Htv Punjabi
Crime Punjab Video

ਅਦਾਲਤ ਬਾਹਰ ਹੋਇਆ ਜ਼ਬਰਦਸਤ ਹੰਗਾਮਾ

ਫਿਰੋਜ਼ਪੁਰ ਅਦਾਲਤ ਬਾਹਰ ਪੁਲਿਸ ਤੇ ਨੌਜਵਾਨ ਨੂੰ ਧੱਕੇ ਨਾਲ ਚੁੱਕਣ ਦੇ ਆਰੋਪ
ਨੌਜਵਾਨ ਦੀ ਲੱਥੀ ਦਸਤਾਰ ਡਿੱਗੀ ਪੈਰਾਂ ਵਿੱਚ
ਹੋਇਆ ਜੰਮਕੇ ਹੰਗਾਮਾ ਜਬਰੀ ਇੱਕ ਕੇਸ ਵਿੱਚ ਚੱਕਣ ਆਈ ਸੀ ਪੁਲਿਸ
ਲੋਕਾਂ ਦੇ ਵਿਰੋਧ ਤੋਂ ਬਾਅਦ ਨੌਜਵਾਨ ਨੂੰ ਪੁਲਿਸ ਨੇ ਛੱਡਿਆ
ਨੌਜਵਾਨ ਆਇਆ ਸੀ ਇੱਕ ਮਾਮਲੇ ਵਿੱਚ ਤਰੀਕ ਭੁਗਤਨ ਅਦਾਲਤ ਨੇ ਪੁਲਿਸ ਨੂੰ ਲਗਾਈ ਫਟਕਾਰ ਅਤੇ ਨੌਜਵਾਨ ਰਿਹਾ ਕਰਨ ਦੇ ਦਿੱਤੇ ਹੁਕਮ
ਫਿਰੋਜ਼ਪੁਰ ਅਦਾਲਤ ਦੇ ਬਾਹਰ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ ਜਦ ਸਕੋਰਪੀਓ ਤੇ ਆਏ ਕੁਝ ਪੁਲਿਸ ਵਾਲੇ ਇੱਕ ਨੌਜਵਾਨ ਨੂੰ ਕੋਟ ਦੇ ਬਾਹਰੋਂ ਹੀ ਚੱਕ ਕੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਪੁਲਿਸ ਵਾਲੇ ਨੌਜਵਾਨ ਨੂੰ ਜਬਰੀ ਗੱਡੀ ਵਿੱਚ ਬਿਠਾਉਂਦੇ ਪਰ ਉਹ ਕਿਸੇ ਤਰ੍ਹਾਂ ਖਿੱਚ ਧੂ ਕੇ ਬਾਹਰ ਨਿਕਲ ਆਉਂਦਾ ਇਸ ਬਾਬਤ ਜਾਣਕਾਰੀ ਦਿੰਦੇ ਨੌਜਵਾਨ ਨੇ ਦੱਸਿਆ ਕਿ ਉਹ ਇੱਕ ਮਾਮਲੇ ਵਿੱਚ ਜਿਲਾ ਅਦਾਲਤ ਵਿੱਚ ਤਾਰੀਕ ਭੁਗਤਣ ਆਇਆ ਸੀ ਪਰ ਜਿਸ ਤਰ੍ਹਾਂ ਹੀ ਉਹ ਤਰੀਕ ਭੁਗਤ ਕੇ ਬਾਹਰ ਨਿਕਲਿਆ ਤਾਂ ਕੁਝ ਪੁਲਿਸ ਵਾਲੇ ਉਸ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾਉਣ ਲੱਗੇ ਅਤੇ ਉਸ ਨੂੰ ਕੁੱਟਮਾਰ ਕਰਨ ਲੱਗੇ ਪਰ ਉਸਨੇ ਕਿਸੇ ਤਰ੍ਹਾਂ ਭੱਜ ਕੇ ਆਪਣੇ ਵਕੀਲ ਕੋਲ ਪਹੁੰਚ ਗਿਆ ਅਤੇ ਵਕੀਲ ਵੱਲੋਂ ਨੌਜਵਾਨ ਨੂੰ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਗਿਆ।

ਉੱਥੇ ਪੁਲਿਸ ਵੀ ਪਹੁੰਚ ਗਈ ਅਦਾਲਤ ਵਿੱਚ ਪੁਲਿਸ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਕਤ ਨੌਜਵਾਨ ਉਹਨਾਂ ਨੂੰ ਇੱਕ 307 ਦੇ ਮੁਕਦਮੇ ਵਿੱਚ ਲੋੜੀਂਦਾ ਹੈ। ਜਿਥੇ ਵਕੀਲ ਨੇ ਦੱਸਿਆ ਕਿ ਉਸ ਕੇਸ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਉਕਤ ਨੌਜਵਾਨ ਦੀ ਅਰੈਸਟ ਸਟੇ ਕੀਤੀ ਹੋਈ ਹੈ। ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਨੌਜਵਾਨ ਨੂੰ ਰਿਹਾ ਕਰਨ ਦੇ ਆਦੇਸ਼ ਕੀਤੇ ਅਤੇ ਪੁਲਿਸ ਨੂੰ ਫਟਕਾਰ ਵੀ ਲਗਾਈ

ਉਥੇ ਹੀ ਨੌਜਵਾਨ ਅਤੇ ਉਸਦੇ ਵਕੀਲ ਨੇ ਪੁਲਿਸ ਤੇ ਕੁੱਟਮਾਰ ਅਤੇ ਬੇਅਦਬੀ ਦੇ ਵੀ ਆਰੋਪ ਲਗਾਏ ਹਨ ਕਿ ਨੌਜਵਾਨ ਦੀ ਦਸਤਾਰ ਪੈਰਾਂ ਵਿੱਚ ਰੋਲੀ ਗਈ ਹੈ। ਪੁਲਿਸ ਵੱਲੋਂ ਉਸ ਨਾਲ ਜਬਰੀ ਕੁੱਟਮਾਰ ਕੀਤੀ ਗਈ ਹੈ ਅਤੇ ਕਿਡਨੈਪ ਕਰਕੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਪੀੜਤ ਨੇ ਆਰੋਪੀ ਪੁਲਿਸ ਵਾਲਿਆਂ ਉੱਪਰ ਕਾਰਵਾਈ ਦੀ ਜਿਲਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੇ ਇਸ ਸ਼ਹਿਰ ‘ਚ ਹੋਣ ਲੱਗਾ ਇਟਲੀ ਵਾਲਾ ਕੰਮ ! ਕੈਮਰੇ ‘ਚ ਕੈਦ ਹੋਈਆਂ ਹੈਰਾਨ ਕਰਨ ਵਾਲਿਆਂ ਤਸਵੀਰਾਂ 

Htv Punjabi

ਮੋਟਰਸਾਈਕਲ ‘ਤੇ ਸਹੇਲੀਆਂ ਘੁੰਮਾਉਣ ਵਾਲੇ ਦੇਖ ਲੈਣ ਹਾਲ

htvteam

ਪੇਕੇ ਗਈ ਪਤਨੀ ਨਾਲ ਹੋ ਗਿਆ ਆਹ ….?

htvteam

Leave a Comment