Htv Punjabi
Punjab Video

ਖੰਡੂਰ ਸਾਹਿਬ ‘ਤੋਂ ਹੁਣੇ-ਹੁਣੇ ਹਰਪਾਲ ਸਿੰਘ ਬਲੇਰ ਹੋਰਾਂ ਨੇ ਕੀਤਾ ਵੱਡਾ ਐਲਾਨ

ਪੰਜਾਬ ਦੇ ਮਾਝਾ ਖਿੱਤੇ ਅਧੀਨ ਪੈਂਦਾ ਸ਼ਹਿਰ ਖਡੂਰ ਸਾਹਿਬ ਸਿੱਖ ਭਾਈਚਾਰੇ ਲਈ ਖ਼ਾਸ ਅਹਿਮੀਅਤ ਰੱਖਦਾ ਹੈ। ਖਡੂਰ ਸਾਹਿਬ ਦੀ ਧਰਤੀ ਨੂੰ ਸਿੱਖ ਧਰਮ ਦੇ ਦਸ ਵਿੱਚੋਂ ਅੱਠ ਗੁਰੂਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਵੇਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਖਡੂਰ ਸਾਹਿਬ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।

ਵੱਖ-ਵੱਖ ਪਾਰਟੀਆਂ ਦੇ ਰੰਗ-ਬਿਰੰਗੇ ਝੰਡੇ ਅਤੇ ਕੰਧਾਂ ਅਤੇ ਚੌਰਾਹਿਆਂ ਵਿੱਚ ਲੱਗੇ ਦਿਖਾਈ ਦਿੰਦੇ ਹਨ। ਹਰ ਗਲੀ ਮੁਹੱਲੇ ਅਤੇ ਸੱਥ ਵਿੱਚ ਸਿਰਫ਼ ਚੋਣਾਂ ਦੀ ਹੀ ਚਰਚਾ ਹੋ ਰਹੀ ਹੈ। ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਵੱਲੋਂ ਆਜ਼ਾਦ ਤੌਰ ‘ਤੇ ਚੋਣ ਲੜਨ ਦੇ ਲਏ ਗਏ ਫੈਸਲੇ ਤੋਂ ਬਾਅਦ ਇਸ ਹਲਕੇ ਦੀ ਸਿਆਸੀ ਫਿਜ਼ਾ ਕਾਫ਼ੀ ਦਿਲਚਸਪ ਬਣਦੀ ਨਜ਼ਰ ਆ ਰਹੀ ਹੈ।

ਇਸ ਵਾਰ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਪੰਜ ਕੋਣਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।ਜੇਕਰ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀਦਲ ਅ ਨੇ ਆਪਣਾ ਖੰਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਹਰਪਾਲ ਸਿੰਘ ਹੋਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਪਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਚ ਅੜਚਨਾ ਪੈਦਾ ਹੁੰਦੀਆਂ ਦੇਖ ਉਨ੍ਹਾਂ ਫੇਰ ਚੋਣ ਲੜਨ ਦਾ ਫੈਸਿਆ ਕੀਤਾ ਸੀ ਪਰ ਹੁਣ ਭਾਈ ਅੰਮ੍ਰਿਤਪਾਲ ਸਿੰਘ ਨਾਮਜ਼ਗੀ ਪੱਤਰ ਏਕਸੈਪਟ ਹੁੰਦੇ ਹੀ ਸਰਦਾਰ ਮਾਨ ਹੋਰਾਂ ਨੇ ਆਪਣਾ ਉਮੀਦਵਾਰ ਵਾਪਸ ਲਿਆ ਤੇ ਵੱਡਾ ਜਿਗਰਾ ਦਿਖਾ ਦਿੱਤਾ,,,,,,,,,,,

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਸੀ।ਉਸ ਤਹਿਤ ਭਾਈ ਹਰਪਾਲ ਸਿੰਘ ਬਲੇਰ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਚੋਣ ਅਧਿਕਾਰੀ ਜਿਲਾ ਤਰਨਤਾਰਨ ਦੇ ਦਫ਼ਤਰ ਪਹੁੰਚ ਕੇ ਆਪਣੇ ਨਾਮਜ਼ਦਗੀ ਪੱਤਰ ਵਾਪਿਸ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਸੰਗਤਾਂ ਨੂੰ ਅਪੀਲ ਕੀਤੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ,ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਮੇਤ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦੂਸਰੇ ਉਮੀਦਵਾਰਾਂ ਨੂੰ ਵੋਟ ਪਾ ਕਿ ਪਾਰਲੀਮੈਂਟ ਅੰਦਰ ਪੰਜਾਬ ਤੇ ਪੰਥ ਦੀ ਅਵਾਜ਼ ਨੂੰ ਬੁਲੰਦ ਕੀਤਾ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੱਝਾਂ ਨੇ ਕਰਵਾ ਤਾ ਅਜਿਹਾ ਕੰਮ ਕਿ ਪਿਓ ਤਾਂ ਪਿਓ, ਪੁੱਤਰ ਦੀ ਵੀ ਚਲੀ ਗਈ ਜਾਨ ! ਮੱਚ ਗਈ ਹਾਹਾਕਾਰ 

Htv Punjabi

ਅਫੀਮ ਉੱਤੇ Vaid Jagdeep Singh ਦੀ ਅੱਖਾਂ ਖੋਲ੍ਹ ਗੱਲਬਾਤ; ਅਫੀਮ ਖਾ ਕੇ ਭੁੱਲ ਕੇ ਵੀ ਨਾ ਕਰੋ ਆਹ ਕੰਮ

htvteam

ਥਾਣੇਦਾਰ ਹੋਵੇ ਤਾਂ ਇਹੋ ਜਿਹਾ ਵਰਨਾ ਨਾ ਹੋਵੇ, ਐਨਆਰਆਈ ਪੰਜਾਬੀ ਦੀ, ਅੰਗਰੇਜ਼ੀ ਬੋਲਕੇ ਕਰਤੀ ਬੋਲਤੀ ਬੰਦ, ਫੇਰ ਅੰਗਰੇਜ਼ੀ ਘੋਟਦੇ ਪੰਜਾਬੀ ਨੂੰ ਜੋੜਨੇ ਪਏ ਹੱਥ !

Htv Punjabi

Leave a Comment