Htv Punjabi
Punjab

ਧਾਰਮਿਕ ਭਜਨ ਗਾਉਂਦੇ ਗਾਉਂਦੇ ਇਸ ਗਾਇਕ ਨੂੰ ਦੇਖੋ ਕੋਰੋਨਾ ਦੌਰਾਨ ਕੀ ਹੋਇਆ??? ਰੱਬ ਦੇ ਰੰਗ ਨਿਆਰੇ!!

ਫਰੀਦਕੋਟ : ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਧਾਰਮਿਕ ਸਮਾਗਮਾਂ ਤੇ ਵੀ ਪਾਬੰਦੀ ਹੈ।ਲਗਾਤਾਰ 5 ਮਹੀਨੇ ਤੋਂ ਕੋਈ ਵੀ ਧਾਰਮਿਕ ਸਮਾਗਮ ਨਹੀਂ ਹੋਇਆ।ਇਸ ਕਾਰਨ ਧਾਰਮਿਕ ਸਮਾਗਮਾਂ, ਭਜਨ ਸ਼ਾਮ ਅਤੇ ਜਾਗਰਣ ਆਦਿ ਵਿੱਚ ਗਾਉਣ ਵਾਲਿਆਂ ਦੀ ਮੁਸ਼ਕਿਲਾਂ ਵੱਧ ਗਈਆਂ ਹਨ।ਅਜਿਹੇ ਹੀ ਇੱਕ ਭਜਨ ਗਾਇਕ ਕੋਟਕਪੁਰਾ ਨਿਵਾਸੀ ਰਾਕੇਸ਼ ਸਚਦੇਵਾ ਹਨ, ਜਿਨ੍ਹਾਂ ਦੀ ਧਾਰਮਿਕ ਖੇਤਰ ਵਿੱਚ ਕਾਫੀ ਪਹਿਚਾਣ ਸੀ।

ਫਰੀਦਕੋਟ ਵਿੱਚ ਹੀ ਨਹੀਂ ਉਹ ਪੰਜਾਬ ਸਮੇਤ ਗੁਆਂਢੀ ਰਾਜਾਂ ਹਰਿਆਣਾ, ਹਿਮਾਚਲ ਅਤੇ ਦਿੱਲੀ ਵਿੱਚ ਪ੍ਰੋਗਰਾਮ ਕਰ ਚੁੱਕੇ ਹਹਨ।ਠੱਪ ਹੋਏ ਧਾਰਮਿਕ ਸਮਾਗਮਾਂ ਦੇ ਕਾਰਨ ਇਨੀ ਦਿਨੀਂ ਉਹ ਪਰਿਵਾਰ ਪਾਲਣ ਦੇ ਲਈ ਸਬਜ਼ੀ ਵੇਚਣ ਨੂੰ ਮਜ਼ਬੂਰ ਹੈ।ਭਜਨ ਗਾਇਕ ਰਾਕੇਸ਼ ਸਚਦੇਵਾ ਨੇ ਦੱਸਿਆ ਕਿ ਉਸ ਦੇ ਪਿਤਾ ਸਵਰਗਵਾਸੀ ਸਿ਼ਆਮ ਲਾਲ ਸਚਦੇਵਾ ਵੀ ਭਜਨ ਮੰਡਲੀ ਦੇ ਪ੍ਰਧਾਨ ਸਨ ਜਿਨ੍ਹਾਂ ਦੇ ਨਾਲ ਰਹਿ ਕੇ ਉਨ੍ਹਾਂ ਨੇ ਭਜਨ ਗਾਇਕੀ ਦਾ ਸ਼ੋਕ ਹੋਇਆ।

11 ਸਾਲ ਦੀ ਉਮਰ ਤੋਂ ਹੀ ਗਾਇਕੀ ਸ਼ੁਰੂ ਕਰ ਦਿੱਤੀ।ਲੋਕਾਂ ਨੇੇ ਪਿਆਰ ਦਿੱਤਾ ਤਾਂ ਇਸ ਨੂੰ ਪ੍ਰੋਫੈਸ਼ਨ ਹੀ ਬਣਾ ਲਿਆ।ਹੁਣ ਲਾਕਡਾਊਨ ਦੇ ਬਾਅਦ ਤੋਂ ਸਰਕਾਰ ਦੁਆਰਾ ਲਾਈ ਗਈ ਧਾਰਮਿਕ ਸਮਾਗਮਾਂ ਤੇ ਪਾਬੰਦੀ ਦੇ ਬਾਅਦ ਉਨ੍ਹਾਂ ਦਾ ਕੰਮ ਬਿਲਕੁਲ ਬੰਦ ਹੈ।ਇਸ ਦੇ ਇਲਾਵਾ ਉਹ ਪਾਰਟ ਟਾਈਮ ਕੋਟਕਪੁਰਾ ਵਿੱਚ ਇੱਕ ਨਿੱਜੀ ਸਕੂਲ ਦੇ ਕੋਲ ਫਾਸਟਫੂਡ ਦਾ ਵੀ ਕੰਮ ਕਰਦੇ ਸਨ ਪਰ ਸਕੂਲ ਬੰਦ ਹੋਣ ਦੇ ਕਾਰਨ ਉਹ ਕੰਮ ਵੀ ਠੱਪ ਹੈ।

ਭੁੱਖੇ ਮਰਨ ਦੀ ਨੌਬਤ ਆ ਗਈ, ਜਿਸ ਦੇ ਬਾਅਦ ਮਜ਼ਬੂਰੀ ਵਿੱਚ ਉਨ੍ਹਾਂ ਨੂੰ ਸਬਜ਼ੀ ਵੇਚਣ ਦਾ ਕੰਮ ਕਰਨਾ ਪਿਆ।ਉਨ੍ਹਾਂ ਨੇ ਸਰਕਾਰ ਤੋਂ ਹਿਦਾਇਤਾਂ ਦੇ ਤਹਿਤ ਧਾਰਮਿਕ ਸਮਾਗਮ ਆਯੋਜਿਤ ਕਰਨ ਦੀ ਇਜ਼ਾਜ਼ਤ ਦੇਣ ਦੀ ਮੰਗ ਕੀਤੀ ਹੈ।

Related posts

ਕਿਸਾਨਾਂ ਨੂੰ ਦੇਖ ਦੋ ਜਨਾਨੀਆਂ ਕੀ ਕਰਨ ਲੱਗੀਆਂ

htvteam

ਸਕੂਲੀ ਬੱਚਿਆਂ ਦੇ ਪੁੱਠੇ ਦਿਮਾਗ ਨੇ ਬਾਬੇ ਬਣਾ ਦਿੱਤੇ ਸੰਨੀ ਦਿਓਲ; ਦੇਖੋ ਵੀਡੀਓ

htvteam

ਸਰਕਾਰੀ ਬੰਦੇ ਕਰਵਾ ਰਹੇ ਨੇ ਲੋਕਾਂ ਤੋਂ ਆਹ ਕੰਮ, ‘ਤੇ ਕੰਮ ਕਰਨ ਦੇ ਦਿੰਦੇ ਨੇ ਇੰਨੇ ਪੈਸੇ….

Htv Punjabi