Htv Punjabi
Punjab Video

ਕਰਫਿਊ ‘ਚ ਆਹ ਜਨਾਨੀਆਂ ਚਲ ਪਈਆਂ ਖੁੱਲ੍ਹੀਆਂ, ਫੇਰ ਪਈ ਪੁਲਿਸ ਦੀ ਰੇਡ, ਤੜਫਦੀ ਹੋਈ ਔਰਤ ਨੂੰ ਦੇਖ ਪੁਲਿਸੀਏ ਘਬਰਾਏ !

ਸਂਗਰੂਰ (ਮਨਿੰਦਰ ਸਿੰਘ) : ਕਰਫਿਊ ਤੇ ਤਾਲਾਬੰਦੀ ਦੇ ਮਾਹੌਲ ‘ਚ ਜਿੱਥੇ ਲੋਕਾਂ ਨੂੰ ਖਾਣ ਦੇ ਲਾਲੇ ਪਏ ਹੋਏ ਨੇ ਅਜਿਹੇ ਵਿੱਚ ਵੀ ਕਈ ਲੋਕ ਆਪਣੇ ਗ਼ਲਤ ਮਲਤ ਧੰਦਿਆਂ ਨੂੰ ਪ੍ਰਫੁੱਲਤ ਕਰਨੋ ਬਾਜ਼ ਨਹੀਂ ਆ ਰਹੇ।  ਜੀ ਹਾਂ ਇਹ ਸੱਚ ਐ ਤੇ ਇਹ ਦਾਅਵਾ ਅਸੀਂ ਕੋਈ ਆਪਣੇ ਕੋਲੋਂ ਨਹੀਂ ਕਰ ਰਹੇ, ਬਲਕਿ ਸੰਗਰੂਰ ਪੁਲਿਸ ਵਾਲੇ ਇੱਕ ਅਜਿਹੇ ਮਾਮਲੇ ‘ਚ ਇਥੋਂ ਦੇ ਪਿੰਡ ਬਲਿਆਂ ‘ਚ ਕੀਤੀ ਰੇਡ ਦੇ ਅਧਾਰ ਤੇ ਕਰ ਰਹੇ ਨੇ, ਜਿਸ ਵਿਚ ਉਨ੍ਹਾਂ ਨੇ ਦੋ ਔਰਤਾਂ ਨੂੰ ਅਜਿਹਾ ਪੁੱਠਾ ਕੰਮ ਕਰਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ ਹੈ, ਜਿਸ ਵਿੱਚ ਪੁਲਿਸ ਵਾਲਿਆਂ ਅਨੁਸਾਰ ਰੇਡ ਦੌਰਾਨ ਮੌਕੇ ‘ਤੇ ਇੱਕ ਔਰਤ ਤੜਫਦੀ ਪਾਈ ਗਈ।
ਇਸ ਸਬੰਧ ਵਿਚ ਸੰਗਰੂਰ ਦੀ ਰਣੀਕੇ ਚੌਂਕੀ ਪੁਲਿਸ ਇੰਚਾਰਜ ਥਾਣੇਦਾਰ ਪ੍ਰਿਤਪਾਲ ਸਿੰਘ ਅਨੁਸਾਰ ਉਨ੍ਹਾਂ ਕੋਲ ਪਿਛਲੇ 15-20 ਦੀਨਾ ਤੋਂ ਇਹ ਸੂਚਨਾਵਾਂ ਆ ਰਹੀਆਂ ਸਨ ਕਿ ਪਿੰਡ ਬਲਿਆਂ ‘ਚ ਇੱਕ ਦਾਈ ਤੇ ਇੱਕ ਨਰਸ ਦੇ ਘਰ ਕਰਫਿਊ ਤੇ ਤਾਲਾਬੰਦੀ ਦੇ ਦੌਰਾਨ ਵੀ ਬਹੁਤ ਸਾਰੀਆਂ ਔਰਤਾਂ ਤੇ ਬੰਦਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਜਿਸ ਤੋਂ ਮਗਰੋਂ ਪੁਲਿਸ ਨੇ ਜਾਗ੍ਹ ਜਗ੍ਹਾ ਫੀਲਡਿੰਗ ਫਿੱਟ ਕਰ ਦਿੱਤੀ। ਇਸ ਦੌਰਾਨ ਹੁਣ ਜਦੋਂ ਪਿੰਡ ‘ਚੋਂ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਜੇਕਰ ਹੁਣ ਮੌਕੇ ‘ਤੇ ਰੇਡ ਕੀਤੀ ਜਾਏ ਤਾਂ ਇਨ੍ਹਾਂ ਰੁੱਤਾਂ ਦੇ ਘਰੋਂ ਬਹੁਤ ਕੁਝ ਬਰਾਮਦ ਹੋ ਸਕਦਾ ਹੈ।  ਬਸ ਫੇਰ ਕਿ ਸੀ ਪੁਲਿਸ ਨੇ ਤੁਰੰਤ ਪਰਚਾ ਦਰਜ ਕਰਕੇ ਮਾਹਰਾਂ ਦੀ ਟੀਮ ਨਾਲ ਲਈ ਤੇ ਮੌਕੇ ਉੱਤੇ ਜਦੋਂ ਰੇਡ ਕੀਤੀ ਤਾਂ ਇੱਕ ਔਰਤ ਅੱਧਨੰਗੀ ਹਾਲਤ ਚ ਤੜਫ਼ਦੀ ਹੋਈ ਮਿਲੀ।  ਜਿਸ ਤੋਂ ਬਾਅਦ ਪੁਲਿਸ ਨੇ ਇਸ ਦਾਈ ਤੇ ਨਰਸ ਨੂੰ ਕਾਬੂ ਕਰਕੇ ਉਨ੍ਹਾਂ ਤੇ ਪਰਚਾ ਦਰਜ਼ ਕਰ ਲਿਆ।
ਥਾਣੇਦਾਰ ਪ੍ਰਿਤਪਾਲ ਸਿੰਘ ਅਨੁਸਾਰ ਗ੍ਰਿਫਤਾਰ ਕੀਤੀਆਂ ਗਈਆਂ ਔਰਤਾਂ ਵਿਚੋਂ ਇੱਕ ਕੁਲਦੀਪ ਕੌਰ ਨੇੜੇ ਦੀ ਹੀ ਇੱਕ ਡਿਸਪੈਂਸਰੀ ਅੰਦਰ ਨੌਕਰੀ ਕਰਦੀ ਹੈ ਤੇ ਦੂਜੀ ਮਨਦੀਪ ਕੌਰ ਆਸ਼ਾ ਵਰਕਰ ਵਜੋਂ ਸੇਵਾਂਵਾਂ ਦੇ ਰਹੀ ਹੈ। ਜਾਂਚ ਅਧਿਕਾਰੀ ਅਨੁਸਾਰ ਇਸ ਤੋਂ ਇਲਾਵਾ ਜਿਹੜੀ ਔਰਤ ਉਥੇ ਅੱਧਨੰਗੀ ਹਾਲਤ ‘ਚ ਪਈ ਤੜਫ ਰਹੀ ਸੀ ਉਸ ਦੀ ਪਛਾਣ ਸਤਪਾਲ ਔਰ ਪਤਨੀ ਹਰਪ੍ਰੀਤ ਸਿੰਘ ਵਾਸੀ ਰਾਮਾਂ ਮੰਡੀ ਬਠਿੰਡਾ ਦੇ ਤੌਰ ਤੇ ਹੋਈ ਐ।
 
 
ਆਖ਼ਰ ਇਹ ਔਰਤਾਂ ਅਜਿਹਾ ਕੀ ਕੰਮ ਕਰ ਰਹੀਆਂ ਸਨ ਜਿਸ ਕਾਰਨ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ? ਦੋਵੇਂ ਔਰਤਾਂ ਆਖ਼ਰ ਅਜਿਹਾ ਕਿਹੜਾ ਅੱਡਾ ਚਲਾ ਰਹੀਆਂ ਸਨ ਜਿਸਦਾ ਜਿਕਰ ਪੁਲਿਸ ਅਧਿਕਾਰੀ ਨੇ ਆਪਣੀ ਇੰਟਰਵਿਊ ਚ ਪੱਤਰਕਾਰਾਂ ਨਾਲ ਕੀਤਾ ? ਪੁਲਿਸ ਰੇਡ ਕਾਰਨ ਮੌਕੇ ਅਜਿਹੇ ਕਿਹੜੇ ਮਾਹਰ ਆਪਣੇ ਨਾਲ ਲੈ ਗਈ ਜਿਨ੍ਹਾਂ ਬਿਨਾਂ ਪਰਚਾ ਦਰਜ਼ ਕਰਨਾ ਔਖਾ ਸੀ ? ਅਜਿਹੇ ਕੁਝ ਸਵਾਲ ਤੇ ਇਨ੍ਹਾਂ ਸਵਾਲ ਦੇ ਜਵਾਬ ਦੇਂਦੀ ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,

Related posts

ਬੇਸ਼ਰਮ ਟਰੱਕ ਡਰਾਈਵਰ ਨੇ ਮੱਝਾਂ ਨਾਲ ਹੀ ਲਾਹ ਦਿੱਤੀਆਂ ਸ਼ਰਮਾਂ

htvteam

ਨਵੇਂ ਸਾਲ ਦਾ ਸੰਕਲਪ – ਸੰਤ ਰਾਜਿੰਦਰ ਸਿੰਘ ਜੀ ਮਹਾਰਾਜ

htvteam

ਨੂੰਹ ਨਾਲ ਸਹੁਰੇ ਦਾ ਟੱਬਰ ਕਰਦਾ ਸੀ ਪੁੱ-ਠਾ ਕੰਮ ! ਸਾਰਾ ਦਿਨ ਕਰਦੇ ਸੀ ਗਿ-ਰੀਆਂ ਹੋਈਆਂ ਹਰ-ਕਤਾਂ?

htvteam

Leave a Comment