Htv Punjabi
corona news Fitness Health India Punjab

ਦੇਖੋ ਭਾਰਤ ‘ਚ ਸਭ ਤੋਂ ਪਹਿਲਾਂ ਕੋਰੋਨਾ ਖਤਮ ਹੋਣ ਦੀਆਂ ਭਵਿੱਖਵਾਣੀਆਂ ਵਿਗਿਆਨਿਕ ਕਿਉਂ ਕਰ ਰਹੇ ਨੇ 

ਨਵੀਂ ਦਿੱਲੀ : ਵਿਗਿਆਨਿਕਾਂ ਨੇ ਕੋਰੋਨਾ ਵਾਇਰਸ ਦੇ ਨਮੂਨਿਆਂ ਤੇ ਇੱਕ ਜਾਂਚ ਕੀਤੀ ਹੈ l ਜਿਸ ਦਾ ਨਤੀਜਾ ਭਾਰਤੀ ਵਾਤਾਵਰਨ ਦੇ ਹਿਸਾਬ ਨਾਲ ਸੁਖਦ ਹੈ l ਜਾਂਚ ਦੇ ਮੁਤਾਬਿਕ, ਜੇਕਰ ਧੁੱਪ ਹੋਵੇ, ਤਾਪਮਾਨ 22 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋਵੇ ਅਤੇ ਨਮੀ 80 ਪ੍ਰਤੀਸ਼ਤ ਤੱਕ ਹੋਵੇ ਤਾਂ ਜ਼ਮੀਨ ਤੇ ਵਾਇਰਸ ਦੀ ਸੰਖਿਆ ਹਰ 2 ਮਿੰਟ ਵਿੱਚ ਅੱਧੀ ਹੋ ਜਾਂਦੀ ਹੈ l ਅਮਰੀਕਾ ਦੀ ਨੈਸ਼ਨਲ ਬਾਇਓਡਿਫੈਂਸ ਐਨਾਲਸਿਸ ਕਾਊਂਟਰਮੇਜਰਸ ਸੈਂਟਰ ਦੇ ਵਿਗਿਆਨਿਕਾਂ ਨੇ ਕੋਰੋਨਾ ਵਾਇਰਸ ਦੇ ਨਮੂਨਿਆਂ ਤੇ 6 ਸਥਿਤੀਆਂ ਵਿੱਚ ਜਾਂਚ ਕੀਤੀ ਹੈ l ਇਸ ਵਿੱਚ ਅਲੱਗ ਅਲੱਗ ਤਾਪਮਾਨ ਅਤੇ ਨਮੀ ਦੇ ਨਾਲ ਧੁੱਪ ਅਤੇ ਬਿਨਾਂ ਧੁੱਪ ਦੀ ਸਥਿਤੀ ਵਿੱਚ ਵਾਇਰਸ ਦੀ ਲਾਈਫ ਨੂੰ ਪਰਖਿਆ ਗਿਆ ਹੈ l

ਜਾਂਚ ਵਿੱਚ ਦੇਖਿਆ ਗਿਆ ਕਿ ਸੂਰਜ ਦੀ ਰੋਸ਼ਨੀ ਵਿੱਚ ਵਾਇਰਸ ਦੇ ਕਣ ਜਲਦੀ ਖਤਮ ਹੋ ਰਹੇ ਹਨ ਪਰ ਤਾਪਮਾਨ ਜ਼ਿਆਦਾ ਵੀ ਹੋਏ ਪਰ ਧੁੱਪ ਨਾ ਹੋਵੇ ਤਾਂ ਵਾਇਰਸ ਜ਼ਿਆਦਾ ਦੇਰ ਤੱਕ ਰਹਿੰਦਾ ਹੈ l ਭਾਰਤ ਵਿੱਚ ਇੰਸਟੀਚਿਊਟ ਆਫ ਲਿਵਰ ਐਂਡ ਬੈਲਯਰੀ ਸਾਇੰਸਿਜ਼ ਦੇ ਵਾਇਓਰਾਲਾਜੀ ਵਿਭਾਗ ਦੀ ਪ੍ਰੋਫੈਸਰ ਏਕਤਾ ਗੁਪਤਾ ਦਾ ਕਹਿਣਾ ਹੈ ਕਿ ਅਮਰੀਕਾ ਦੀ ਸਟੱਡੀ ਭਾਰਤ ਦੇ ਲਿਹਾਜ਼ ਨਾਲ ਬਹੁਤ ਚੰਗੀ ਹੈ ਪਰ ਕੋਰੋਨਾ ਵਾਇਰਸ ਪਾਜ਼ੀਟਿਵ ਵਿਅਕਤੀ ਤੋ਼ ਦੂਜੇ ਵਿਅਕਤੀ ਵਿੱਚ ਵਾਇਰਸ ਜਾਣ ਦਾ ਖਤਰਾ ਪਹਿਲਾਂ ਦੀ ਤਰ੍ਹਾਂ ਹੀ ਬਣਿਆ ਰਹੇਗਾ l ਲਿਹਾਜ਼ਾ ਵਾਇਰਸ ਤੋਂ ਬਚਣ ਦੇ ਲਈ ਸੋਸ਼ਲ ਡਿਸਟੈਸਿੰਗ ਅਤੇ ਮਾਸਕ ਬਹੁਤ ਜ਼ਰੂਰੀ ਹੈ. l

Related posts

ਲੋਹੜੀ ਦੀ ਰਾਤ ਇੰਝ ਨਕਲੀ ਮੁੰਡਿਆਂ ਦੀ ਰੂਹ; ਪਿੰਡ ਵਾਲਿਆਂ ਨੇ ਦੱਸੀ ਖੌਫਨਾਕ ਕਹਾਣੀ

htvteam

ਸ਼੍ਰੀ ਦਰਬਾਰ ਸਾਹਿਬ ਵਿਖੇ ਮੁੰਡੇ ਨੇ ਕੀਤੀ ਘਟੀਆ ਕਰਤੂਤ

htvteam

ਨੂਰਾਂ ਸਿਸਟਰਜ਼ ਦੀ ਵੀਡੀਓ ਹੋਗੀ ਵਾਇਰਲ

htvteam

Leave a Comment