ ਦੀ ਮੌਤ ਹੋ ਗਈ ਸੀ।ਇਸ ਦੁਖਦਾਈ ਘਟਨਾ ਬਾਰੇ ਯਾਦ ਕਰਦਿਆਂ ਗੁਰਪ੍ਰੀਤ ਕਹਿੰਦਾ ਹੈ ਕਿ ਉਨ੍ਹਾਂ ਨੂੰ ਪਿਤਾ ਦੇ ਜਾਣ ਦਾ ਬਹੁਤ ਵੱਡਾ ਝਟਕਾ ਲੱਗਾ ਸੀ ਪਰ ਉਹ ਕੀ ਕਰਦੇ ਉਸ ਦੀ ਮਾਂ, ਪਤਨੀ ਤੇ ਬੱਚੇ ਸਾਰੇ ਹੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਸਨ।ਲਿਹਾਜ਼ਾ ਉੱਥੋਂ ਬਾਹਰ ਨਾ ਆ ਸਕਣ ਕਾਰਨ ਉਨ੍ਹਾਂ ਨੂੰ ਹਰਭਜਨ ਸਿੰਘ ਦੇ ਅੰਤਿਮ ਦਰਸ਼ਨ ਕਰਨੇ ਵੀ ਨਸੀਬ ਨਹੀਂ ਸਨ ਹੋਏ।ਗੁਰਪ੍ਰੀਤ ਕਹਿੰਦਾ ਹੈ ਕਿ ਸਾਰਿਆਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੇ ਜਾ ਰਹੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਏਸੇ ਨਾਲ ਕੋਰੋਨਾ ਦੀ ਸਰੀਰ ਨਾਲ ਜੰਗ ਤੇ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ।

Related posts

ਹੁਣੇ ਹੁਣੇ ਰਾਵੀ ਦਰਿਆ ਨੇ ਮਚਾਇਆ ਕਹਿਰ !

htvteam

ਟੀਕਿਆਂ ਵਾਲਾ ਪਾ*ਪ ਨਾ ਕਮਾਓ,ਗਾਂ-ਮੱਝ ਨੂੰ ਫੁਆਰਾ ਚਲਾਕੇ ਪਸਮਾਓ

htvteam

ਨਸ਼ਾ ਕਰ ਵਹਿਸ਼ੀ ਸੁੱਤੇ ਪਏ ਦੋਸਤ ਨਾਲ ਟੱਪ ਗਿਆ ਹੱਦਾਂ

htvteam

Leave a Comment