Htv Punjabi
Featured Punjab

ਪੰਜਾਬ ਭਰ ਮੌਨਸੂਨ ਸਬੰਧੀ ਆਈ ਆਹ ਵੱਡੀ ਜਾਣਕਾਰੀ, ਕਿਸਾਨੋ ਚਾਰ ਜੁਲਾਈ ਤੋਂ ਆਹ ਸਭ ਦੇਖ ਕੇ ਚੱਲਿਓ  

ਲੁਧਿਆਣਾ (ਸੁਰਿੰਦਰ ਸੋਨੀ) :- ਉੱਤਰ ਭਾਰਤ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ, ਪਰ ਪੰਜਾਬ ਵਿੱਚ ਮੌਨਸੂਨ ਦੀ ਦਸਤਕ ਦੇ ਬਾਵਜੂਦ ਕੁਝ ਹੀ ਇਲਾਕਿਆਂ ਚ ਬਾਰਿਸ਼ ਹੋ ਰਹੀ ਹੈ, ਪਰ ਹੁਣ ਆਉਂਦੇ ਦਿਨਾਂ ਚ ਮੌਨਸੂਨ ਪੰਜਾਬ ਦੇ ਵਿੱਚ ਖੁੱਲ੍ਹ ਕੇ ਵਰ੍ਹੇਗਾ, ਕਿਉਂਕਿ ਇਹ ਹੁਣ ਪੂਰੀ ਤਰ੍ਹਾਂ ਪੰਜਾਬ ਵਿੱਚ ਛਾ ਗਿਆ ਹੈ।  ਮੌਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਚਾਰ ਜੁਲਾਈ ਤੋਂ ਪੰਜਾਬ ਭਰ ਵਿੱਚ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਅਤੇ ਇਹ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਲੈ ਕੇ ਵੀ ਇਹ ਬਾਰਿਸ਼ ਕਾਫ਼ੀ ਲਾਭਦਾਇਕ ਹੈ।
ਮੌਸਮ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁੱਖੀ ਡਾ ਪ੍ਰਭਜੋਤ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ 4 ਜੁਲਾਈ ਤੋਂ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ। ਜਿਸ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਲਗਭਗ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੋਵੇਗੀ।  ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿੱਥੇ ਕਿਸਾਨਾਂ ਨੂੰ ਇਸ ਬਾਰਿਸ਼ ਨਾਲ ਝੋਨੇ ਦੀ ਫ਼ਸਲ ਲਈ ਭਰਪੂਰ ਪਾਣੀ ਮਿਲੇਗਾ ਉੱਥੇ ਹੀ ਆਮ ਆਦਮੀ ਜੋ ਬੀਤੇ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਤੋਂ ਪ੍ਰੇਸ਼ਾਨ ਸੀ ਉਸ ਨੂੰ ਵੀ ਕੁਝ ਰਾਹਤ ਮਿਲੇਗੀ ਅਤੇ ਚੜ੍ਹੇ ਹੋਏ ਪਾਰੇ ‘ਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ।

Related posts

ਮੋਬਾਇਲ ਕਿਵੇਂ ਇਕ ਮਰਦ ਨੂੰ ਅੰਦਰੋਂ ਕਰਦੈ ਖੋਖਲਾ, ਦੇਖੋ ਲਾਈਵ

htvteam

ਲੋਕ ਸੜਕਾਂ ਤੇ ਥੁੱਕਦੇ ਚਲੇ ਗਏ ਤੇ ਸਰਕਾਰਾਂ ਨੇ ਬਣਾ ਲਏ ਕਰੋੜਾਂ ਰੁਪਏ

Htv Punjabi

ਸੁਨੱਖੀਆਂ ਕੁੜੀਆਂ ਜੋਤਸ਼ੀਆਂ ਨਾਲ ਹੀ ਕਰਦੀਆਂ ਸਨ ਅਸ਼ਲੀਲ ਕੰਮ

htvteam