Htv Punjabi
Punjab Video

ਸਾਰੇ ਕੰਮ ਛੱਡਕੇ ਆਹ ਵੀਡਓ ਦੇਖੋ

ਸੁਲਤਾਨਪੁਰ ਲੋਧੀ ਦੇ ਪਿੰਡ ਸਾਲਾਪੁਰ ਬੇਟ ਦੇ ਵਿੱਚ ਬੇਹਦ ਖੌਫਨਾਕ ਘਟਨਾ ਸਾਹਮਣੇ ਆਈ,, ਜਿਸ ਨੂੰ ਦੇਖ ਲੋਕਾਂ ਦੇ ਰੋਂਗਟੇ ਖੜੇ ਹੋ ਗਏ,, ਪੜੇ ਲਿਖੇ ਅਧਿਆਪਕ ਦੇ ਵੱਲੋਂ ਕੀਤਾ ਅਜਿਹਾ ਕੰਮ,, ਘਟਨਾ ਕੈਮਰੇ ਚ ਹੋ ਗਈ ਕੈਦ,, ਤਸਵੀਰਾਂ ਚ ਦੇਖ ਸਕਦੇ ਹੋ ਕਿ ਇੱਕ ਅਧਿਆਪਕ ਦੇ ਵੱਲੋਂ ਗੱਡੀ ਨਾਲ ਖੜੇ ਨੌਜਵਾਨ ਨੂੰ ਟੱਕਰ ਮਾਰੀ ਅਤੇ ਗੱਡੀ ਦੇ ਬੋਨਟ ਤੇ ਬਿਠਾ ਕੇ ਉਸ ਨੂੰ 10 ਕਿਲੋਮੀਟਰ ਤੱਕ ਘੁਮਾ ਦਿੱਤਾ,, ਆਓ ਮਾਰਦੇ ਆਂ ਨਜ਼ਰ,,,,,,,,

ਜਾਣਕਾਰੀ ਦਿੰਦੇ ਹੋਏ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਨਿੱਜੀ ਅਕੈਡਮੀ ਚ ਆਈਲਰਸ ਦੀ ਪੜ੍ਹਾਈ ਕਰ ਰਿਹਾ ਅਤੇ ਜਦੋਂ ਉਹ ਸਾਲਾਪੁਰ ਬੇੜ ਦੇ ਮੋੜ ਤੇ ਖੜਾ ਸੀ ਤਾਂ ਇੱਕ ਤੇਜ਼ ਰਫਤਾਰ ਗੱਡੀ ਆਈ ਜਿਸ ਵਿੱਚ ਅਧਿਆਪਕ ਬਲਜਿੰਦਰ ਸਿੰਘ ਸਵਾਰ ਸੀ ਜਿਸ ਨੇ ਮੈਨੂੰ ਗੱਡੀ ਤੇ ਬਿਠਾ ਕੇ 10 ਕਿਲੋਮੀਟਰ ਤੱਕ ਘੁਮਾ ਦਿੱਤਾ । ਪੀੜਤ ਨੇ ਇਲਜ਼ਾਮ ਲਗਾਇਆ ਕਿ ਮੈਨੂੰ ਮਾਰਨ ਦੀ ਨੀਅਤ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ,,,,,,

ਉਥੇ ਜਦੋਂ ਬਲਜਿੰਦਰ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਵੀ ਸਿਵਲ ਹਸਪਤਾਲ ਕਪੂਰਥਲਾ ਦੇ ਵਿੱਚ ਇਲਾਜ ਅਧੀਨ ਸੀ। ਜਿਸ ਦੇ ਬਾਅਦ ਉਹਨਾਂ ਦੇ ਰਿਸ਼ਤੇਦਾਰ ਜਸਵੀਰ ਸਿੰਘ ਪੁੱਤਰ ਤੇਜਾ ਸਿੰਘ ਨਿਵਾਸੀ ਬਰਿੰਦਰਪੁਰ ਦੇ ਵੱਲੋਂ ਉਸਦਾ ਪੱਖ ਰੱਖਿਆ ਗਿਆ। ਉਹਨਾਂ ਬਲਜਿੰਦਰ ਸਿੰਘ ਉੱਪਰ ਲਗਾਏ ਇਲਜ਼ਾਮਾਂ ਨੂੰ ਝੂਠਾ ਦੱਸਿਆ ਤੇ ਹਰਮਨਪ੍ਰੀਤ ਸਿੰਘ ਦੇ ਉੱਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ,,,,,,

ਉਥੇ ਹੀ ਇਸ ਮਾਮਲੇ ਤੇ ਤਲਵੰਡੀ ਚੌਧਰੀਆਂ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਆਰੋਪੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ,,,,,,,,,ਉਥੇ ਹੀ ਜ਼ਖਮੀਆਂ ਦਾ ਇਲਾਜ ਕਰ ਰਹੇ ਡਾਕਟਰ ਗੁਰਵਿੰਦਰ ਕੌਰ ਨੇ ਉਨਾਂ ਦੀ ਹਾਲਤ ਨੂੰ ਲੈ ਕੇ ਕੀ ਕਿਹਾ ਆਓ ਸੁਣਦੇ ਹਾਂ। ਖੈਰ ਹੁਣ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾ ਰਹੇ ਨੇ ਤਾਂ ਜਾਂਚ ਵਿੱਚ ਕੀ ਖੁਲਾਸਾ ਹੁੰਦਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਪੱਤਰਕਾਰ ਦਾ ਖਾਲਿਸਤਾਨੀਆਂ ਨਾਲ ਪਿਆ ਪੇਚਾ ,ਫੇਰ ਦੇਖੋ ਕਿਸ ਨੇ ਕਿਸ ਨੂੰ ਕੈਮਰੇ ਮੂਹਰੇ ਖੜਕਾਇਆ live, ਪੱਤਰਕਰ ਕਹਿੰਦਾ ਪਹਿਲਾਂ ਆਪ ਤਾਂ ਕੱਠੇ ਹੋਜੋ, ਅੱਗਿਓ ਸੁਣੋ ਜਵਾਬ

Htv Punjabi

ਸਿਰ ਤੋਂ ਲੈਕੇ ਪੈਰਾਂ ਤੱਕ ਦੇ ਦਰਦ ਗੁੜ ਤੇ ਅਦਰਕ ਨਾਲ ਕਰੋ ਖਤਮ

htvteam

ਵੁਮੈਨ ਦਿਵਸ ‘ਤੇ ਵਿਸ਼ੇਸ਼- ਕਮਜ਼ੋਰ ਵਰਗ ਦੀਆਂ ਔਰਤਾਂ ਨੂੰ ਵੰਡੇ ਗਏ ਸਨੈਟਰੀ ਪੈਡ, ਮੈਡਮ ਰਾਹਿਲਾ ਮਨੋਚਾ ਦੇ ਯਤਨਾਂ ਸਦਕਾ ਨੇਪਰੇ ਚੜਿਆ ਕਾਰਜ

htvteam

Leave a Comment