ਮਾਮਲਾ ਹੈ ਜਲੰਧਰ ਦਾ, ਜਿੱਥੇ ਗੀਤ ਕੌਰ ਨਾਂ ਦੀ ਇਸ ਕੁੜੀ ਨੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਇੱਕ ਲਿਖਿਤ ਸ਼ਿਕਾਇਤ ਦਰਜ਼ ਕਰਵਾਈ ਸੀ | ਜੋ ਕਿ ਥਾਣੇ ਆ ਪਹੁੰਚੀ ਥਾਣੇ ਵਾਲਿਆਂ ਨੇ ਦੋਵਾਂ ਧਿਰਾਂ ਨੂੰ ਬੁਲਾ ਲਿਆ | ਇਸ ਮਾਮਲੇ ‘ਚ ਕੁੜੀ ਨੇ ਸ਼ਿਵ ਸੈਨਾ ਸਮਾਜਵਾਦੀ ਦੀ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਜਸਵਿੰਦਰ ਵਿੰਡਲ ਨਾਲ ਵੀ ਸੰਪਰਕ ਕੀਤਾ | ਜਿਸ ਕਰਕੇ ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਵੀ ਓਥੇ ਪਹੁੰਚ ਗਏ ਤੇ ਫਿਰ ਸਾਰੀਆਂ ਨੇ ਦੋਵਾਂ ਸਿਰਾਂ ਨੂੰ ਜੋੜਦੇ ਹੋਏ ਇਹਨਾਂ ਦਾ ਥਾਣੇ ਅੰਦਰ ਹੀ ਵਿਆਹ ਕਰਵਾ ਸਭਦਾ ਮੂੰਹ ਮਿੱਠਾ ਕਰਵਾਇਆ |
