Htv Punjabi
Punjab

ਕਰਫ਼ਿਊ ਦੌਰਾਨ ਪਟਿਆਲਾ ਨੇੜੇ ਫੇਰ ਹੋਇਆ ਵੱਡਾ ਕਾਂਡ, ਇੱਕ ਹੌਲਦਾਰ ਜ਼ਖਮੀ

ਚੰਡੀਗੜ੍ਹ : ਬੀਤੀ ਕੱਲ 5.30 ਵਜੇ ਪੰਚਕੂਲਾ ਦੇ ਪਿੰਡ ਬਿੱਲਾ ਵਿੱਚ ਗੈਂਗਸਟਰ ਨੂੰ ਫੜਨ ਆਈ ਮੋਹਾਲੀ ਦੇ ਫੇਜ਼ 8 ਥਾਣੇ ਦੀ ਟੀਮ ਤੇ ਗੋਲੀਆਂ ਚਲਾਈਆਂ ਗਈਆਂ l ਇਸ ਵਿੱਚ ਇੱਕ ਹੈਡ ਦਾ ਕਾਂਸਟੇਬਲ ਨੂੰ ਗੋਲੀ ਲੱਗੀ l ਇਸ ਕਾਰਵਾਈ ਵਿੱਚ ਪੁਲਿਸ ਨੇ 4 ਗੈਂਗਸਟਰ ਨੂੰ ਫੜ ਲਿਆ ਹੈ l ਦੱਸ ਦਈਏ ਕਿ ਮੁਲਜ਼ਮ ਭੂਪੀ ਰਾਣਾ ਗਰੁੱਪ ਨਾਲ ਸੰਬੰਧਿਤ ਸਨ l ਚਾਰਾਂ ਨੂੰ ਹੁਣ ਪੰਚਕੂਲਾ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਆਪਣੀ ਹਿਰਾਸਤ ਵਿੱਚ ਲੈ ਰੱਖਿਆ ਹੈ ਅਤੇ ਹੁਣ ਬਾਅਦ ਵਿੱਚ ਮੋਹਾਲੀ ਪੁਲਿਸ ਨੂੰ ਦਿੱਤੇ ਜਾਣਗੇ l ਉਨ੍ਹਾਂ ਤੇ ਪੁਲਿਸ ਵਾਲਿਆਂ ਤੇ ਗੋਲੀ ਚਲਾਉਣ ਦਾ ਅਲੱਗ ਤੋਂ ਕੇਸ ਪੰਚਕੂਲਾ ਵਿੱਚ ਦਰਜ ਕਰ ਲਿਆ ਗਿਆ ਹੈ l
ਮੁਲਜ਼ਮਾਂ ਦੇ ਕੋਲ ਪੁਲਿਸ ਨੂੰ ਦੋ ਦੇਸੀ ਪਿਸਤੌਲ, ਦੋ ਚਲੇ ਹੋਏ ਕਾਰਤੂਸ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ l ਐਤਵਾਰ ਨੂੰ ਹੀ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ l ਮੁਲਜ਼ਮਾਂ ਨੇ ਮੋਹਾਲੀ ਵਿੱਚ ਇੱਕ ਵਿਅਕਤੀ ਤੇ ਗੋਲੀਆਂ ਚਲਾ ਕੇ ਉਸ ਦੀ ਜਾਨ ਲੈਣੀ ਚਾਹੀ ਸੀ, ਗੋਲੀ ਉਸ ਨੂੰ ਲੱਗੀ ਸੀ ਪਰ ਉਹ ਬਚ ਗਿਆ ਸੀ l ਉਸੀ ਕੇਸ ਵਿੱਚ ਮੁਲਜ਼ਮਾਂ ਨੂੰ ਗਿ੍ਰਫਤਾਰ ਕਰਨ ਦੇ ਲਈ ਟੀਮ ਆਈ ਸੀ l
ਮੁਲਜ਼ਮਾਂ ਦੀ ਪਹਿਚਾਣ ਹਿਮਾਂਸ਼ੂ ਉਰਫ ਸਿਮੂ, ਜਗਮੋਹਨ ਗਰਗ, ਗੁਰਪ੍ਰੀਤ ਸਿੰਘ ਅਤੇ ਗੁਰਚਰਨ ਸਿੰਘ ਦੇ ਰੂਪ ਵਿੱਚ ਹੋਈ ਹੈ l ਇਸ ਦੇ ਖਿਲਾਫ ਜਿੱਥੇ ਮੋਹਾਲੀ ਫੇਜ਼-8 ਵਿੱਚ ਆਈਪੀਸੀ ਦੀ ਧਾਰਾ 307 ਦਾ ਕੇਸ ਦਰਜ ਹੈ, ਦੂਜੇ ਪਾਸੇ ਹੁਣ ਪੰਚਕੂਲਾ ਵਿੱਚ ਵੀ ਇਨ੍ਹਾਂ ਤੇ 307 ਅਤੇ ਆਰਮਜ਼ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ l ਦੱਸਿਆ ਗਿਆ ਕਿ ਮੋਹਾਲੀ ਪੁਲਿਸ ਦੀ ਟੀਮ ਪਹਿਲਾਂ ਚੰਡੀ ਮੰਦਿਰ ਥਾਣੇ ਵਿੱਚ ਰੇਡ ਦੀ ਇਤਲਾਹ ਦੇਣ ਸਵੇਰੇ 5 ਵਜੇ ਪਹੁੰਚੀ l ਜਿੱਥੇ ਉਨ੍ਹਾਂ ਨੂੰ ਰਾਮਗੜ ਚੌਂਕੀ ਭੇਜ ਦਿੱਤਾ ਗਿਆ l ਉੱਥੇ ਇਤਲਾਹ ਦੇ ਕੇ ਅਤੇ ਪੰਚਕੂਲਾ ਪੁਲਿਸ ਦਾ ਕਾਂਸਟੇਬਲ ਨਾਲ ਲੈ ਕੇ ਟੀਮ ਬਿੱਲਾ ਪਿੰਡ ਦੇ ਉਸ ਘਰ ਵਿੱਚ ਪਹੁੰਚੀ ਸੀ l ਜਿੱਥੇ ਤੋਂ ਮੁਲਾਜ਼ਮਾਂ ਨੂੰ ਫੜਿਆ ਗਿਆ l ਦੱਸ ਦਈਏ ਕਿ ਹੈਡ ਕਾਂਸਟੇਲ ਜਸਪ੍ਰੀਤ ਸਿੰਘ ਨੇ ਪਹਿਲਾਂ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਤੇ 2 ਫਾਇਰ ਕੀਤੇ l ਪਹਿਲਾ ਖਾਲੀ ਗਿਆ ਅਤੇ ਦੂਸਰੀ ਗੋਲੀ ਉਸ ਦੇ ਪੈਰ ਵਿੱਚ ਲੱਗੀ l ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ l

Related posts

ਫੌਜੀ ਅਫਸਰ ਦੇ ਬਹਾਨੇ ਚਲਦੇ ਟਰੱਕ ‘ਚ ਹੋ ਰਿਹਾ ਸੀ ਗਲਤ ਕੰਮ; ਦੇਖੋ ਵੀਡੀਓ

htvteam

ਪਹਿਲੀ ਛੱਡ ਕੇ ਦੂਜੀ ਨਾਲ ਵਿਆਹ ਕਰਵਾਉਣ ਨੂੰ ਫਿਰਦਾ ਸੀ ਬੰਦਾ

htvteam

ਖੇਤੀ ਆਰਡੀਨੈਂਸ ਦੇ ਵਿਰੋਧ ‘ਚ ਪੁਲਿਸ ‘ਤੇ ਕਿਸਾਨ ਆਹਮੋ ਸਾਹਮਣੇ, ਦਿੱਲੀ ਜਾ ਰਹੇ ਕਾਂਗਰਸ ਵਰਕਰਾਂ ਨੂੰ ਲਿਆ ਗਿਆ ਹਿਰਾਸਤ ‘ਚ

htvteam

Leave a Comment