Htv Punjabi
Religion

2 ਦੇਸ਼ਾਂ ਦੀ ਰਾਜਧਾਨੀ ਅਖਵਾਉਂਦਾ ਹੈ ਇਹ ਦੇਸ਼, ਅਨੋਖੇ ਇਤਿਹਾਸ ਦੇ ਰੋਸ਼ਨਦਾਨ ਚੋਂ ਝਾਕਦੇ ਅਨੋਖੇ ਕਿਸੇ !

ਨਵੀਂ ਦਿੱਲੀ : ਬੇਸ਼ੱਕ ਤੁਸੀਂ ਰੋਮ ਨਹੀਂ ਗਏ ਹੋਵੋ ਪਰ ਇਸ ਦੇ ਬਾਰੇ ਵਿੱਚ ਤੁਸੀਂ ਸੁਣਿਆਂ ਤਾਂ ਜ਼ਰੂਰ ਹੋਵੇਗਾ।ਵੈਸੇ ਤਾਂ ਇਹ ਟਿਲੀ ਦੀ ਰਾਜਧਾਨੀ ਹੈ ਪਰ ਇਸ ਦੇ ਇਲਾਵਾ ਵੀ ਇੱਕ ਹੋਰ ਦੇਸ਼ ਹੈ, ਜਿਸ ਦੀ ਰਾਜਧਾਨੀ ਵੀ ਰੋਮ ਨੂੰ ਹੀ ਮੰਨਿਆ ਜਾਂਦਾ ਹੈ।ਇਸ ਦੇਸ਼ ਦਾ ਨਾਮ ਹੈ ਵੈਟੀਕਨ ਸਿਟੀ,ਜਿਸ ਨੂੰ ਦੁਨੀਆਂ ਦਾ ਸਭ ਤੋਂ ਛੋਟਾ ਦੇਸ਼ ਮੰਨਿਆ ਜਾਂਦਾ ਹੈ।ਈਸਾਈ ਧਰਮ ਦੇ ਪ੍ਰਮੁੱਖ ਸੰਪਰਦਾਏ ਰੋਮਨ ਕੈਥੋਲਿਕ ਚਰਚ ਦਾਾ ਇਹੀ ਕੇਂਦਰ ਹੈ ਅਤੇ ਇਸ ਸੰਪਰਦਾਏ ਦੇ ਸਰਵਉੱਚ ਧਰਮਗੁਰੂ ਪੋਪ ਦਾ ਨਿਵਾਸ ਸਥਾਨ ਵੀ ਇਹੀ ਹੈ।ਅਸਲ ਵਿੱਚ ਵੇਟਿਕਨ ਸਿਟੀ ਰੋਮ ਦੇ ਅੰਦਰ ਹੀ ਸਥਿਤ ਹੈ।ਇਸੀ ਵਜ੍ਹਾ ਕਾਰਨ ਇਹ ਸ਼ਹਿਰ 2 ਦੇਸ਼ਾਂ ਦੀ ਰਾਜਧਾਨੀ ਕਹਾਉਂਦਾ ਹੈ।

ਰੋਮ ਦੀ 7 ਪਹਾੜੀਆਂ ਦਾ ਨਗਰ, ਪ੍ਰਾਚੀਨ ਵਿਸ਼਼ਵ ਦੀ ਸਮੱਗਰੀ ਅਤੇ ਇਟਰਨਲ ਸਿਟੀ ਦੇ ਉਪਨਾਮਾਂ ਨਾਲ ਵੀ ਜਾਣਿਆ ਜਾਂਦਾ ਹੈ।ਇਹ ਸ਼ਹਿਰ ਸਾਲ 1871 ਵਿੱਚ ਇਟਲੀ ਸਮਰਾਜ ਦੀ ਰਾਜਧਾਨੀ ਬਣਿਆ ਸੀ ਅਤੇ 1946 ਵਿੱਚ ਇਹ ਇਟਲੀ ਗਣਤੰਤਰ ਦੀ ਰਾਜਧਾਨੀ ਕਹਿਲਾਉਂਦਾ।

ਪ੍ਰਾਚੀਨ ਕਾਲ ਵਿੱਚ ਰੋਮ ਸਮਰਾਜ ਸੀ, ਜਿਸ ਦੇ ਸੰਸਥਾਪਕ ਅਤੇੇ ਪਹਿਲੇ ਰਾਜਾ ਰੋਮਯੂਲਸ ਸਨ।ਮੰਨਿਆ ਜਾਂਦਾ ਹੇ ਕਿ ਉਨ੍ਹਾਂ ਦੇ ਨਾਮ ਤੇ ਰੋਮ ਦਾ ਨਾਮਕਰਣ ਹੋਇਆ ਸੀ।ਰੋਮਯੁਲਸ ਦੇ ਇੱਕ ਜੁੜਵਾ ਭਾਹੀ ਵੀ ਸਨ, ਜਿਨ੍ਹਾਂ ਦਾ ਨਾਮ ਰੇਮੁਸ ਸੀ।ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਮਾਦਾ ਭੇੜੀਏ ਨੇ ਪਾਲਿਆ ਸੀ।

ਮੰਨਿਆ ਜਾਂਦਾ ਹੇ ਕਿ ਇਮਾਰਤਾਂ ਬਣਾਉਣ ਦੇ ਲਈ ਦੁਨੀਆਂ ਵਿੱਚ ਸਭ ਤੋਂ ਪਹਿਲਾਂ ਕੰਕਰੀਟ ਦਾ ਇਸਤੇਮਾਲ 2100 ਸਾਲ ਪਹਿਲਾਂ ਰੋਮ ਦੇ ਨਿਵਾਸੀ ਯਾਨੀ ਰੋਮਨ ਲੋਕਾਂ ਨੇ ਕੀਤਾ ਸੀ।ਸਿਰਫ ਇਹੀ ਨਹੀਂ, ਇਹ ਵੀ ਕਿਹਾ ਜਾਂਦਾ ਹੈ ਕਿ ਦੁਨੀਆਂ ਦਾ ਪਹਿਲਾ ਸ਼ਾਪਿੰਗ ਮਾਲ ਇੱਥੇ 107-110 ਈਸਵੀ ਵਿਚ ਹੀ ਬਣ ਗਿਆ ਸੀ, ਜਿਸ ਨੂੰ ਟ੍ਰੇਜਨਸ ਮਾਰਕਿਟ ਕਿਹਾ ਜਾਂਦਾ ਸੀ।

ਰੋਮ ਨੂੰ ਜੇਕਰ ਚਰਚਾਂ ਦਾ ਸ਼ਹਿਰ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ, ਕਿਉਂਕਿ ਇੱਥੇ 900 ਤੋਂ ਜਿ਼ਆਦਾ ਚਰਚ ਹਨ, ਜਿਨ੍ਹਾਂ ਵਿੱਚੋਂ ਕੁਝ ਤਾਂ ਸੈਂਕੜੇ ਸਾਲ ਪੁਰਾਣੇ ਹਨ।ਇਸ ਦੇ ਇਲਾਵਾ ਇੱਥੇ 200 ਤੋਂ ਵੀ ਜਿ਼ਆਦਾ ਫਾਊਨਟੇਨ ਯਾਨੀ ਫੁਹਾਰੇ ਵੀ ਹਨ।ਇੱਥੇ ਦਾ ਇਤਿਹਾਸਿਕ ਟ੍ਰੇਵੀ ਫਾਊਨਟੇਨ ਯਾਤਰੀਆਂ ਦਾ ਸਭ ਤੋਂ ਪਸੰਦੀਦਾ ਸਥਾਨ ਹੈ, ਜਿੱਥੇ ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਪਹੁੰਚਦੇ ਹਨ।

ਰੋਮ ਵਿੱਚ ਸਥਿਤ ਕੋਲੋਜਿਅਮ ਦੇ ਬਾਰੇ ਵਿੱਚ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਜਿਸ ਨੂੰ ਅੰਗਰੇਜ਼ੀ ਵਿੱਚ ਫਲਾਵਿਅਨ ਐਮਫੀਥਿਏਟਰ ਕਿਹਾ ਜਾਂਦਾ ਹੈ।ਇਹ ਦੁਨੀਆਂ ਦੇ 7 ਅਜੂਬਿਆਂ ਵਿੱਚ ਸ਼ਾਮਿਲ ਹੈ।ਯੁਨੇਸਕੋ ਦੁਆਰਾ ਇਸ ਨੂੰ ਵਿਸ਼ਵ ਧਰੋਹਰ ਦਾ ਦਰਜਾ ਦਿੱਤਾ ਗਿਆ ਹੈ।ਮੱਧ ਯੁੱਗ ਤੱਕ ਕੋਲੋਜਿਅਮ ਦਾ ਇਸਤੇਮਾਲ ਇੱਕ ਕਿਲੇ ਦੇ ਰੂਪ ਵਿੱਚ ਕੀਤਾ ਜਾਂਦਾ ਸੀ।

Related posts

ਵਰਕਰਾਂ ਨੇ ਆਕਵਾਂ ਨੂੰ ਖੁਸ਼ ਕਰਨ ਲਈ ਰੱਖੀ ਦਸਤਾਰ

htvteam

ਅਸਤੀਫਾ ਦੇਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਆਹ ਕੀ

htvteam

ਹਾਜੀਆਂ ਦਾ ਸਾਊਦੀ ਅਰਬ ਤੋਂ ਇਕ ਹੋਰ ਵੀਡੀਓ ਆਇਆ ਸਾਹਮਣੇ, ਦੇਖਕੇ ਹੋ ਜਾਓਗੇ ਸੁੰਨ

htvteam

Leave a Comment