ਉਧਰ ਦੂਜੇ ਪਾਸੇ ਜਦੋਂ ਲਾੜੀ ਕੰਚਨ ਨਾਲ ਗੱਲ ਕੀਤੀ ਗਈ ਤਾਂ ਉਸਦਾ ਤਾਂ ਪੁਲਿਸ ਵਾਲਿਆਂ ਦਾ ਇਹ ਰਵੱਈਆ ਤੇ ਪਿਆਰ ਦੇਖਕੇ ਹਾਸਾ ਹੀ ਨਹੀਂ ਸੀ ਰੁਕ ਰਿਹਾ ਸੀ। ਕੰਚਨ ਨੇ ਕਿਹਾ ਕਿ ਉਹ ਅਜਿਹੀਆਂ ਖਬਰ ਤਾਂ ਜ਼ਰੂਰ ਦੇਖਦੀ ਸੀ,ਪਰ ਉਨ੍ਹਾਂ ਖਬਰਾਂ ‘ਤੇ ਯਕੀਨ ਅੱਜ ਹੋਇਐ।
ਇਸੇ ਤੋਂ ਇਲਾਵਾ ਸ਼ਗਨ ਪਾਉਣ ਵਾਲੇ ਪੁਲਿਸ ਵਾਲਿਆਂ ਵਿੱਚੋਂ ਥਾਣੇਦਾਰ ਮਨਜੀਤ ਸਿੰਘ ਨੇ ਇਸ ਜੋੜੇ ਨੂੰ ਚੌਂਕ ‘ਚ ਖੜ੍ਹਾਕੇ ਸਵਾਗਤ ਕਰਨ ਦਾ ਅਸਲ ਕਾਰਨ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਜਦੋਂ ਫੁੱਲਾਂ ਵਾਲੀ ਗੱਡੀ ਦੇਖੀ ਤਾਂ ਉਸ ਗੱਡੀ ਨੂੰ ਰੋਕ ਲਿਆ ਤੇ ਜਦੋਂ ਚੈੱਕ ਕਰਨ ‘ਤੇ ਦੇਖਿਆ ਕਿ ਗੱਡੀ ‘ਚ ਸਿਰਫ ਚਾਰ ਬੰਦੇ ਹੀ ਕੁੜੀ ਵਿਆਹ ਕੇ ਲਿਆਏ ਨੇ ਤਾਂ ਮਨ ਨੂੰ ਬੜੀ ਖੁਸ਼ੀ ਹੋਈ ਕਿ ਚਲੋ ਦਾਜ ਵਰਗੀ ਲਾਹਨਤ ਨੂੰ ਖਤਮ ਕਰਨ ਵਾਲੇ ਪਾਸੇ ਸਮਾਜ ਕਦਮ ਤਾਂ ਪੁੱਟਣ ਲੱਗ ਪਿਆ ਹੈ, ਜੇਕਰ ਇੰਝ ਹੀ ਚਲਦਾ ਰਿਹਾ ਤਾਂ ਅਸੀਂ ਇਸ ਸਮਾਜਿਕ ਭੈੜ ਨੂੰ ਜਲਦ ਹੀ ਜੜੋਂ ਪੁੱਟ ਕੇ ਸੁੱਟ ਦਿਆਂਗੇ।
ਕੁਲ ਮਿਲਾਕੇ ਇਹ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਪੰਜਾਬ ਪੁਲਿਸ ਦੇ ਇਹ ਮੁਲਾਜ਼ਮ ਕਰਫਿਊ ਤੇ ਲੋਕਡਾਊਨ ਦੌਰਾਨ ਆਪਣਾ ਅਕਸ ਸੁਧਾਰਨ ਦਾ ਕੋਈ ਮੌਕਾ ਨਹੀਂ ਛੱਡ਼ ਰਹੇ ।
