Htv Punjabi
Punjab Video

ਨਿਹੰਗ ਸਿੰਘ ਨੇ ਫੇਰ ਪਾਇਆ ਪੁਲਿਸੀਆਂ ਨਾਲ ਪੇਚਾ, ਕਬੱਡੀ ਪਹਿਲਵਾਨ ਦੀ ਮੌਤ ਤੋਂ ਦੁਖੀ ਸੀ ਨਿਹੰਗ, ਕਹਿੰਦਾ ਨਿਹੰਗ ਵਲੋਂ ਹੱਥ ਵੱਢਣ ‘ਤੇ ਰੌਲਾ ਪਾਉਣ ਵਾਲੇ ਹੁਣ ਕਿੱਥੇ ਨੇ?  

ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) : ਜਿਲ੍ਹਾ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ ਵਾਸੀ ਤੇ ਪ੍ਰਸਿੱਧ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਭਲਵਾਨ ਦੀ ਮੌਤ ਨੂੰ ਲੈ ਕੇ ਕੁਝ ਨਿਹੰਗ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ । ਪਿੰਡ ਦੇ ਹੀ ਸਾਬਕਾ ਸਰਪੰਚ ਤੇ ਕਾਂਗਰਸੀ ਆਗੂ ਸਰਨਜੀਤ ਸਿੰਘ ਪੱਡਾ ਨੇ  ਦੋਸ਼ ਲਗਾਇਆ ਕਿ ਕਥਿਤ ਦੋਸ਼ੀ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਅਤੇ ਮੰਗੂ ਦੋਵੇ  ਨਸ਼ਿਆ ਦਾ ਨਜਾਇਜ ਕਾਰੋਬਾਰ ਕਰਦੇ ਸਨ । ਉਹਨਾ ਨੂੰ ਡਰ ਸੀ ਕਿ ਜੇਕਰ ਉਹਨਾ ਦੀ ਕਾਰ ਦੀ ਚੈਕਿੰਗ ਕਬੱਡੀ ਖਿਡਾਰੀਆ ਵੱਲੋ ਕਰ ਲਈ ਜਾਂਦੀ ਹੈ ਤਾਂ ਸਾਰੇ ਭੇਦ ਖੁਲ੍ਹ ਜਾਣਗੇ । ਇਸ ਲਈ ਨੌਜਵਾਨਾ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਹੈ।  ਜਿਸਦਾ ਨਤੀਜਾ ਇਹ ਨਿਕਲਿਆ ਕਿ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਪਹਿਲਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਗੱਲ ਦਾ ਖੁਲਾਸਾ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਦੇ ਪਿੰਡ ਬਾਮੂਵਾਲ ਵਾਸੀ ਇਕ ਨਿਹੰਗ ਸਿੰਘ ਬਾਬਾ ਦਰਸ਼ਨ ਸਿੰਘ ਨੇ ਵੀ ਕੀਤਾ ਹੈ ।ਜਿਨ੍ਹਾਂ ਦਾ ਕਹਿਣਾ ਹੈ ਕਿ ਪਟਿਆਲਾ ਵਿਖੇ  ਪੁਲਿਸ ਮੁਲਾਜ਼ਮ ਹਰਜੀਤ ਸਿੰਘ ‘ਤੇ ਨਿਹੰਗ ਸਿੰਘਾ ਵਲੋ ਕੀਤੇ ਹਮਲੇ ਖਿਲਾਫ ਰੌਲਾ ਪਾਉਣ ਵਾਲੇ ਲੋਕ ਹੁਣ ਚੁੱਪ ਕਿਉ ਨੇ ?ਦਰਸ਼ਨ ਸਿੰਘ ਅਨੁਸਾਰ ਹਰਜੀਤ ਸਿੰਘ ਦਾ ਗੁੱਟ ਕੱਟਣ ਤੋ ਬਾਅਦ ਤਰੱਕੀ ਅਤੇ ਤਰਾ ਤਰਾਂ ਦੀ ਸਹੂਲਤ  ਦੇਣ ਵਾਲੀ ਕੈਪਟਨ ਸਰਕਾਰ ਹੁਣ ਇਸ ਕਬੱਡੀ ਖਿਡਾਰੀ ਦੀ ਮੌਤ ‘ਤੇ ਚੁੱਪ ਕਿਉ ਹੈ ?ਸਰਕਾਰ ਨੂੰ ਇਹਨਾ  ਬੇਕਸੂਰ ਕਬੱਡੀ ਖਿਡਾਰੀਆਂ ਦੇ ਪਰਿਵਾਰ ਦੇ ਇਕ ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮੱਦਦ ਕਰਨੀ ਚਾਹੀਦੀ ਹੈ।

ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

ਕਲਯੁੱਗੀ ਪੋਤੇ ਨੇ ਤਾਏ ਸਣੇ ਦਾਦਾ ਦਾਦੀ ਨਾਲ ਹੀ ਕਰ’ਤਾ ਵੱਡਾ ਪਾਪ

htvteam

ਕੁੜੀਆਂ ਦੇ ਸਕੂਲ ਬਾਹਰ, ਮੁੰਡੇ ਕਰਦੇ ਸੀ ਅੱਖਾਂ ਤੱਤੀਆਂ

htvteam

ਪੁਲਿਸੀਏ ਨੇ ਸ਼ਰੇਆਮ ਬਾਜ਼ਾਰ ‘ਚ ਕੀਤੀ ਗੁੰਡਾਗਰਦੀ? ਬਣਗੀ LIVE ਵੀਡੀਓ

Htv Punjabi

Leave a Comment