Htv Punjabi
corona news crime news International Opinion siyasat Tech

ਆਹ ਦੇਖੋ ਕਿਵੇਂ ਸ਼ੁਰੂ ਹੋਈਆ ਸੀ ਕੋਰੋਨਾ ਦਾ ਸਿਆਪਾ, ਅਮਰੀਕੀ ਏਜੰਸੀ ਨੇ ਫੜ ਲਿਆ ਆਪਣਾ ਵਿਗਿਆਨੀ, ਡਾਲਰਾਂ ਦੇ ਲਾਲਚ ‘ਚ ਚੀਨ ਨਾਲ ਮਿਲਕੇ ਸ਼ੁਰੂ ਕੀਤੀ ਸੀ ਮੌਤ ਦੀ ਖੇਡ੍ਹ ?  

ਚੰਡੀਗੜ੍ਹ :- ਜਿਸ ਦਿਨ ਤੋਂ ਕਰੋਨਾ ਵਾਇਰਸ ਦਾ ਦੁਨੀਆਂ ਤੇ ਹਮਲਾ ਹੋਇਆ ਹੈ ਸਾਰਿਆਂ ਦੀ ਸ਼ੱਕ ਦੀ ਸੂਈ ਸਾਡੇ ਗੁਆਂਢੀ ਮੁਲਕ ਚੀਨ ਵੱਲ ਵਾਰ ਵਾਰ ਘੁੰਮ ਘੁੰਮ ਕੇ ਇਸ਼ਾਰੇ ਕਰ ਰਹੀ ਸੀ ਕਿ ਜੇਕਰ ਵੂਹਾਨ ਚ ਕਰੋਨਾ ਦਾ ਹਮਲਾ ਹੋ ਸਕਦਾ ਹੈ, ਜੇਕਰ ਚੀਨ ਤੋਂ ਹਜ਼ਾਰਾਂ ਮੀਲ ਦੂਰ ਇਟਲੀ, ਅਮਰੀਕਾ, ਜਰਮਨੀ ਫਰਾਂਸ ਤੇ ਸਾਰੀ ਦੁਨੀਆਂ ਦੇ ਦੇਸ਼ਾਂ ਤੇ ਇਹ ਹਮਲਾ ਹੋ ਸਕਦਾ ਹੈ ਤਾਂ ਚੀਨ ਦੇ ਬਾਕੀ ਸ਼ਹਿਰ ਸੁਰੱਖਿਅਤ ਕਿਵੇਂ ਰਹਿ ਗਏ?… ਤੇ ਇਸੇ ਸ਼ੱਕ ਤੇ ਕੰਮ ਸ਼ਾਇਦ ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਏਜੰਸੀ ਐਫਬੀਆਈ ਵੀ ਕਰ ਰਹੀ ਸੀ ਤੇ ਜੇਕਰ ਅਮਰੀਕੀ ਚੈਨਲ ਡਬਲਿਊਸੀਵੀਬੀ5 ਵਲੋਂ ਨਸ਼ਰ ਕੀਤੀ ਗਈ ਇਸ ਖ਼ਬਰ ਤੇ ਯਕੀਨ ਕਰੀਏ ਤਾਂ ਐਫਬੀਆਈ ਇਹ ਸਾਬਤ ਕਰਨ ਦੇ ਬਹੁਤ ਨੇੜੇ ਪਹੁੰਚ ਗਈ ਐ ਕਿ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਤੇ ਹੋਇਆ ਕਰੋਨਾ ਵਾਇਰਸ ਦਾ ਹਮਲਾ ਦਰਅਸਲ ਚੀਨ ਵਲੋਂ ਕੀਤਾ ਗਿਆ ਇੱਕ ਜੈਵਿਕ ਹਮਲਾ ਸੀ।

ਕਿਉਂ ਉੱਡ ਗਏ ਨਾ ਹੋਸ਼? ਸਾਡੇ ਵੀ ਊਡ ਗਏ ਸੀ ਜਦੋਂ ਅਸੀਂ ਆਹ ਖ਼ਬਰ ਦੇਖੀ ਸੀ, ਜਿਸ ਵਿਚ ਅਮਰੀਕਾ ਦੇ ਅਟਾਰਨੀ ਐਂਡ੍ਰਿਊ ਲੀਲਿੰਗ ਨੂੰ ਮੀਡੀਆ ਨੂੰ ਇਹ ਜਾਣਕਾਰੀ ਦੇਂਦਿਆਂ ਦਿਖਾਇਆ ਗਿਐ ਕਿ ਐਫਬੀਆਈ ਏਜੰਸੀ ਨੇ ਬੋਸਟਨ ਦੀ ਹਾਵਰਡ ਯੂਨੀਵਰਸਿਟੀ ਦੇ 60 ਸਾਲਾ ਬੀਯੂ ਖੋਜਕਰਤਾ ਡਾ ਚਾਰਲਸ ਲੀਬਰ ਨੂੰ ਚੀਨ ਨਾਲ ਆਪਣੇ ਰਿਸ਼ਤੇ ਛਿਪਾਉਣ ਦੇ ਦੋਸ਼ ਵਿੱਚ ਉਸ ਦੇ ਦਫਤਰ ਚੋਂ ਗ੍ਰਿਫਤਾਰ ਕੀਤੈ। ਐਂਡ੍ਰਿਊ ਲੀਲਿੰਗ ਨੇ ਇਹ ਵੀ ਦਾਅਵਾ ਕੀਤੈ ਕਿ ਡਾ ਚਾਰਲਸ ਲੀਬਰ ਨੇ ਚੀਨ ਦੇ ਵੂਹਾਨ ਸ਼ਹਿਰ ਚ ਸਥਿਤ ਇੱਕ ਯੂਨੀਵਰਸਿਟੀ ਨਾਲ ਇੱਕ ਲਿਖਤੀ ਕਰਾਰ ਕੀਤਾ ਸੀ ਜਿਸ ਤਹਿਤ ਉਸ ਨੂੰ ਚੀਨ ਵੱਲੋਂ 50 ਹਜ਼ਾਰ ਡਾਲਰ ਇੱਕ ਅਤੇ ਰਹਿਣ ਖਾਣ ਪੀਣ ਦੇ ਖਰਚਿਆਂ ਵਜੋਂ ਡੇਢ ਲੱਖ ਡਾਲਰ ਵੱਖਰੇ ਦਿੱਤੇ ਜਾਂਦੇ ਸਨ। ਅਟਾਰਨੀ ਐਂਡ੍ਰਿਊ ਲੀਲਿੰਗ ਦੀ ਗੱਲ ਨੂੰ ਜੇਕਰ ਸੱਚ ਮੰਨੀਏ ਤਾਂ ਡਾਕਟਰ ਲੀਬਰ ਨੂੰ ਚੀਨ ਨੇ ਉੱਥੇ ਇੱਕ ਖੋਜ ਲੈਬ ਸਥਾਪਤ ਕਰਨ ਲਈ 15 ਲੱਖ ਡਾਲਰ ਵੱਖਰੇ ਤੌਰ ਤੇ ਦਿੱਤੇ ਸਨ ਤੇ ਉਹ ਹਾਵਰਡ ‘ਚ ਕੰਮ ਕਰਨ ਦੇ ਨਾਲ ਨਾਲ ਅਮਰੀਕੀ ਰੱਖਿਆ ਤੇ ਸਿਹਤ ਮੰਤਰਾਲੀਆ ਨਾਲ ਜੁੜੀਆਂ ਜਾਣਕਾਰੀਆਂ ਵੀ ਚੀਨ ਨਾਲ ਸਾਂਝੀਆਂ ਕਰਦਾ ਸੀ।

ਅਮਰੀਕੀ ਅਧਿਕਾਰੀਆਂ ਅਨੁਸਾਰ ਇਸਤੋਂ ਇਲਾਵਾ ਐਫਬੀਆਈ ਨੇ ਚੀਨ ਦੇ ਦੋ ਨਾਗਰਿਕਾਂ 29 ਸਾਲਾ ਯੈਂਗ ਕੀਂਗ ਜ਼ੀ ਤੇ 30 ਸਾਲਾ ਜੈਂਗ ਜੋੰਗ ਜ਼ੀ ਤੇ ਵੀ ਚਾਰਜ਼ ਲਾਏ ਨੇ ਜੋਕਿ ਅਮਰੀਕਾ ਤੋਂ ਪਾਬੰਦੀ ਸ਼ੁਦਾ ਜੈਵਿਕ ਮਟੀਰੀਅਲ ਬਾਹਰ ਭੇਜ ਰਹੇ ਸਨ। ਚੈਨਲ ਅਨੁਸਾਰ ਇਨ੍ਹਾਂ ਵਿੱਚੋਂ ਯੈਂਗ ਕੀਂਗ ਜ਼ੀ ਬੋਸਟਨ ਯੂਨੀਵਰਸਿਟੀ ਚ ਵਿਗਿਆਨਕ ਖੋਜ ਕਰਤਾ ਵਜੋਂ ਕੰਮ ਕਰ ਰਿਹਾ ਸੀ ਤੇ ਜੈਂਗ ਜੋੰਗ ਜ਼ੀ ਉਥੋਂ ਦੇ ਇੱਕ ਮੈਡੀਕਲ ਖੋਜ ਸੈਂਟਰ ਚ ਖੋਜਕਰਤਾ ਦੇ ਤੌਰ ਤੇ ਤਾਇਨਾਤ ਸੀ।

ਬਿਨਾਂ ਸ਼ੱਕ ਜੇਕਰ ਇਹ ਖ਼ਬਰ ਸੱਚੀ ਹੈ ਤਾਂ ਦੁਨੀਆਂ ਲਈ ਇਹ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਐ ਕਿਉਂਕਿ ਲੋਕ ਤਾਂ ਪਹਿਲਾਂ ਹੀ ਦੋਸ਼ ਲਾ ਰਹੇ ਸਨ ਕਿ ਇਹ ਸਭ ਚੀਨ ਨੇ ਦੁਨੀਆਂ ਦੀ ਆਰਥਿਕ ਮਹਾਂਸ਼ਕਤੀ ਬਣਨ ਲਈ ਕੀਤੈ, ਤੇ ਅੱਜ ਜੇਕਰ ਦੁਨੀਆਂ ਦੇ ਦੇਸ਼ਾਂ ਤੇ ਨਿਗ੍ਹਾ ਮਾਰੀਏ ਤਾਂ ਸਾਰੀ ਦੁਨੀਆ ਚ ਤਾਲਾਬੰਦੀ ਐ ਪਰ ਸਿਰਫ ਚੀਨ ਯਤੇ ਉਸਦੇ ਦੋ ਮਿੱਤਰ ਦੇਸ਼ਾਂ ਚ ਈ ਇਸ ਵਾਇਰਸ ਦਾ ਕੋਈ ਬਹੁਤਾ ਅਸਰ ਨਹੀ ਹੋਇਐ ਤੇ ਚੀਨ ਅੱਜ ਖੁਲ੍ਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਜਦੋਂ ਐਫਬੀਆਈ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਸਭ ਚੀਨ ਨੇ ਕੀਤੈ ਤਾਂ ਦੁਨੀਆਂ ਦੇ ਦੇਸ਼ਾਂ ਦਾ ਚੀਨ ਪ੍ਰਤੀ ਕੀਂ ਰਵਈਆ ਹੋਵੇਗਾ।

Related posts

ਹੁਣ ਫੌਜੀਆਂ ਨਾਲ ਵੀ ਹੋਣ ਲੱਗ ਪਿਆ ਆਹ ਕੰਮ; ਦੇਖੋ ਸੂਬੇ ਦੇ ਹਾਲਾਤ

htvteam

ਬੁੱਢੇ “ਸਨਅਤਕਾਰ” ਨੇ ਪੋਤੀ ਦੀ ਉਮਰ ਦੀ ਕੁੜੀ ਦੀ ਇੱਜਤ ਕੀਤੀ ਤਾਰ ਤਾਰ

htvteam

ਬਿਨਾਂ ਕੰਨਾਂ ਤੇ ਬਿਨਾਂ ਜ਼ੁਬਾਨ ਵਾਲਾ ਖਤਰਨਾਕ ਦਰਿੰਦਾ; ਪੁਲਿਸ ਵਾਲਿਆਂ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

htvteam

Leave a Comment