Htv Punjabi
Uncategorized

ਬਿਹਾਰ ਵਿਧਾਨਸਭਾ ਚੋਣਾਂ: 28 ਅਕਤੂਬਰ, 3-7 ਨਵੰਬਰ ਨੂੰ ਵੋਟਿੰਗ,, ਨਾਲ ਇਹ ਵੱਡੇ ਐਲਾਨ

ਬਿਹਾਰ ‘ਚ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਕਰੋਨਾ ਵਾਇਰਸ ਸੰਕਟ ਦੇ ਵਿੱਚ ਦੇਸ਼ ‘ਚ ਹੋਣ ਵਾਲਾ ਪਹਿਲਾ ਵੱਡੇ ਇਲੈਕਸ਼ਨ ਹੈ। ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ‘ਚ ਇਨ੍ਹਾਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਬਿਹਾਰ ‘ਚ ਤਿੰਨ ਚਰਨਾਂ ‘ਚ ਵੋਟਾਂ ਪੈਣਗੀਆਂ ਅਤੇ 10 ਨਵੰਬਰ ਨੂੰ ਨਤੀਜਾ ਐੈਲਾਨ ਕੀਤਾ ਜਾਵੇਗਾ। ਮਤਲਬ 10 ਤਰੀਕ ਨੂੰ ਸਾਫ ਹੋ ਜਾਵੇਗਾ ਕਿ ਨਿਤੀਸ਼ ਕੁਮਾਰ ਇਕ ਵਾਰ ਫਿਰ ਰਾਜ ਦੇ ਮੁੱਖ ਮੰਤਰੀ ਬਣਨਗੇ ਜਾਂ ਫਿਰ ਤੇਜਸਵੀ ਯਾਦਵ ਦੀ ਅਗਵਾਹੀ ‘ਚ ਮਹਾਗੰਠਬਨ ਨਵਾਂ ਇਤਿਹਾਸ ਰਚ ਪਾਉਣਗੇ।

ਬਿਹਾਰ ‘ਚ ਕਰੋ ‘ਤੇ ਕਿੱਥੇ ਹੋਣਗੀਆਂ ਚੋਣਾਂ
ਕਰੋਨਾ ਸੰਕਟ ਦੇ ਕਾਰਨ ਵੋਟਾਂ ਨੂੰ ਘੱਟ ਚਰਨਾਂ ‘ਚ ਕੀਤਾ ਜਾ ਰਿਹਾ ਹੈ, ਤਾਂ ਕਿ ਵਿਵਸਥਾ ਨੂੰ ਬਣਾਇਆ ਜਾ ਸਕੇ। 28 ਅਕਤੂਬਰ ਨੂੰ ਪਹਿਲੇ ਚਰਨ ਦੇ ਲਈ ਵੋਟਾਂ ਪੈਣਗੀਆਂ, ਜਦਕਿ ਦੂਸਰੇ ਚਰਨ ਦੇ ਲਈ 3 ਨਵੰਬਰ ਨੂੰ ਅਤੇ 7 ਨਵੰਬਰ ਨੂੰ ਤੀਸਰੇ ਦੇ ਲਈ ਵੋਟਿੰਗ ਹੋਵੇਗੀ, ਇਸ ਵਾਰ ਦੱਸ ਨਵੰਬਰ ਨੂੰ ਚੋਣਾਂ ਦੇ ਨਤੀਜੇ ਐਲਾਨ ਕੀਤੇ ਜਾਣਗੇ।

 

ਬਿਹਾਰ ‘ਚ ਕੁੱਲ 243 ਸੀਟਾਂ ‘ਤੇ ਚੋਣਾਂ ਹੋਣਗੀਆਂ, ਰਾਜ ‘ਚ 29 ਨਵੰਬਰ ਤੱਕ ਵਿਧਾਨਸਭਾ ਦਾ ਕਾਰਜਕਾਲ ਹੈ। ਬਿਹਾਰ ‘ਚ 2020 ਦੀਆਂ ਚੋਣਾਂ ‘ਚ 7 ਕਰੋੜ ਤੋਂ ਜਿਆਦਾ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। ਇਸ ਵਾਰ ਇਕ ਬੂਥ ‘ਤੇ ਸਿਰਫ ਇਕ ਹਜ਼ਾਰ ਵੋਟਰ ਹੋਣਗੇ। ਇਸ ਵਾਰ ਚੋਣਾਂ ‘ਚ 6 ਲੱਖ ਪੀਪੀਈ ਕਿੱਟਾਂ ਰਾਜ ਚੋਣ ਕਮਿਸ਼ਨ ਨੂੰ ਦਿੱਤੀਆਂ ਜਾਣਗੀਆਂ। 46 ਲੱਖ ਮਾਸਕਾਂ ਦੀ ਵਰਤੋਂ ਕੀਤੀ ਜਾਵੇਗੀ, ਇਸ ਦੇ ਨਾਲ ਹੀ ਸੱਤ ਲੱਖ ਸੈਨੀਟਾਇਜ਼ਰ ਦਾ ਇਸਤੇਮਾਲ ਕੀਤਾ ਜਾਵੇਗਾ ਨਾਲ ਹੀ 6 ਲੱਖ ਫੇਸ ਸ਼ੀਲਡ ਦੀ ਵਰਤੋ ਕੀਤੀ ਜਾਵੇਗੀ। 18 ਲੱਖ ਤੋਂ ਜਿਆਦਾ ਪ੍ਰ੍ਰਵਾਸੀ ਮਜਦੂਰ ਹਨ, ਇਹਨਾਂ ‘ਚ 16 ਲੱਖ ਵੋਟ ਪਾ ਸਕਦੇ ਹਨ,, 80 ਸਾਲ ਦੀ ਉਮਰ ਤੱਕ ਦੇ ਲੋਕ ਪੋਸਟਲ ਬੈਲਟ ਨਾਲ ਵੋਟ ਪਾਉਣਗੇ।

Related posts

ਦੇਖੋ ਹਸਪਤਾਲਾਂ ਦਾ ਹਾਲ, ਮ੍ਰਿਤਕ ਔਰਤ ਦੀ ਲਾਸ਼ ਦੇ ਬੁੱਲ੍ਹ ਤੇ ਕੰਨ ਦੰਦੀਆਂ ਵੱਢ-ਵੱਢ ਖਾ ਗਏ ਚੂਹੇ,  

Htv Punjabi

11 ਸਾਲਾ ਬੱਚੇ ਨੂੰ ਪਿਸਤੌਲ ਨਾਲ ਡਰਾ ਕੇ ਗੁਪਤ ਅੰਗ ‘ਚ ਮਾਰ ਦਿੱਤੀ ਪੈਨਸਿਲ, ਬੱਚੇ ਨੇ ਡਰ ਕੇ ਘਰੋਂ 2 ਲੱਖ ਚੋਰੀ ਕਰਕੇ ਦਿੱਤੇ

Htv Punjabi

ਤਾਲਾਬੰਦੀ ਨੇ ਪਾਤਾ ਸ਼ਿਆਪਾ, ਆਹ ਦੇਖੋ ਕਿਹੜੀ ਗੱਲ ਨੂੰ ਲੈ ਕੇ ਪਤੀ ਪਤਨੀ ਹੋ ਗਏ ਗੁੱਥਮ ਗੁੱਥਾ, ਪਤਨੀ ਨੇ ਗੁੱਸੇ ‘ਚ ਆ ਕੇ ਕਰਤਾ ਆਹ ਕੰਮ

Htv Punjabi