ਆਪਣੀ ਸਹੇਲੀ ਦੀ ਬਿਮਾਰ ਮਾਂ ਦਾ ਪਤਾ ਲੈਣ ਜਾਣਾ ਇਸ 16 ਸਾਲਾਂ ਦੀ ਕੁੜੀ ਨੂੰ ਉਸ ਵੇਲੇ ਬੇਹੱਦ ਮਹਿੰਗਾ ਪੈ ਗਿਆ ਜਦੋਂ ਇਸਦੀ ਐਕਟਿਵ ਦੇ ਪਿੱਛੇ ਬੈਠੀ ਇਸਦੀ ਮਾਂ ਇੱਕ ਟਰੱਕ ਹੇਠਾਂ ਆ ਬੁਰੀ ਤਰਾਂ ਦਰੜੀ ਗਈ | ਜਿਸ ਕਰਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕੁੜੀ ਗੰਭੀਰ ਰੂਪ ‘ਚ ਜ਼ਖਮੀ | ਹੈਰਾਨਗੀ ਵਾਲੀ ਗੱਲ ਇਹ ਸੀ ਕਿ ਟਰੱਕ ਚਾਲਕ ਜਿਸਨੂੰ ਮੌਕੇ ‘ਤੇ ਲੋਕਾਂ ਕੇ ਕਾਬੂ ਕਰ ਲਿਆ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਟਰੱਕ ਚਲਾ ਰਿਹਾ ਹੈ ਪਰ ਉਸ ਕੋਲ ਟਰੱਕ ਚਲਾਉਣ ਦਾ ਲਾਇਸੈਂਸ ਨਹੀਂ ਹੈ | ਓਧਰ ਰਾਹਗੀਰਾਂ ਦਾ ਇਹ ਵੀ ਕਹਿਣਾ ਹੈ ਕਿ ਸੜਕਾਂ ਦੀ ਖਸਤਾ ਹਾਲਤ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ |
