ਚੰਡੀਗੜ੍ਹ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਇੰਨੀ ਦਿਨੀਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ 3 ਮਹਿਕਮਿਆਂ ਦੇ ਲੋਕ ਮੂਰਲੀ ਕਤਾਰ ਵਿੱਚ ਖੜ੍ਹੇ ਹੋ ਕੇ ਕੰਮ ਕਰ ਰਹੇ ਹਨ l ਜਿਨ੍ਹਾਂ ਵਿੱਚ ਡਾਕਟਰ, ਪੁਲਿਸਸ ਵਾਲੇ ਤੇ ਸਫਾਈ ਕਰਮਚਾਰੀਆਂ ਦੇ ਨਾਮ ਮੁੱਖ ਆਉਂਦੇ ਹਨ l ਲਿਹਾਜ਼ਾ ਲੋਕਾਂ ਦੀਆਂ ਉਮੀਦਾਂ ਵੀ ਇਨ੍ਹਾਂ ਤੋਂਹੀ ਜ਼ਿਆਦਾ ਹਨ ਕਿਉਂਕਿ ਇਨ੍ਹਾਂ ਨੂੰ ਹੀ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਸਭ ਤੋਂ ਵੱਧ ਪਤਾ ਹੁੰਦਾ ਹੈ ਤੇ ਇਹ ਚੀਜ਼ ਬਹੁਤੀ ਵਾਰ ਲੜਾਈ ਲੜ ਰਹੇ ਇਨ੍ਹਾਂ ਤਿੰਨੋਂ ਮਹਿਕਮਿਆਂ ਦੇ ਲੋਕਾਂ ਉੱਤੇ ਦਬਾਅ ਦਾ ਕਾਰਨ ਬਣ ਜਾਂਦੀ ਹੈ ਬਲਕਿ ਇਹ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਖਿੱਝਣ ਵੀ ਲੱਗ ਪੈਂਦੇ ਹਨ l ਏਸੇ ਸੰਬੰਧ ਵਿੰਚ ਅਮਰੀਕਾ ਦੇ ਨਿਊਯਾਰਕ ਸਿਟੀ ਹਸਪਤਾਲ ਦੇ ਕੋਵਿਡ-19 ਵਾਰਡ ਅੰਦਰ ਤੈਨਾਤ ਡਾਕਟਰ ਕੋਲਿਨ ਤਰੀਫ ਤੇ ਧੰਨਵਾਦ ਦੇ ਮੈਸੇਜ ਭੇਜਣ ਵਾਲਿਆਂ ਸੰਬੰਧੀ ਪ੍ਰਤੀਕਿਰਿਆ ਦਿੰਦੇ ਕਹਿੰਦੀ ਹੈ ਕਿ ਲੋਕ ਉਸ ਨੂੰ ਵਾਰ ਵਾਰ ਇਹ ਪੁੱਛਦੇ ਹਨ ਕਿ ਆਈਸੀਯੂ ਵਿੱਚ ਦਾਖਲ ਮਰੀਜ਼ਾਂ ਦਾ ਕੀ ਹਾਲ ਹੈ ਤੇ ਇਸ ਬਾਰੇ ਉਹ ਕਹਿੰਦੀ ਹੈ ਕਿ ਉਸ ਨੇ ਹੁਣ ਤੱਕ ਜੋ ਵੀ ਦੇਖਿਆ ਉਸ ਤੋਂ ਇਹ ਬਿਲਕੁਲ ਉਲਟ ਹੈ ਕਿਉਂਕਿ ਕਈ ਮਰੀਜ਼ਾਂ ਦੇ ਅੰਗ ਕੰਮ ਕਰਨੇ ਬੰਦ ਕਰ ਗਏ ਹਨ ਤੇ ਕਈ ਅਜੇ ਕਾਫੀ ਜਵਾਨ ਹਨ l ਡਾਕਟਰ ਕਾਲਿਨ ਅਨੁਸਾਰ ਉਹ ਜਦੋਂ ਕਦੇ ਵੀ ਕਿਸੇ ਮਰੀਜ਼ ਦੀ ਘਰਵਾਲੀ ਨਾਲ ਗੱਲ ਕਰਦੀ ਹੈ ਤਾਂ ਉਸ ਨੂੰ ਉਸ ਦੇ ਪਤੀ ਦੀਆਂ ਬੰਦ ਅੱਖਾਂ ਦਿਖਾਉਂਦੀ ਹੈ l ਉਹ ਕਹਿੰਦੀ ਹੈ ਕਿ ਮੈਂ ਜਦੋਂ ਵੀ ਕਿਸੇ ਮਰੀਜ਼ ਦੇ ਕਮਰੇ ਅੰਦਰ ਜਾਂਦੀ ਹਾਂ ਤਾਂ ਮੈਨੂੰ ਘਬਰਾਹਟ ਹੋਣ ਲੱਗ ਪੈਂਦੀ ਹੈ ਕਿ ਇਹ ਵਾਇਰਸ ਮੇਰੇ ਫੇਫੜਿਆਂ ਅੰਦਰ ਵੀ ਜਾ ਸਕਦਾ ਹੈ ਕਿਉਂਕਿ ਮੈਂ ਦੂਜੇ ਡਾਕਟਰਾਂ ਨੂੰ ਬੀਮਾਰ ਹੁੰਦਿਆਂ ਤੇ ਮਰਦਿਆਂ ਬਾਰੇ ਕਾਫੀ ਕੁਝ ਸੁਣ ਰੱਖਿਆ ਹੈ l ਏਸੇ ਲਈ ਮੈਨੂੰ ਵੀ ਚਿੰਤਾ ਲੱਗ ਜਾਂਦੀ ਹੈ ਕਿ ਕਿਤੇ ਮੇਰਾ ਹਾਲ ਵੀ ਉਨ੍ਹਾਂ ਵਰਗਾ ਨਾ ਹੋ ਜਾਵੇ l ਅਜਿਹੇ ਮਾਹੌਲ ਵਿੱਚ ਡਾਕਟਰ ਕਾਲਿਨ ਸਾਰਿਆਂ ਨੂੰ ਬੇਨਤੀ ਕਰਦੀ ਹੈ ਕਿ ਪਹਿਲਾਂ ਤੋਂ ਹੀ ਅਜਿਹੀ ਪਰੇਸ਼ਾਨੀ ਵਿੱਚੋਂ ਲੰਘ ਰਹੇ ਡਾਕਟਰਾਂ ਅਤੇ ਸਿਹਤ ਕਰਮੀਆਂ ਨੂੰ ਪਰਿਵਾਰ ਵਾਲੇ ਸਵਾਲ ਪੁੱਛ ਪੁੱਛ ਕੇ ਬਿਨਾਂ ਗੱਲ ਤੋਂ ਪਰੇਸ਼ਾਨ ਨਾ ਕਰਨ l ਉਹ ਕਹਿੰਦੀ ਹੈ ਕਿ ਜਦੋਂ ਕੋਈ ਉਸ ਤੋਂ ਸਵਾਲ ਕਰਦਾ ਹੈ ਕਿ ਕਿਵੇਂ ਚੱਲ ਰਿਹਾ ਹੈ ਤਾਂ ਉਸ ਨੂੰ ਜਵਾਬ ਦੇਣਾ ਬਹੁਤ ਗਲਤ ਲੱਗਦਾ ਹੈ l ਕਈ ਵਾਰ ਤਾਂ ਸਮੇਂ ਅਤੇ ਤਾਕਤ ਦੀ ਘਾਟ ਕਾਰਨ ਜਵਾਬ ਦੇ ਹੀ ਨਹੀਂ ਪਾਉਂਦੀ l
ਉਨ੍ਹਾਂ ਕਿਹਾ ਕਿ ਹੈਲਥ ਵਰਕਰਾਂ ਦਾ ਕੰਮ ਹੋਰ ਨਾ ਵਧਾਉ ਤੇ ਨਾ ਹੀ ਉਨ੍ਹਾਂ ਦੇ ਤਜ਼ਰਬੇ ਪੁੱਛੋ l ਇਸ ਤੋਂ ਇਲਾਵਾ ਡਾਕਟਰ ਕਾਲਿਨ ਅਨੁਸਾਰ ਲੋਕ ਉਨ੍ਹਾਂ ਨੂੰ ਹੀਰੋ ਬਣਾ ਰਹੇ ਹਨ ਤੇੇ ਇਸੇ ਕਾਰਨ ਉਹ ਹਰ ਵੇਲੇ ਦਬਾਅ ਵਿੱਚ ਰਹਿੰਦੇ ਹਨ l
