Htv Punjabi
Uncategorized

ਦੁਨੀਆਂ ਦੇ ਤੇਜ਼ ਦੌੜਾਕ ਬੋਲਟ ਨੇ ਪਾਰਟੀ ‘ਚ ਨਹੀਂ ਪਾਇਆ ਮਾਸਕ ਓਹੀ ਹੋਇਆ ਜਿਸ ਦਾ ਸੀ ਡਰ!

ਦੁਨੀਆਂ ਦੇ ਸਭ ਤੋਂ ਤੇਜ਼ ਦੌੜਾਕ ਜਮੈਕਾ ਦੇ ਓਸੈਨ ਬੋਲਟ (34) ਕਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਮੀਡੀਆ ਰਿਪਰੋਟਾਂ ਦੀ ਮੰਨੀਏ ਤਾਂ ਬੋਲਟ ਨੇ 21 ਅਗਸਤ ਨੂੰ ਆਪਣੀ ੩੪ਵੇਂ ਜਨਮਦਿਨ ਦੀ ਪਾਰਟੀ ਕੀਤੀ ਸੀ। ਇਸ ਦੇ ਬਾਅਦ ਉਸ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਈ ਹੈ। ਹਾਲਕਿ ਬੋਲਟ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਜਿੱਥੇ ਉਹਨਾਂ ਵੱਲੋਂ ਇਸ ਮਸਲੇ ਨੂੰ ਗਲਤ ਦੱਸਿਆ।

11 ਬਾਰ ਦੇ ਵਰਡ ਚੈਂਪੀਅਨ ਬੋਲਟ ਨੇ 2017 ‘ਚ ਲੰਡਨ ਵਰਡ ਚੈਂਪੀਅਨਸ਼ਿਪ ਤੋਂ ਬਾਅਦ ਸੰਨਿਆਸ ਲੇ ਲਿਆ ਸੀ। ਆਖਰੀ ਟੂਰਨਾਂਮੈਂਟ ‘ਚ ਬੋਲਟ ਨੇ ਸਿਲਵਰ ਮੈਡਲ ਵੀ ਜਿੱਤਿਆ। ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ ਜਿਥੇ ਲਿਖਿਆ ਗਿਆ ਹੈ ਕਿ ਉਸ ਨੇ ਆਪਣੀ ਬਰਥਡੇ ਪਾਰਟੀ ‘ਚ ਸੋਸ਼ਲ ਡਿਸਟੇਂਸਿੰਗ ਦਾ ਖਿਆਲ ਨਹੀਂ ਰੱਖਿਆ ਅਤੇ ਨਾ ਹੀ ਮਾਸਕ ਪਾਇਆ।
ਇਸ ਮਾਮਲੇ ‘ਤੇ ਬੋਲਟ ਵੱਲੋਂ ਇਹ ਕਿਹਾ ਗਿਆ ਹੈ ਕਿ ਉਹਨਾਂ ਨੇ ਕਰੋਨਾ ਦਾ ਟੈਸਟ ਕਰਵਾਇਆ ਹੈ ਪਰ ਉਹ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ। ਫਿਲਹਾਲ ਉਹਨਾਂ ਵਲੋਂ ਆਪਣੇ ਦੋਸਤਾਂ ਨੂੰ ਅਪੀਲ ਕੀਤੀ ਗਈ ਹੈ ਕੇ ਉਹਨਾਂ ਨੂੰ ਮਿਲਣ ਲਈ ਨਾ ਆਉਣ ਉਹਨਾਂ ਵਲੋਂ ਅਪਾਣੇ ਆਪ ਨੂੰ ਘਰ ‘ਚ ਕੋਰਨਟਾਈਨ ਕੀਤਾ ਗਿਆ ਹੈ।

Related posts

ਕਰੋਨਾ ਦੇ ਵਧਦੇ ਮਾਮਲੇ: ਜਲੰਧਰ ‘ਚ ਪੁਲਿਸ ਨੇ ਫੇਰ ਲਿਆ ਵੱਡਾ ਫੈਸਲਾ, ਗਲੀਆਂ ਬਾਜ਼ਾਰਾਂ ਤੇ ਹਸਪਤਾਲ ਦਾ ਬਦਲਿਆ ਮਾਹੌਲ!

Htv Punjabi

ਆਹ ਦੇਖੋ ਕਿਵੇਂ ਸ਼ੁਰੂ ਹੋਈਆ ਸੀ ਕੋਰੋਨਾ ਦਾ ਸਿਆਪਾ, ਅਮਰੀਕੀ ਏਜੰਸੀ ਨੇ ਫੜ ਲਿਆ ਆਪਣਾ ਵਿਗਿਆਨੀ, ਡਾਲਰਾਂ ਦੇ ਲਾਲਚ ‘ਚ ਚੀਨ ਨਾਲ ਮਿਲਕੇ ਸ਼ੁਰੂ ਕੀਤੀ ਸੀ ਮੌਤ ਦੀ ਖੇਡ੍ਹ ?  

Htv Punjabi

ਪੈਰਿਸ ਓਲੰਪਿਕ: ਭਾਰਤ ਨੂੰ ਕੁਸ਼ਤੀ ‘ਚ ਤਮਗਾ: ਅਮਨ ਸਹਿਰਾਵਤ ਨੇ ਜਿੱਤਿਆ Bronze ਮੈਡਲ

htvteam