ਪਟਿਆਲਾ : ਪਟਿਆਲਾ ਦੇ ਨਾਲ ਲੱਗਦੇ ਕਸਬਾ ਬਲਵੇੜਾ ਦੇ ਪਿੰਡ ਚਰਾਸੋਂ ਵਿੱਚ ਬੁੱਧਵਾਰ ਦੁਪਹਿਰ ਬਾਅਦੇ ਆਪਸੀ ਰੰਜਿਸ਼ ਅਤੇ ਗੁੱਟਬਾਜ਼ੀ ਵਿੱਚ ਪਲਸਰ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ‘ਤੇ ਹਥਿਆਰਾਂ ਨਾਲ ਲੈਸ ਦੋ ਕਾਰ ਸਵਾਰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ l ਦੋ ਕਾਰਾਂ ਵਿੱਚ ਆਏ ਬਦਮਾਸ਼ਾਂ ਨੇ ਪਹਿਲਾਂ ਬਾਈਕ ਵਿੱਚ ਟੱਕਰ ਮਾਰੀ, ਫਿਰ ਖੇਤ ਵਿੱਚ ਭਜਾ ਕੇ ਨੌਜਵਾਨ ਦੇ ਸਿਰ ਵਿੱਚ ਤਿੰਨ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ l ਜਦਕਿ ਇਸ ਹਮਲੇ ਵਿੱਚ ਉਸ ਦੇ ਦੋ ਹੋਰ ਦੋਸਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ l
ਵਾਰਦਾਤ ਦੇ ਬਾਅਦ ਸਾਰੇ ਮੁਲਜ਼ਮ ਫਰਾਰ ਹੋ ਗਏ l ਵਾਰਦਾਤ ਦੇ ਬਾਅਦ ਪਟਿਆਲਾ ਅਤੇ ਹਰਿਆਣਾ ਦੀ ਪੁਲਿਸ ਹਰਕਤ ਵਿੱਚ ਆ ਗਈ ਹੈ, ਕਿਉਂਕਿ ਮਰਨ ਵਾਲਾ ਅਤੇ ਉਸ ਦੇ ਦੋਨੋਂ ਦੋਸਤ ਹਰਿਆਣਾ ਦੇ ਕੈਥਲ ਤੋਂ ਹਨ l ਇਹੀ ਨਹੀਂ ਮੁਲਜ਼ਮ ਵੀ ਉੱਥੇ ਦੇ ਹੀ ਦੱਸੇ ਜਾ ਰਹੇ ਹਨ l ਪੁਲਿਸ ਦੇ ਮੁਤਾਬਿਕ ਵਿਦੇਸ਼ ਵਿੱਚ ਬੈਠੇ ਨੌਜਵਾਨ ਦੇ ਕਹਿਣ ‘ਤੇ ਉਸ ਦੇ ਬੰਦਿਆਂ ਨੇ ਹੱਤਿਆ ਨੂੰ ਅੰਜ਼ਾਮ ਦਿੱਤਾ ਹੈ l
ਡੀਐਸਪੀ ਗ੍ਰਾਮੀਣ ਅਜੈਪਾਲ ਸਿੰਘ ਨੇ ਦੱਸਿਆ ਕਿ ਸੁਖਮਨ ਸਿੰਘ ਉਰਫ ਸੁੱਖਾ ਨਿਵਾਸੀ ਗਗਡਪੁਰ ਜ਼ਿਲ੍ਹਾ ਕੈਥਲ ਹਰਿਆਣਾ ਨੇ ਮੰਗਲਵਾਰ ਨੂੰ ਪਟਿਆਲਾ ਦੇ ਬਲਵੇੜਾ ਸਥਿਤ ਇੱਕ ਏਜੰਸੀ ਤੋਂ ਨਵਾਂ ਮੋਟਰਸਾਈਕਲ ਪਲਸਰ ਖਰੀਦਿਆ ਸੀ l ਉਸ ਨੂੰ ਬੁੱਧਵਾਰ ਨੂੰ ਏਜੰਸੀ ਵਿੱਚ ਕੋਈ ਕੰਮ ਸੀ ਅਤੇ ਉਸ ਦੇ ਦੋਸਤ ਗੁਰਦੀਪ ਸਿੰਘ ਉਰਫ ਦੀਪਕ ਨਿਵਾਸੀ ਗਗਡਪੁਰ ਨੇ ਬੈਂਕ ਵਿੱਚ ਖਾਤਾ ਖੁਲਵਾਣਾ ਸੀ l ਇਸ ਲਈ ਉਹ ਦੋਨੋਂ ਅਤੇ ਇਨ੍ਹਾਂ ਦਾ ਇੱਕ ਹੋਰ ਦੋਸਤ ਰਿਕੂ ਨਿਵਾਸੀ ਗੜਾਹ ਹਰਿਆਣਾ ਤਿੰਨੋਂ ਮੋਟਰਸਾਈਕਲ ‘ਤੇ ਬਲਵੇੜਾ ਆਏ l
ਕੰਮ ਖਤਮ ਕਰ ਕੇ ਦੁਪਹਿਰ ਕਰੀਬ ਪੌਣੇ ਦੋ ਵਜੇ ਤਿੰਨੋਂ ਵਾਪਸ ਜਾ ਰਹੇ ਸਨ l ਜਿਵੇਂ ਹੀ ਤਿੰਨੋਂ ਕੋਬਾ ਬਲਵੇੜਾ ਦੀ ਨੌਗਾਵਾਂ ਸੜਕ ‘ਤੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇਨੋਵਾ ਅਤੇ ਆਡੀ ਕਾਰਾਂ ਨੇ ਪਹਿਲਾਂ ਇਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰੀ l ਟੱਕਰ ਨਾਲ ਤਿੰਨੋਂ ਨੀਚੇ ਗਿਰ ਗਏ l ਇਸ ਤੋਂ ਬਾਅਦ ਕਾਰ ਤੋਂ ਉਤਰੇ ਹਥਿਆਰਬੰਦ ਸਵਾਰਾਂ ਨੇ ਤਿੰਨਾਂ ‘ਤੇ ਹਮਲਾ ਕਰ ਦਿੱਤਾ l
ਜਾਨ ਬਚਾਉਣ ਦੇ ਲਈ ਗੁਰਦੀਪ ਸਿੰਘ ਉਰਫ ਦੀਪਕ ਮੌਕੇ ਤੋਂ ਭੱਜਿਆ ਪਰ ਕਾਰ ਸਵਾਰਾਂ ਨੇ ਉਸ ਦਾ ਪਿੱਛਾ ਕਰ ਪਿੰਡ ਚਰਾਸੋਂ ਦੇ ਇੱਕ ਖੇਤ ਵਿੱਚ ਉਸ ਨੂੰ ਘੇਰ ਲਿਆ ਅਤੇ ਉਸ ਦੇ ਸਿਰ ਵਿੱਚ ਤਿੰਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ l ਉੱਥੇ ਦੀਪਕ ਦੇ ਦੋਨਾਂ ਸਾਥੀਆਂ ‘ਤੇ ਰਾਡ ਨਾਲ ਹਮਲਾ ਕਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰਨ ਤੋਂ ਬਾਅਦ ਮੁਲਜ਼ਮ ਕਾਰਾਂ ਵਿੱਚ ਫਰਾਰ ਹੋ ਗਏ l ਜ਼ਖ਼ਮੀਆਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਹੈ l
ਪੁਲਿਸ ਦੇ ਮੁਤਾਬਿਕ ਮੁਲਾਜ਼ਮਾਂ ਵਿੱਚ ਸੁਖਚੈਨ ਉਰਫ ਸੁੱਖਾ ਪਹਿਲਵਾਨ ਘਮੇੜੀ ਜ਼ਿਲ੍ਹਾ ਕੈਥਲ ਹਰਿਆਣਾ, ਨਿਰਮਲ ਨਿੰਮਾ ਅਤੇ ਰਾਜਪਾਲਾ ਨਿਵਾਸੀ ਮਨਮਾੜਾ ਦੇ ਇਲਾਵਾ ਕਾਲਾ, ਜਗਦੀਪ ਉਰਫ ਕਾਲਾ ਬਾਡੀ, ਰਮਨੀ ਸਾਰੇ ਨਿਵਾਸੀ ਚੀਕਾ ਦੇ ਨਾਮ ਪ੍ਰਮੁੱਖ ਤੌਰ ‘ਤੇ ਸਾਹਮਣੇ ਆ ਰਹੇ ਹਨ l ਇਨ੍ਹਾਂ ਦਾ ਅਪਰਾਧਿਕ ਰਿਕਾਰਡ ਦੱਸਿਆ ਜਾ ਰਿਹਾ ਹੈ l
ਪੁਲਿਸ ਨੇ ਇਨ੍ਹਾਂ ਸਾਰਿਆਂ ਦੇ ਖਿਲਾਫ ਹੱਤਿਆ ਸਹਿਤ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ l ਨਾਲ ਹੀ 7 ਅਣਪਛਾਤੇ ਲੋਕਾਂ ‘ਤੇ ਵੀ ਕੇਸ ਦਰਜ ਕੀਤਾ ਹੈ l ਪੁਲਿਸ ਦੇ ਮੁਤਸਬਿਕ ਇਹ ਵਾਰਦਾਤ ਦੋਨਾਂ ਪੱਖਾਂ ਵਿੱਚ ਆਪਸੀ ਗੁੱਟਬਾਜ਼ੀ ਅਤੇ ਰੰਜਿਸ਼ ਦਾ ਨਤੀਜਾ ਹੈ l ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਿਸ ਨੌਜਵਾਨ ਗੁਰਦੀਪ ਦੀ ਹੱਤਿਆ ਹੋਈ ਹੈ,ਉਸ ਦੀ ਦੁਸ਼ਮਣੀ ਵਿਦੇਸ਼ ਗਏ ਇੱਕ ਸ਼ਖ਼ਸ ਨਾਲ ਸੀ l ਵਿਦੇਸ਼ ਤੋਂ ਕਹਿ ਕੇ ਉਸ ਵਿਅਕਤੀ ਨੇ ਇਹ ਹੱਤਿਆ ਕਰਵਾਈ ਹੈ l
