Htv Punjabi
Punjab

ਲੋਕ ਸੜਕਾਂ ਤੇ ਥੁੱਕਦੇ ਚਲੇ ਗਏ ਤੇ ਸਰਕਾਰਾਂ ਨੇ ਬਣਾ ਲਏ ਕਰੋੜਾਂ ਰੁਪਏ

ਚੰਡੀਗੜ : ਸੀਐਮ ਵੱਲੋਂ ਸਿਹਤ ਵਿਭਾਗ ਦੁਆਰਾ ਜਾਰੀ ਐਡਵਾਈਜ਼ਰੀ ਦਾ ਪਾਲਣ ਨਹੀਂ ਕਰਨ ਤੇ ਸੂਬੇ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦਾ ਖਤਰਾ ਜਤਾਉਣ ਦੇ ਬਾਅਦ ਪੁਲਿਸ ਨੇ ਪਿਛਲੇ ਦੋ ਦਿਨਾਂ ਵਿੱਚ ਬੇਹੱਦ ਸਖਤੀ ਕੀਤੀ ਹੈ।ਪਿਛਲੇ 48 ਘੰਟਿਆਂ ਵਿੱਚ 10 ਹਜ਼ਾਰ 787 ਲੋਕਾਂ ਨੂੰ ਮਾਸਕ ਨਾ ਪਾਉਣ ਅਤੇ ਥੁੱਕਣ ਤੇ ਜ਼ੁਰਮਾਨਾ ਲਾਇਆ ਗਿਆ ਅਤੇ 42 ਐਫਆਈਆਰ ਦਰਜ ਕੀਤੀ ਗਈ ਹੈ।

ਸੂਬੇ ਵਿੱਚ ਹੁਣ ਤੱਕ ਅਜਿਹੇ ਲੋਕਾਂ ਤੋਂ ਬਤੌਰ ਜ਼ੁਰਮਾਨਾ 1.15 ਕਰੋੜ ਰੁਪਏ ਤੋਂ ਜਿ਼ਆਦਾ ਦੀ ਰਕਮ ਵਸੂਲੀ ਗਈ ਹੈ।17 ਮਈ ਤੋਂ ਲੈ ਕੇ 30 ਮਈ ਤੱਕ ਸੂਬੇ ਵਿੱਚ ਮਾਸਕ ਨਾ ਪਾਉਣ ਵਾਲੇ 40,683 ਲੋਕਾਂ ਨੂੰ ਜ਼ੁਰਮਾਨਾ ਕੀਤਾ ਗਿਆ ਹੈ।516 ਲੋਕਾਂ ਤੇ ਐਫਆਈਆਰ ਦਰਜ ਕੀਤੀ ਗਈ।

ਡੀਜੀਪੀ ਦੇ ਹੁਕਮ ਦੇ ਬਾਅਦ ਹੁਣ ਜਿ਼ਲਾ ਲੈਵਲ ਤੇ ਐਡਵਾਈਜਿ਼ਰੀ ਦਾ ਸਖਤੀ ਨਾਲ ਪਾਲਣ ਕਰਵਾਉਣ ਅਤੇ ਨਹੀਂ ਮੰਨਣ ਵਾਲਿਆਂ ਤੇ ਜ਼ੁਰਮਾਨੇ ਦੇ ਨਾਲ ਕੇਸ ਵੀ ਦਰਜ ਕਰਵਾਉਣ ਨੂੰ ਕਿਹਾ ਗਿਆ ਹੈ।ਮਾਰਕਿਟ ਅਤੇ ਹੋਰ ਭੀੜ ਭੀੜ ਵਾਲੀ ਜਗ੍ਹਾ ਦੇ ਜਵਾਨ ਸਰਦੀ ਵਰਦੀ ਵਿੱਚ ਵੀ ਤੈਨਾਤ ਰਹਿਣਗੇ, ਤਾਂ ਕਿ ਹੁਣ ਲੋਕਾਂ ਦੇ ਵਿੱਚ ਵੀ ਉਨ੍ਹਾਂ ਨੂੰ ਆਸਾਨੀ ਨਾਲ ਪਤਾ ਲੱਗ ਜਾਵੇ ਕਿ ਕਿੰਨੇ ਲੋਕ ਐਡਵਾਈਜਿ਼ਰੀ ਦਾ ਪਾਲਣ ਨਹੀਂ ਕਰ ਰਹੇ ਹਨ।

ਮਾਸਕ ਨਾ ਪਾਉਣ ਵਾਲੇ, ਸਾਰਵਜਨਿਕ ਸਥਾਨ ਤੇ ਥੁੱਕਣ ਵਾਲ, ਸੋਸ਼ਲ ਡਿਸਟੈਂਸ ਨਾ ਮੰਨਣ ਵਾਲੇ, ਦੁਕਾਨਾਂ ਤੇ ਭੀੜ ਜਮਾਂ ਕਰਨ ਵਾਲੇ, ਬਿਨਾਂ ਪਰਮਿਸ਼ਨ ਕੰਮ ਕਰਨ ਵਾਲੇ ਅਤੇ ਵਾਹਨਾਂ ਵਿੱਚ ਸੋਸ਼ਲ ਡਿਸਟੈਂਸ ਦਾ ਪਾਲਣ ਨਹੀਂ ਕਰਨ ਵਾਲੇ ਟਾਰਗੇਟ ਹੋਣਗੇ।ਅਲੱਗ ਅਲੱਗ ਵਿਭਾਗਾਂ, ਬੋਰਡ ਅਤੇ ਕਾਰਪੋਰੋਸ਼ਨ ਵਿੱਚ ਤੈਨਾਤ ਅਧਿਕਾਰੀਆਂ ਅਤੇ ਕਰਮਚਾਰੀ ਜਿਹੜੇ ਐਡਵਾਈਜ਼ਰੀ ਅਤੇ ਕਰਮਚਾਰੀ ਜਿਹੜੇ ਐਡਵਾਈਜ਼ਰੀ ਫੋਲੋ ਨਹੀਂ ਕਰਨਗੇ।

ਵਿਭਿੰਨ ਵਿਭਾਗਾਂ, ਬੋਰਡ ਅਤੇ ਕਾਰਪੋਰੇਸ਼ਨ ਵਿੱਚ ਤੈਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲਗਾਤਾਰ ਸੋਸ਼ਲ ਡਿਸਟੈਂਸ ਨੂੰ ਲੈ ਕੇ ਜਾਰੀ ਗਾਈਡ ਲਾਈਨ ਦਾ ਉਲੰਘਣ ਕਰ ਰਹੇ ਹਨ।ਸਾਰੇ ਜਿ਼ਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਵੀ ਸਖਤ ਕਾਰਵਾਈ ਨੂੰ ਕਿਹਾ ਗਿਆ ਹੈ।

 

Related posts

Amritpal Singh ਦੇ ਭਰਾ ਨੂੰ ਆਹ ਕਿੱਥੇ ਲੈਕੇ ਜਾ ਰਹੇ ਨੇ ?

htvteam

NRI ਔਰਤਾਂ ਅਜਿਹੇ ਲਾਹਨਤੀ ਮੁੰਡਿਆਂ ਤੋਂ ਸਾਵਧਾਨ; ਦੇਖੋ ਵੀਡੀਓ

htvteam

ਰੇਤੇ ਦਾ ਆਹ ਨੁਸਕਾ ਅਪਨਾਓ ਦਰ*ਦਾਂ ਨੂੰ ਭੁੱਲ ਜਾਓ

htvteam

Leave a Comment