Htv Punjabi
corona news Fitness Health India Religion Tech

ਕੋਰੋਨਾ ਟੈਸਟ ਕਰਾਉਣ ਲਈ ਰੂੰ ਦੀ ਸਟਿੱਕ ‘ਤੇ ਲੱਗੀ ਦਵਾਈ ਜਾਂ ਕੈਮਿਕਲ ‘ਤੇ ਉੱਠ ਰਹੇ ਸਨ ਸਵਾਲ, ਦੇਖੋ ਕੀ ਆਇਆ ਜਵਾਬ !

ਸਹਾਰਨਪੁਰ : ਦੀਨੀ ਤਾਲੀਮ ਦੇ ਸਭ ਤੋਂ ਵੱਡੇ ਮਰਕਜ ਦਾਰੂਲ ੳਲੂਮ ਦੇਵਬੰਦ ਨੇ ਅਹਿਮ ਫਤਵਾ ਜਾਰੀ ਕੀਤਾ ਹੈ l ਬੀਤੇ ਦਿਨ ਆਈ ਖਬਰ ਦੇ ਮੁਤਾਬਿਕ, ਫਤਵੇ ਵਿੱਚ ਕਿਹਾ ਗਿਆ ਹੈ ਕਿ ਰੋਜ਼ੇ ਦੀ ਹਾਲਤ ਵਿੱਚ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣਾ ਜਾਇਜ਼ ਹੈ l ਜਾਂਚ ਦੇ ਦੌਰਾਨ ਸਟਿੱਕ ਤੇ ਕੋਈ ਕੈਮੀਕਲ ਨਹੀਂ ਲੱਗਿਆ ਹੁੰਦਾ l ਇਸ ਲਈ, ਕੋਰੋਨਾ ਦਾ ਟੈਸਟ ਕਰਾਉਣ ਨਾਲ ਰੋਜ਼ੇ ਤੇ ਕੋਈ ਫਰਕ ਨਹੀਂ ਪਵੇਗਾ l
ਦਰਅਸਲ, ਬਿਜਨੌਰ ਦੇ ਰਹਿਣ ਵਾਲੇ ਅਰਸ਼ਦ ਅਲੀ ਨੇ ਦਾਰੂਲ ੳਲੂਮ ਦੇਵਬੰਦ ਤੋਂ ਸਵਾਲ ਕੀਤਾ ਸੀ ਕਿ ਕੀ ਰੋਜੇਦਾਰਾਂ ਦਾ ਟੈਸਟ ਕਰਾਉਣਾ ਜਾਇਜ਼ ਹੈ ? ਇਸ ਕਾਰਨ ਕਿਤੇ ਰੋਜ਼ਾ ਤਾਂ ਟੁੱਟ ਨਹੀਂ ਜਾਵੇਗਾ ? ਕਾਰਣ ਕਿ ਇਸ ਵਾਰ ਮਾਹ ਏ ਰਮਜ਼ਾਨ ਕੋਰੋਨਾ ਦੇ ਸੰਕਟ ਕਾਲ ਵਿੱਚ ਸ਼ੁਰੂ ਹੋਇਆ l ਮੁਸਲਿਮ ਧਰਮ ਵਾਲੇ ਇਨ੍ਹਾਂ ਦਿਨਾਂ ਵਿੱਚ 30 ਦਿਨ ਰੋਜ਼ਾ ਰੱਖਦੇ ਹਨ l ਰੋਜ਼ੇ ਦੇ ਦੌਰਾਨ ਟੈਸਟ ਕਰਾਉਣ ਨੂੰ ਲੈ ਕੇ ਕਈ ਤਰ੍ਹਾਂ ਦੀ ਆਸ਼ੰਕਾਵਾਂ ਲੋਕਾਂ ਦੇ ਮਨਾਂ ਵਿੱਚ ਉਮੜ ਰਹੀਆਂ ਹਨ l
ਦਾਰੂਲ ੳਲੂਮ ਦੇਵਬੰਦ ਦੇ ਮੁਫਤੀਆਂ ਦੀ ਬੈਂਚ ਨੇ ਫਤਵੇ ਵਿੱਚ ਕਿਹਾ ਕਿ ਕੋਰੋਨਾ ਟੈਸਟ ਦੇ ਦੌਰਾਨ ਨੱਕ ਜਾਂ ਹਲਕ ਵਿੱਚ ਰੂੰ ਲੱਗੀ ਸਟਿਕ ਪਾਈ ਜਾਂਦੀ ਹੈ l ਉਸ ਸਟਿਕ ਤੇ ਕਿਸੀ ਤਰ੍ਹਾਂ ਦੀ ਕੋਈ ਦਵਾਈ ਜਾਂ ਕੈਮੀਕਲ ਨਹੀਂ ਲੱਗਿਆ ਹੁੰਦਾ l ਇਹ ਸਟਿੱਕ ਨੱਕ ਜਾਂ ਮੂੰਹ ਵਿੱਚ ਸਿਰਫ ਇੱਕ ਵਾਰ ਹੀ ਪਾਈ ਜਾਂਦੀ ਹੈ l ਅਜਿਹੇ ਵਿੱਚ ਰੋਜ਼ੇ ਦੀ ਹਾਲਤ ਵਿੱਚ ਕੋਰੋਨਾ ਵਾਇਰਸ ਦਾ ਟੈਸਟ ਕਰਾਉਣ ਦੇ ਲਈ ਨੱਕ ਜਾਂ ਹਲਕ ਦਾ ਗੀਲਾ ਅੰਸ਼ ਦੇਣਾ ਜਾਇਜ਼ ਹੈ l ਅਜਿਹਾ ਕਰਨ ਨਾਲ ਰੋਜ਼ੇ ਤੇ ਕੋਈ ਫਰਕ ਨਹੀਂ ਪਵੇਗਾ l
ਦੱਸ ਦਈਏ ਕਿ ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 1993 ਮਾਮਲੇ ਸਾਹਮਣੇ ਆ ਚੁੱਕੇ ਹਨ l ਇਨ੍ਹਾਂ ਵਿੱਚ 1089 ਲੋਕ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ l ਇਸ ਵਾਇਰਸ ਕਾਰਨ ਹੁਣ ਤੱਕ ਇੱਥੇ 33 ਲੋਕਾਂ ਦੀ ਜਾਨ ਜਾ ਚੁੱਕੀ ਹੈ l

Related posts

ਕੋਰੋਨਾ ਦੇ ਝੰਮੇਂ ਲੋਕਾਂ ਦਾ ਪੈਟਰੋਲ ਡੀਜ਼ਲ ਦੇ ਰੇਟਾਂ ਨੇ ਕੱਢਿਆ ਧੂੰਆਂ, ਦੇਖੋ ਪ੍ਰਦਰਸ਼ਨਕਾਰੀਆਂ ਦਾ ਹਾਲ

Htv Punjabi

ਕਰੋਨਾ ਮਹਾਂਮਾਰੀ : ਹੁਣ ਰੂਸ ਦੇ ਪ੍ਰਧਾਨ ਮੰਤਰੀ ਨੂੰ ਚਿੰਬੜੀ ਆਹ ਨਾਮੁਰਾਦ ਬਿਮਾਰੀ, ਪੈ ਗਈਆਂ ਭਾਜੜਾਂ

Htv Punjabi

ਅੰਮ੍ਰਿਤਪਾਲ ਦੇ ਹੱਕ ‘ਚ ਹੋ ਗਿਆ ਵੱਡਾ ਐਲਾਨ ! ਸੁਣਕੇ ਅੰਮ੍ਰਿਤਪਾਲ ਦੇ ਮਾਪਿਆਂ ਦੇ ਚਿਹਰੇ ‘ਤੇ ਆਈ ਰੌਣਕ !

htvteam

Leave a Comment