ਲੁਧਿਆਣਾ : ਲੁਧਿਆਣਾ ਬਠਿੰਡਾ ਰਾਜਮਾਰਗ ਤੇ ਸਥਿਤ ਪਿੰਡ ਨੂਰਪੁਰ ਦੇ ਕੋਲ ਮੰਗਲਵਾਰ ਦੇਰ ਸ਼ਾਮ ਨੂੰ ਉਸ ਸਮੇਂ ਸਨਸਨੀ ਫੇਲ ਗਈ, ਜਦ ਇਲਾਕੇ ਦੇ ਲੋਕਾਂ ਨੇ ਸੜਕ ਕਿਨਾਰੇ ਝਾੜੀਆਂ ਵਿੱਚ ਨੋਜਵਾਨ ਅ ਜਲੀ ਲਾਸ਼ ਮਿਲੀ।ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੋਜਵਾਨ ਦੀ ਹੱਤਿਆ ਕਰ ਕੇ ਲਾਸ਼ ਸੁੱਟੀ ਗਈ ਹੈ।ਰਾਹਗੀਰਾ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਐਸਐਸਪੀ ਲੁਧਿਆਣਾ ਦੇਹਾਤ ਵਿਵੇਕਸ਼ੀਲ ਸੋਨੀ, ਐਸਪੀ ਦੇਹਾਤ ਰਾਜਵੀਰ ਸਿੰੰਘ ਬੋਪਾਰਾਏ, ਡੀਐਸਪੀ ਦਿਲਾਗ ਸਿੰਘ ਬਾਟ ਅਤੇ ਕਈ ਥਾਣਿਆਂ ਦੀ ਪੁਲਿਸ ਉੱਥੇ ਪਹੁੰਚ ਗਈ।ਇਨ੍ਹਾਂ ਦੇ ਨਾਲ ਫਿੰਗਰ ਪ੍ਰਿੰਟ ਐਕਸਪਰਟ ਅਤੇ ਡਾਗ ਸਕਾਇਡ ਦੀ ਟੀਮਾਂ ਵੀ ਉੱਥੇ ਪਹੁੰਚੀਆਂ।ਪੁਲਿਸ ਜਾਂਚ ਵਿੱਚ ਲੱਗੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।
ਡੀਐਸਪੀ ਰਾਏਕੋਟ ਸੁਖਨਾਜ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਰਾਹਗੀਰ ਨੇ ਸੂਚਨਾ ਦਿੱਤੀ ਕਿ ਇੱਕ ਅੱਧ ਜਲੀ ਲਾਸ਼ ਪਈ ਹੈ, ਜਿਸ ਦੇ ਸਰੀਰ ਤੇ ਇੱਕ ਵੀ ਕੱਪੜਾ ਨਹੀਂ ਹੈ।ਇਸ ਦੇ ਬਾਅਦ ਪੁਲਿਸ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਆਲੇ ਦੁਆਲੇ ਦੇ ਲੋਕਾਂ ਤੋਂ ਪੁੱਛਗਿਛ ਕੀਤੀ ਪਰ ਕਿਸੇ ਨੁੰ ਵੀ ਲਾਸ਼ ਦੇ ਬਾਰੇ ਵਿੱਚ ਪਤਾ ਨਹੀਂ ਸੀ।
ਪੁਲਿਸ ਨੇ ਆਲੇ ਦੁਆਲੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਦੇਰ ਰਾਤ ਇਲਾਕੇ ਵਿੱਚ ਚੀਕਣ ਦੀ ਆਵਾਜ਼ ਆ ਰਹੀ ਸੀ।ਜਿਸ ਨਾਲ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੋਜਵਾਨ ਨੂੰ ਜਿ਼ੰਦਾ ਜਲਾ ਕੇ ਉਸ ਦੀ ਹੱਤਿਆ ਕੀਤੀ ਗਈ ਹੈ।ਡੀਐਸਪੀ ਨੇ ਦੱਸਿਆ ਕਿ ਹੱਤਿਆ ਦੇ ਮੁਲਜ਼ਮਾਂ ਤੱਕ ਪਹੁੰਚਣ ਦੇ ਲਈ ਪੁਲਿਸ ਨੂੰ ਪਹਿਲਾਂ ਮ੍ਰਿਤਕ ਦੀ ਪਹਿਚਾਣ ਕਰਨਾ ਜ਼ਰੂਰੀ ਹੈ।