Htv Punjabi
Crime Punjab Religion Video

ਆਹ ਬੰਦੇ ਦੀ ਕਾਲ ਰਿਕਾਰਡਿੰਗ ਸੁਣਕੇ ਭੜਕੇ ਸਿੰਘ, ਹੁਣ ਲੱਗੂ ਸੋਧਾ !

ਫਿਰੋਜ਼ਪੁਰ ਚ੍ਹ ਇੱਕ ਵਿਅਕਤੀ ਨੇ ਬਾਬਾ ਦੀਪ ਸਿੰਘ ਅਤੇ ਸਾਹਿਬਜ਼ਾਦਿਆਂ ਖਿਲਾਫ਼ ਬੋਲੀ ਭੱਦੀ ਸ਼ਬਦਾਵਲੀ
ਫੜੇ ਗਏ ਵਿਅਕਤੀ ਦੀ ਆਡੀਓ ਵੀ ਆਈ ਸਾਹਮਣੇ
ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂਆਂ ਬਾਰੇ ਬੋਲੀ ਭੱਦੀ ਸ਼ਬਦਾਵਲੀ
ਸਿੱਖ ਜੱਥੇਬੰਦੀਆਂ ਪਹੁੰਚੀਆਂ ਥਾਣੇ ਸਖਤ ਕਾਰਵਾਈ ਦੀ ਕੀਤੀ ਮੰਗ
ਪੁਲਿਸ ਨੇ ਗਿਰਫਤਾਰ ਕਰ ਸਖਤ ਕਾਰਵਾਈ ਕਰਨ ਦਾ ਦਿੱਤਾ ਭਰੋਸਾ
ਪੰਜਾਬ ਅੰਦਰ ਬੇਅਦਬੀ ਅਤੇ ਗੁਰੂ ਸਾਹਿਬਾਨ, ਸ਼ਹੀਦ ਸਿੰਘਾਂ, ਦੇਵੀ ਦੇਵਤਿਆਂ ਅਤੇ ਹੋਰ ਪੂਜਣਯੋਗ ਸੰਤਾ ਮਹਾਂਪੁਰਸ਼ਾਂ ਬਾਰੇ ਭੱਦੀ ਸ਼ਬਦਾਵਲੀ ਵਰਤਣ ਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।

ਤਾਜਾ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ,ਸਾਹਿਬਜਾਦਿਆਂ ਅਤੇ ਹੋਰ ਸਿੰਘਾਂ ਖਿਲਾਫ ਅਪਸ਼ਬਦ ਬੋਲੇ ਗਏ ਹਨ। ਜਿਸ ਤੋਂ ਗੁੱਸੇ ਚ ਆਏ ਸਿੱਖ ਜਥੇਬੰਦੀਆਂ ਵੱਲੋਂ ਉਕਤ ਵਿਅਕਤੀ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ। ਥਾਣਾ ਸਿਟੀ ਚ ਇਕੱਤਰ ਸਿੱਖ ਜਥੇਬੰਦੀਆ ਦੇ ਆਗੂਆਂ ਨੇ ਦੱਸਿਆ ਕਿ ਗੱਬਰ ਨਾਮ ਦਾ ਇੱਕ ਵਿਅਕਤੀ ਸਿੱਖ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਬਾਰੇ ਅਪਸ਼ਬਦ ਬੋਲਦਾ ਸੀ।

ਉਨ੍ਹਾਂ ਦਸਿਆ ਕਿ ਇਹ ਵਿਅਕਤੀ ਗੁਰਦੁਆਰਾ ਸਾਹਿਬ ਸ਼ਰਾਬ ਪੀ ਕੇ ਆਉਂਦਾ ਸੀ ਤੇ ਸੇਵਾਦਾਰਾਂ ਨੂੰ ਗਾਲੀ ਗਲੋਚ ਵੀ ਕਰਦਾ ਰਹਿੰਦਾ ਸੀ। ਜਿਸਦੀ ਇਕ ਆਡੀਓ ਵੀ ਸਾਹਮਣੇ ਆਈ ਹੈ। ਜੋ ਨਾਂ ਸੁਣਨ ਯੋਗ ਹੈ। ਜਿਸਨੂੰ ਜਹਿੜਾ ਵੀ ਸਿੱਖ ਸੁਣੇਗਾ ਉਸਦਾ ਖੂਨ ਖੋਲ ਜਾਵੇਗਾ ਜਿਸ ਤੋਂ ਗੁੱਸੇ ਚ ਆਏ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੇ ਉਸ ਵਿਅਕਤੀ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

ਜਦੋਂ ਇਸ ਸਬੰਧੀ ਥਾਣਾ ਸਿਟੀ ਦੇ ਐਸ ਐਚ ਓ ਕਸ਼ਮੀਰ ਸਿੰਘ ਨਾਲ ਗੱਲ ਕੀਤੀ ਤਾਂ ਉੱਨਾ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਦੁਬਈ ਜਾਕੇ ਪਾਇਲਟ ਲਈ ਜਹਾਜ਼ ਮੰਗਣ ਵਾਲੇ ਪੰਜਾਬੀ ਮੁੰਡੇ ਨਾਲ Live ਗੱਲਬਾਤ

Htv Punjabi

ਮੁਸਲਮਾਨਾਂ ਦੀਆਂ ਮਸੀਤਾਂ ‘ਚੋਂ ਲੋਕਾਂ ਨੂੰ ਮਿਲੇਗੀ ਜ਼ਿੰਦਗੀ; ਮਲੇਰਕੋਟਲਾ ਦੇ ਮੁਸਲਮਾਨਾਂ ਨੇ ਸ਼ਹਿਰ ‘ਚੋਂ ਸ਼ੁਰੂ ਕੀਤੀ ਨਵੀਂ ਪਹਿਲਕਦਮੀ

htvteam

ਦੇਖੋ ਸਕੇ ਭਰਾਵਾਂ ਨੇ ਨਵੀਂ ਵਿਆਹੀ ਸੋਹਣੀ ਭੈਣ ਨਾਲ ਕੀ ਕੀਤਾ ?

htvteam

Leave a Comment