Htv Punjabi
Religion

ਕੋਰੋਨਾ ਟੈਸਟ ਕਰਾਉਣ ਲਈ ਰੂੰ ਦੀ ਸਟਿੱਕ ‘ਤੇ ਲੱਗੀ ਦਵਾਈ ਜਾਂ ਕੈਮਿਕਲ ‘ਤੇ ਉੱਠ ਰਹੇ ਸਨ ਸਵਾਲ, ਦੇਖੋ ਕੀ ਆਇਆ ਜਵਾਬ !

ਸਹਾਰਨਪੁਰ : ਦੀਨੀ ਤਾਲੀਮ ਦੇ ਸਭ ਤੋਂ ਵੱਡੇ ਮਰਕਜ ਦਾਰੂਲ ੳਲੂਮ ਦੇਵਬੰਦ ਨੇ ਅਹਿਮ ਫਤਵਾ ਜਾਰੀ ਕੀਤਾ ਹੈ l ਬੀਤੇ ਦਿਨ ਆਈ ਖਬਰ ਦੇ ਮੁਤਾਬਿਕ, ਫਤਵੇ ਵਿੱਚ ਕਿਹਾ ਗਿਆ ਹੈ ਕਿ ਰੋਜ਼ੇ ਦੀ ਹਾਲਤ ਵਿੱਚ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣਾ ਜਾਇਜ਼ ਹੈ l ਜਾਂਚ ਦੇ ਦੌਰਾਨ ਸਟਿੱਕ ਤੇ ਕੋਈ ਕੈਮੀਕਲ ਨਹੀਂ ਲੱਗਿਆ ਹੁੰਦਾ l ਇਸ ਲਈ, ਕੋਰੋਨਾ ਦਾ ਟੈਸਟ ਕਰਾਉਣ ਨਾਲ ਰੋਜ਼ੇ ਤੇ ਕੋਈ ਫਰਕ ਨਹੀਂ ਪਵੇਗਾ l
ਦਰਅਸਲ, ਬਿਜਨੌਰ ਦੇ ਰਹਿਣ ਵਾਲੇ ਅਰਸ਼ਦ ਅਲੀ ਨੇ ਦਾਰੂਲ ੳਲੂਮ ਦੇਵਬੰਦ ਤੋਂ ਸਵਾਲ ਕੀਤਾ ਸੀ ਕਿ ਕੀ ਰੋਜੇਦਾਰਾਂ ਦਾ ਟੈਸਟ ਕਰਾਉਣਾ ਜਾਇਜ਼ ਹੈ ? ਇਸ ਕਾਰਨ ਕਿਤੇ ਰੋਜ਼ਾ ਤਾਂ ਟੁੱਟ ਨਹੀਂ ਜਾਵੇਗਾ ? ਕਾਰਣ ਕਿ ਇਸ ਵਾਰ ਮਾਹ ਏ ਰਮਜ਼ਾਨ ਕੋਰੋਨਾ ਦੇ ਸੰਕਟ ਕਾਲ ਵਿੱਚ ਸ਼ੁਰੂ ਹੋਇਆ l ਮੁਸਲਿਮ ਧਰਮ ਵਾਲੇ ਇਨ੍ਹਾਂ ਦਿਨਾਂ ਵਿੱਚ 30 ਦਿਨ ਰੋਜ਼ਾ ਰੱਖਦੇ ਹਨ l ਰੋਜ਼ੇ ਦੇ ਦੌਰਾਨ ਟੈਸਟ ਕਰਾਉਣ ਨੂੰ ਲੈ ਕੇ ਕਈ ਤਰ੍ਹਾਂ ਦੀ ਆਸ਼ੰਕਾਵਾਂ ਲੋਕਾਂ ਦੇ ਮਨਾਂ ਵਿੱਚ ਉਮੜ ਰਹੀਆਂ ਹਨ l
ਦਾਰੂਲ ੳਲੂਮ ਦੇਵਬੰਦ ਦੇ ਮੁਫਤੀਆਂ ਦੀ ਬੈਂਚ ਨੇ ਫਤਵੇ ਵਿੱਚ ਕਿਹਾ ਕਿ ਕੋਰੋਨਾ ਟੈਸਟ ਦੇ ਦੌਰਾਨ ਨੱਕ ਜਾਂ ਹਲਕ ਵਿੱਚ ਰੂੰ ਲੱਗੀ ਸਟਿਕ ਪਾਈ ਜਾਂਦੀ ਹੈ l ਉਸ ਸਟਿਕ ਤੇ ਕਿਸੀ ਤਰ੍ਹਾਂ ਦੀ ਕੋਈ ਦਵਾਈ ਜਾਂ ਕੈਮੀਕਲ ਨਹੀਂ ਲੱਗਿਆ ਹੁੰਦਾ l ਇਹ ਸਟਿੱਕ ਨੱਕ ਜਾਂ ਮੂੰਹ ਵਿੱਚ ਸਿਰਫ ਇੱਕ ਵਾਰ ਹੀ ਪਾਈ ਜਾਂਦੀ ਹੈ l ਅਜਿਹੇ ਵਿੱਚ ਰੋਜ਼ੇ ਦੀ ਹਾਲਤ ਵਿੱਚ ਕੋਰੋਨਾ ਵਾਇਰਸ ਦਾ ਟੈਸਟ ਕਰਾਉਣ ਦੇ ਲਈ ਨੱਕ ਜਾਂ ਹਲਕ ਦਾ ਗੀਲਾ ਅੰਸ਼ ਦੇਣਾ ਜਾਇਜ਼ ਹੈ l ਅਜਿਹਾ ਕਰਨ ਨਾਲ ਰੋਜ਼ੇ ਤੇ ਕੋਈ ਫਰਕ ਨਹੀਂ ਪਵੇਗਾ l
ਦੱਸ ਦਈਏ ਕਿ ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 1993 ਮਾਮਲੇ ਸਾਹਮਣੇ ਆ ਚੁੱਕੇ ਹਨ l ਇਨ੍ਹਾਂ ਵਿੱਚ 1089 ਲੋਕ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ l ਇਸ ਵਾਇਰਸ ਕਾਰਨ ਹੁਣ ਤੱਕ ਇੱਥੇ 33 ਲੋਕਾਂ ਦੀ ਜਾਨ ਜਾ ਚੁੱਕੀ ਹੈ l

Related posts

ਮੁੱਖ ਮੰਤਰੀ ਚੰਨੀ ਨੇ ਦਰਬਾਰ ਸਾਹਿਬ ਖੜ੍ਹ ਕੀਤਾ ਵੱਡਾ ਐਲਾਨ

htvteam

ਪੁੱਤਰ ਦੀ ਦਾਤ ਵਾਸਤੇ ਆਹ ਮੰਦਰ ‘ਚ ਬਸ ਇੱਕ ਵਾਰ ਟੇਕ ਲਓ ਮੱਥਾ

htvteam

ਐਮਰਜੈਂਸੀ ਫਿਲਮ ਤੋਂ ਬਾਅਦ ਸਿਨੇਮਾ ਘਰਾਂ ਦੇ ਬਾਹਰ ਦੇਖੋ ਸੀਨ ?

htvteam

Leave a Comment