Htv Punjabi
Punjab Religion Video

ਕੋਰੋਨਾ ਵਾਰਡ ਮੂਹਰੇ ਇੱਕਠੇ ਹੋਗੇ ਸਿੱਖ-ਮੁਸਲਮਾਨ ਫੇਰ ਕੀਤਾ ਅਜਿਹਾ ਕੰਮ, ਡਾਕਟਰ ਖੁਸ਼,

ਮਾਲੇਰਕੋਟਲਾ : ਕੋਰੋਨਾ ਵਾਇਰਸ ਯਾਨੀ ਕੋਵਿਡ-19 ਦੇ ਮਰੀਜ਼ ਦੀ ਗਿਣਤੀ ਪੰਜਾਬ ਦੇ ਹਸਪਤਾਲਾਂ ਅੰਦਰ ਜਿਉਂ ਜਿਉਂ ਵਧਦੀ ਜਾ ਰਹੀ ਹੈ ਤਿਓਂ ਤਿਉਂ ਇਨ੍ਹਾਂ ਮਰੀਜ਼ਾਂ ਦੇ ਇਲਾਜ਼ ਲਈ ਵਰਤੋਂ ‘ਚ ਆਉਣ ਵਾਲਿਆਂ ਚੀਜ਼ਾਂ ਦੀ ਮੰਗ ਵੀ ਵਧਣ ਲੱਗੀ ਐ। ਤੇ ਹਸਪਤਾਲ ਦੇ ਡਾਕਟਰਾਂ ਅਨੁਸਾਰ ਉਨ੍ਹਾਂ ਦੇ ਵਰਤੋਂ ‘ਚ ਆਉਣ ਵਾਲੀਆਂ ਚੀਜ਼ਾਂ ‘ਚ ਸਭ ਤੋਂ ਜ਼ਰੂਰੀ ਚੀਜ਼ ਹੈ ਚੰਗੀ ਖੁਰਾਕ, ਤੇ ਇਸੇ ਜ਼ਰੂਰੀ ਚੀਜ਼ ਦੀ ਮੰਗ ਪੂਰੀ ਕਰਨ ਲਈ ਪ੍ਰਸਿੱਧ ਸਿੱਖ ਪ੍ਰਚਾਰਕ ਤੇ ਦਰਬਾਰ-ਏ-ਖਾਲਸਾ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਮਾਝੀ ਇੱਕ ਵਾਰ ਫੇਰ ਮਾਲੇਰਕੋਟਲਾ ਪਹੁੰਚੇ। ਜਿਥੇ ਉਨ੍ਹਾਂ ਨੇ ਸਿੱਖ-ਮੁਸਲਿਮ ਸਾਂਝਾਂ ਦੇ ਸਰਪ੍ਰਸਤ ਡਾ. ਨਸੀਰ ਅਖਤਰ ਨਾਲ ਮਿਲਕੇ ਹਸਪਤਾਲ ਚ ਦਾਖ਼ਲ ਮਰੀਜ਼ਾਂ ਲਈ ਫਰੂਟ ਤੇ ਹੋਰ ਖਾਣ ਪਿੰਨ ਦੀਆਂ ਚੀਜ਼ਾਂ ਦੇ ਪੈਕੇਟ ਕੋਰੋਨਾ ਦੇ ਮਰੀਜ਼ਾਂ ਨੂੰ ਦੇਣ ਲਈ ਹਸਪਤਾਲ ਦੇ ਡਾਕਟਰਾਂ ਤੱਕ ਪਹੁੰਚਦੇ ਕੀਤੇ।
ਇਸ ਮੌਕੇ ਹਕੀਕਤ ਟੀਵੀ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਹਮਲਾ ਸਭ ਤੋਂ ਜ਼ਿਆਦਾ ਉਸ ਇਨਸਾਨ ਦੇ ਸ਼ਰੀਰ ਤੇ ਹੁੰਦਾ ਹੈ ਜਿਸ ਦਾ ਇਮਿਊਨ ਸਿਸਟਮ ਯਾਨੀ ਸ਼ਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਅਨੁਸਾਰ ਫਰੂਟ ਤੇ ਕੁਝ ਹੋਰ ਖਾਣ-ਪੀਣ ਦੀਆਂ ਵਸਤਾਂ ਅੰਦਰ ਇਮਿਊਨਟੀ ਵਧਾਉਣ ਦੇ ਤੱਤ ਬਹੁਤ ਜ਼ਿਆਦਾ ਹੁੰਦੇ ਨੇ। ਇਸੇ ਲਈ ਉਹ ਅਜਿਹੇ ਬਿਮਾਰਾਂ ਵਾਸਤੇ ਫੈਲ-ਫਰੂਟ ਤੇ ਹੋਰ ਵਸਤਾਂ ਲਿਆਏ ਹਨ ਤੇ ਇੱਕ ਸੁਨੇਹਾ ਦੇਂਦੇ ਹਨ ਕਿ ਕੋਈ ਵੀ ਸਰਬਤ ਦਾ ਭਲਾ ਚਾਹੁਣ ਵਾਲੀ ਕੌਮ ਬਿਮਾਰੀ ਫੈਲਾਉਂਦੀ ਨਹੀਂ ਐ, ਬਲਕਿ ਅਜਿਹੇ ਬਿਮਾਰਾਂ ਦੇ ਜਲਦ ਰਾਜ਼ੀ ਹੋਣ ਦੇ ਯਤਨਾਂ ਵਿਚ ਆਪਣਾ ਯੋਗਦਾਨ ਪਾਉਂਦੀ ਹੈ।
ਇਸ ਮੌਕੇ ਸਿਵਲ ਹਸਪਤਾਲ ਮਲੇਰਕੋਟਲਾ ਦੇ ਐਸਐਮਓ ਡਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਉਨ੍ਹਾਂ ਦੇ ਹਸਪਤਾਲ ਅੰਦਰ ਕੋਵਿਦ-19 ਦੇ 35 ਮਰੀਜ਼ ਹਨ। ਜਿਨ੍ਹਾਂ ਸਾਰੀਆਂ ਨੂੰ ਹੀ ਚੰਗੀ ਖੁਰਾਕ ਦੇ ਸਹਾਰੇ ਬੜੀ ਜਲਦੀ ਰਾਜ਼ੀ ਕਾਰਨ ਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਫਲਾਂ ਅੰਦਰ ਐਂਟੀ ਔਕਸੀਡੈਂਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੇ ਕਿ ਇਨਸਾਨੀ ਸੈੱਲਾਂ ਨੂੰ ਮੁੜ ਸੁਰਜੀਤ ਕਾਰਨ ਚ ਬਹੁਤ ਸਹਾਈ ਹੁੰਦੇ ਨੇ। ਡਾ ਹਰਜਿੰਦਰ ਸਿੰਘ ਨੇ ਕਿਹਾ ਕਿ ਜੇ ਸੈੱਲ ਠੀਕ ਹੋਣਗੇ ਤਾਂ ਮਰੀਜ਼ਾਂ ਦੀ ਇਮਿਊਨਿਟੀ ਵਧੇਗੀ ਤੇ ਜੇਕਰ ਇਮਿਊਨਿਟੀ ਵਧੇਗੀ ਤਾਂ ਉਨ੍ਹਾਂ ਨੂੰ ਜਲਦ ਠੀਕ ਹੋਣ ਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸੰਸਥਾਂਵਾਂ ਵੱਲੋਂ ਫਰੂਟ ਦੀ ਕੀਤੀ ਸੇਵਾ ਹਸਪਤਾਲ ਦੇ ਮਰੀਜ਼ਾਂ ਲਈ ਬਹੁਤ ਹੀ ਲਾਹੇਵੰਦ ਹੋਏਗੀ ‘ਤੇ ਇਹ ਇੱਕ ਸ਼ਲਾਘਾਯੋਗ ਕਦਮ ਹੈ।
ਇੱਥੇ ਪਹੁੰਚੇ ਡਾ ਨਸੀਰ ਅਖਤਰ ਨੇ ਕਿਹਾ ਕਿ ਇਨਸਾਨ ਜਦੋਂ ਪੈਦਾ ਹੁੰਦਾ ਹੈ ਤਾਂ ਉਹ ਉਸ ਵੇਲੇ ਸਿਰਫ ਇੱਕ ਇਨਸਾਨ ਹੁੰਦਾ ਹੈ ਉਸਦਾ ਧਰਮ ਉਸਨੂੰ ਇਧਰਤੇ ਆਕੇ ਪਤਾ ਚਲਦਾ ਹੈ ਤੇ ਇਸ ਨਾਤੇ ਅਸੀਂ ਸਾਰੇ ਇਨਸਾਨ ਭਰਾ ਭਰਾ ਹਾਂ। ਡਾ ਨਾਸਿਰ ਅਨੁਸਾਰ ਗੁਰੂ ਗਰੰਥ ਸਾਹਿਬ ਦਾ ਵੀ ਇਹੋ ਉਪਦੇਸ਼ ਹੈ ਕਿ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ ਤੇ ਜੇਕਰ ਸਾਡੇ ਮੁਰਸ਼ਦ ਸਾਨੂ ਇਹ ਸੰਦੇਸ਼ ਦੇਂਦੇ ਨੇ ਤਾਂ ਸਾਨੂੰ ਇਨਸਾਨੀਅਤ ਨੂੰ ਪਰ ਕਰਨਾ ਹੀ ਹੋਵੇਗਾ।
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

MLA ਗੁਰਪ੍ਰੀਤ ਗੋਗੀ ਦੀ ਮੌ ! ਤ ਦਾ ਕਾਰਨ ਆਇਆ ਸਾਹਮਣੇ ?

htvteam

ਰੇਲਵੇ ਟਿਕਟਾ ਦੇ ਵੱਡੇ ਫਰਜ਼ੀਵਾੜੇ ਦਾ ਹੋਇਆ ਅਹਿਮ ਖੁਲਾਸਾ

htvteam

ਪੰਜਾਬ ‘ਚ ਪੈਂਦੀ ਅੱਤ ਦੀ ਗਰਮੀ , ਤੇ ਆਹ ਲੋਕ ਰਜਾਈਆਂ ‘ਚ

htvteam

Leave a Comment