Htv Punjabi
Punjab

ਕਰੋਨਾ ਦਾ ਲੱਕ ਤੋੜਨ ਲਈ ਕੈਪਟਨ ਸਖਤੀ ਦੇ ਮੂਡ ‘ਚ!

ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਦਿਨ ਪਰ ਦਿਨ ਵਧਦੀ ਜਾ ਰਹੀ ਹੈ ਜਿਸ ਦੇ ਚਲਦਿਆਂ ਆਮ ਲੋਕਾਂ ‘ਚ ਵੀ ਡਰ ਦਾ ਮਹੌਲ ਜਾਣ ਦਾ ਨਾਮ ਨਹੀਂ ਲੈ ਰਿਹਾ। ਜੇਕਰ ਤਾਜ਼ਾ ਕਰੋਨਾ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਦੇਸ਼ ‘ਚ ਤਕਰੀਬਨ 29 ਲੱਖ ਤੱਕ  ਗਿਣਤੀ ਪੁੱਜ ਗਈ ਹੈ ਤਾਂ ਦੂਸਰੇ ਪਾਸੇ ਪੰਜਾਬ ‘ਚ ਤਕਰੀਬਨ 37,824 ਕੇਸ ਆ ਚੁੱਕੇ ਹਨ। ਜਿਸ ਦੇ ਚਲਦਿਆਂ ਕੈਪਟਨ ਸਰਕਾਰ ਵੱਲੋਂ ਮੁੜ ਤੋਂ ਸਖਤੀ ਕਰਨ ਦੇ ਹੁਕਮ ਦਿੱਤੇ ਗਏ ਹਨ। ਕਰੋਨਾ ਦੇ ਫੈਲਾਅ ਨੂੰ ਮੁੱਖ ਰੱਖਦੇ ਹੋਏ ਰਾਜ ਸਰਕਾਰ ਵੱਲੋਂ ਸ਼ਾਮ ਨੂੰ 7 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਅਤੇ ਵੀਕਐੱਡ ਲਾਕਡਾਊਨ ਜਾਰੀ ਰਹਿਣ ਦੇ ਹੁਕਮ ਦਿੱਤੇ ਗਏ ਨੇ। ਦੱਸ ਦਈਏ ਕੇ ਫਿਲਹਾਲ ਇਹ ਹੁਕਮ 31 ਅਗਸਤ ਤੱਕ ਲਾਗੂ ਰਹਿਣਗੇ।


ਵਿਆਹ ਅਤੇ ਅੰਤਿਮ ਸਸਕਾਰ ਨੂੰ ਛੱਡ ਹੋਰ ਕਿਸੇ ਵੀ ਇਕੱਠ ‘ਤੇ  ਪਾਬੰਦੀ ਲਗਾਈ ਗਈ ਹੈ, ਬੱਸਾਂ ਵਿਚ ਵੀ 50 ਫੀਸਦ ਸਵਾਰੀਆਂ ਅਤੇ ਕਾਰ ਵਿੱਚ  3 ਜਣੇ ਹੀ ਸਫਰ ਕਰ ਸਕਣਗੇ। ਕਾਬਿਲੇਗੌਰ ਹੈ ਕੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਮੁਹਾਲੀ ‘ਚ ਸਭ ਤੋਂ ਵੱਧ ਕਰੋਨਾ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਸਰਕਾਰ ਵੱਲੋਂ ਕੰਮ ਕਰਨ ਵਾਲੀਆਂ ਥਾਵਾਂ ‘ਤੇ ਵੀ ਅੱਧਾ ਸਟਾਫ ਨਾਲ ਕੰਮ ਕਰਨ ਦੀ ਗੱਲ ਕੀਤੀ ਗਈ ਹੈ ਅਤੇ ਵੱਧ ਤੋਂ ਵੱਧ ਆਨਲਾਈਨ ਤਰੀਕੇ ਨਾਲ ਕੰਮ ਕਰਨ ਦੀ ਤਰਜੀਹ ਦਿੱਤੀ ਗਈ ਹੈ।

Related posts

ਗਲੀ ਮੁਹੱਲਿਆਂ ‘ਚ ਜਾਣ ਲੱਗੇ ਧਿਆਨ ਰੱਖਿਆ ਕਿਤੇ ਅਜਿਹੇ ਬੰਦੇ ਨਾ ਖੜ੍ਹੇ ਹੋਣ ਅੱਗੇ

htvteam

ਕਰੋਨਾ ਵਾਇਰਸ ਦੇ ਮਰੀਜ਼ਾਂ ਨੇ ਪਾਏ ਭੰਗੜੇ , ਮਨਾਈ ਖੁਸ਼ੀ, ਕਿਸੇ ਮਰੀਜ਼ ਨੇ ਵੀਡੀਓ ਸੋਸ਼ਲ ਮੀਡੀਆ ਤੇ ਕੀਤੀ ਲੀਕ, ਡਾ. ਹੈਰਾਨ

Htv Punjabi

ਪ੍ਰਿੰਸੀਪਲ ਵਿਦਿਆਰਥੀਆਂ ਨਾਲ ਮਿਲ ਮੈਡਮ ਨਾਲ ਕਰ ਗਿਆ ਗਲਤ ਕੰਮ

htvteam