Htv Punjabi
Punjab

ਹੱਥ ਪੈਰ ਬੰਨ ਕੇ ਕੁੜੀ ਨਾਲ ਕੀਤਾ ਕੁਕਰਮ, ਚਾਰ ਨਾਮਜ਼ਦ ਕਰ ਸੱਤ ਦੇ ਖਿਲਾਫ ਕੇਸ ਦਰਜ

ਫਿਰੋਜ਼ਪੁਰ : ਥਾਣਾ ਲੱਖੋਕੇ ਬਹਰਾਮ ਦੇ ਅਧੀਨ ਇੱਕ ਪਿੰਡ ਵਿੱਚ 19 ਸਾਲਾ ਕੁੜੀ ਦੇ ਹੱਥ ਪੈਰ ਬੰਨ੍ਹ ਕੇ ਇੱਕ ਵਿਅਕਤੀ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਕੁਕਰਮ ਕੀਤਾ ਹੈ l ਕੁੜੀ ਘਰ ਦੇ ਬਾਹਰ ਪਸ਼ੂਆਂ ਦਾ ਗੋਹਾ ਸੁੱਟਣ ਗਈ ਸੀ l ਉੱਧਰ ਥਾਣਾ ਲੱਖੋਕੇ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕਰ ਸੱਤ ਦੇ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
ਪੀੜਿਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਘਰ ਦੇ ਪਸ਼ੂਆਂ ਦਾ ਗੋਹਾ ਸੁੱਟਣ ਆਈ ਸੀ, ਜਿਵੇਂ ਹੀ ਗੋਹਾ ਸੁੱਟ ਕੇ ਵਾਪਸ ਆ ਰਹੀ ਸੀ ਕਿ ਉਸ ਦਾ ਇੱਕ ਗੁਆਂਢੀਆਂ ਆਪਣੇ ਸਾਥੀਆਂ ਨਾਲ ਆਇਆ ਅਤੇ ਉਸ ਦੇ ਮੂੰਹ ‘ਤੇ ਹੱਥ ਰੱਖ ਕੇ ਉਸ ਨੂੰ ਘਸੀਟਦੇ ਹੋਏ ਆਪਣੇ ਘਰ ਲੈ ਗਿਆ l ਜਿੱਥੇ ਉਸ ਦੇ ਹੋਰ ਸਾਥੀ ਵੀ ਮੌਜੂਦ ਸਨ l ਸਾਰਿਆਂ ਨੇ ਉਸ ਦੇ ਹੱਥ ਪੈਰ ਫੜੇ ਅਤੇ ਮੁਲਜ਼ਮ ਗੁਆਂਢੀ ਨੇ ਉਸ ਦੇ ਨਾਲ ਕੁਕਰਮ ਕੀਤਾ l
ਮੁਲਜ਼ਮ ਦੇ ਕੁਝ ਸਾਥੀ ਬਾਹਰ ਖੜੇ ਸਨ ਤਾਂ ਕਿ ਕੋਈ ਅੰਦਰ ਨਾ ਆ ਸਕੇ l ਕਿਸੀ ਤਰ੍ਹਾਂ ਪੀੜਿਤਾ ਮੁਲਜ਼ਮਾਂ ਦੇ ਚੰਗੁਲ ਤੋਂ ਬੱਚ ਕੇ ਘਰ ਪਹੁੰਚੀ ਅਤੇ ਘਰਦਿਆਂ ਨੂੰ ਸਾਰੀ ਗੱਲ ਦੱਸੀ l ਘਰਦਿਆਂ ਨੇ ਪੀੜਿਤਾ ਨੂੰ ਫਿਰੋਜ਼ਪੁਰ ਦੇ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ l ਉੱਧਰ, ਮਾਮਲੇ ਦੀ ਤਫਤੀਸ਼ ਕਰ ਰਹੀ ਸਬ ਇੰਸਪੈਕਟਰ ਅਮਨਦੀਪ ਕੌਰ ਦੇ ਮੁਤਾਬਿਕ ਪੀੜਿਤਾ ਦੇ ਬਿਆਨ ‘ਤੇ ਪੀੜਿਤਾ ਦੇ ਗੁਆਂਢੀ ਸਮੇਤ 7 ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l

Related posts

ਹੁਣ ਸੂਰੀ ਦੇ ਪਰਿਵਾਰ ਨੂੰ ਮਿਲ ਰਹੀਆਂ ਜਾਨੋ ਮਾਰਨ ਦੀਆਂ ਧਮਕੀਆਂ

htvteam

ਸਰਪੰਚ ਨੇ ਪਿੰਡ ‘ਚ ਬਣਾ ਦਿੱਤੀ ਅਜਿਹੀ ਪੁਰਾਤਨ ਇਮਾਰਤ

htvteam

ਵਿਆਹ ਦੇਖਣ ਆਇਆਂ ਨਾਲ ਹੋਟਲ ਦੀ ਪਾਰਕਿੰਗ ‘ਚ ਹੋ ਗਿਆ ਅਜਿਹਾ ਕਾਂਡ; ਦੇਖੋ ਵੀਡੀਓ

htvteam

Leave a Comment