Htv Punjabi
Pakistan Punjab

ਪਾਕਿਸਤਾਨ ਨੇ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਗੱਲ, ਭਾਰਤ ਨੇ ਕੀਤੀ ਖਾਰਜ, ਕਿਹਾ ਭਰਮ ਨਾ ਫੈਲਾਓ!

ਜਲੰਧਰ : ਪਾਕਿਸਤਾਨ ਸਿੱਖ ਸ਼ਰਧਾਲੂਆਂ ਦੇ ਲਈ ਕਰਤਾਰਪੁਰ ਕਾਰੀਡੋਰ 29 ਜੂਨ ਤੋਂ ਖੋਲਣ ਦੀ ਤਿਆਰੀ ਕਰ ਰਿਹਾ ਹੈ।ਇਹ ਜਾਣਕਾਰੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੇਸ਼ੀ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਦਿੱਤੀ।ਉਨ੍ਹਾਂ ਨੇ ਕਿਹਾ, 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ।ਇਸ ਲਈ ਉਹ ਚਾਹੁੰਦੇ ਹਨ ਕਿ ਇਸ ਦਿਨ ਕਾਰੀਡੋਰ ਖੁੱਲ ਜਾਵੇ।ਇਸ ਦੇ ਲਈ ਉਹ ਭਾਾਰਤ ਨਾਲ ਗੱਲ ਕਰ ਰਹੇ ਹਨ।ਉੱਧਰ, ਸਰਕਾਰ ਨੇ ਪਾਕਿਸਤਾਨ ਦੇ ਕਰਤਾਰਪੁਰ ਕਾਰੀਡੋਰ ਨੂੰ ਫਿਰ ਤੋਂ ਖੋਲਣ ਦੀ ਤਿਆਰੀ ਨੂੰ ਖਾਰਿਜ ਕਰ ਦਿੱਤਾ ਹੈ।ਨਿਊਜ਼ ਏਜੰਸੀ ਦੇ ਮੁਤਾਬਿਕ, ਸਰਕਾਰ ਨੇ ਕਿਹਾ ਕਿ ਇਹ ਸਦਭਾਵਨਾ ਦੇ ਨਾਮ ਤੇ ਭਰਮ ਫੈਲਾਉਣ ਦੀ ਕੋਸਿ਼ਸ਼ ਹੈ।

ਦਰਅਸਲ, ਭਾਰਤ ਵਿੱਚ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ 15 ਮਾਰਚ ਨੂੰ ਕਾਰਤਾਰਪੁਰ ਕਾਰੀਡੋਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ।ਪਹਿਲਾਂ ਇਸ ਨੂੰ 31 ਮਾਰਚ ਤੱਕ ਬੰਦ ਕੀਤਾ ਗਿਆ ਸੀ ਪਰ ਬਾਅਦ ਵਿੱਚ ਅਨਿਸ਼ਚਿਤਕਾਲ ਦੇ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ।

ਪਾਕਿਸਤਾਨ ਦੇ ਨਾਰੋਵਾਲ ਜਿਲੇ ਵਿੱਚ ਰਾਵੀ ਨਦੀ ਦੇ ਕੋਲ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਇਤਿਹਾਸ ਕਰੀਬ 500 ਸਾਲ ਤੋਂ ਵੀ ਪੁਰਾਣਾ ਹੈ।ਮੰਨਿਆ ਜਾਂਦਾ ਹੈ ਕਿ 1522 ਵਿੱਚ ਸਿੱਖਾਂ ਦੇ ਗੁਰੂ ਨਾਨਕ ਦੇਵ ਨੇ ਇਸ ਦੀ ਸਥਾਪਨਾ ਕੀਤੀ ਸੀ।ਉਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ ਸਾਲ ਇੱਥੇ ਹੀ ਬਿਤਾਏ ਸਨ।ਲਾਹੌਰ ਤੋਂ ਕਰਤਾਰਪੁਰ ਸਾਹਿਬ ਦੀ ਦੂਰੀ 120 ਕਿਲੋਮੀਟਰ ਹੈ ਤਾਂ ਗੁਰਦਾਸਪੁਰ ਇਲਾਕੇ ਵਿੱਚ ਭਾਰਤੀ ਸੀਮਾ ਤੋਂ ਇਹ ਲਗਭਗ 7 ਕਿਲੋਮੀਟਰ ਦੂਰ ਹੈ।

ਭਾਰਤ ਅਤੇ ਪਾਕਿਸਤਾਨ ਦੀ ਸਰਕਾਰਾਂ ਨੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਸਥਿਤ ਪਵਿੱਤਰ ਗੁਰਦੁਆਰੇ ਨੂੰ ਜੋੜਨ ਦੇ ਲਈ ਕਾਰੀਡੋਰ ਬਣਾਉਣ ਦਾ ਫੈਸਲਾ ਲਿਆ ਸੀ।ਕਰਤਾਰਪੁਰ ਕਾਰੀਡੋਰ ਦੀ ਨੀਂਹ 2018 ਵਿੱਚ ਰੱਖੀ ਗਈ ਸੀ।ਭਾਰਤ ਵਿੱਚ 26 ਨਵੰਬਰ ਨੂੰ ਅਤੇ ਪਾਕਿਸਤਾਨ ਵਿੱਚ 28 ਨਵੰਬਰ ਨੂੰ ਸਿ਼ਲਾਨਿਆਸ ਕੀਤਾ ਗਿਆ ਸੀ।ਇਸ ਦੇ ਬਾਅਦ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ 9 ਨਵੰਬਰ 2019 ਨੂੰ ਇਸ ਨੂੰ ਜਨਤਾ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ।

Related posts

ਸਰਪੰਚ ਨੇ ਘਰ ‘ਚ ਵੜ ਫੜਲੀ ਜ਼ਨਾਨੀ ਸਰਪੰਚ ਨੇ, ਕਰਤੀਆਂ ਸਾਰੀਆਂ ਹੱਦਾਂ ਪਾਰ

htvteam

ਆਹ ਦੇਖੋ ਸੁੰਨੀ ਗਲੀ ਚ ਮੁੰਡਿਆਂ ਦੀ ਵੀਡੀਓ

htvteam

ਸਿਮਰਜੀਤ ਬੈਂਸ ਨੇ ਲੁਟੇਰਿਆਂ ਨਾਲ ਲੜਨ ਵਾਲੀ ਕੁਸਮ ਲਈ ਕੀਤਾ ਵੱਡਾ ਐਲਾਨ

htvteam