ਮੁਕਤਸਰ : ਨਵਜੋਤ ਸਿੰਘ ਸਿੱਧੂ ਦੇ ਯੂਟਿਊਬ ਚੈਨਲ ਜਿੱਤੇਗਾ ਪੰਜਾਬ ਸ਼ੁਰੂ ਕਰਨ ਦੇ ਬਾਅਦ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣਾ ਯੁਟਿਊਬ ਚੈਨਲ ਸੋਚ ਪੰਜਾਬ ਦੀ ਸ਼ੁਰੂ ਕਰ ਦਿੱਤਾ ਹੈ l ਸਿੱਧੂ ਦੇ ਚੈਨਲ ਦੇ ਆਉਣ ਦੇ ਠੀਕ ਬਾਅਦ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਵੱਲੋਂ ਚੈਨਲ ਸ਼ੁਰੂ ਕਰਨਾ ਚਰਚਾਵਾਂ ਵਿੱਚ ਆ ਗਿਆ ਹੈ l ਰਾਜਾ ਵੜਿੰਗ ਦੇ ਚੈਨਲ ਨੂੰ ਦੋ ਦਿਨਾਂ ਵਿੱਚ ਕਰੀਬ ਸਾਢੇ ਤਿੰਨ ਸੌ ਸਬਸਕਰਾਈਬਰ ਮਿਲ ਚੁੱਕੇ ਹਨ l
ਉਨ੍ਹਾਂ ਨੇ ਆਪਣੇ ਇਸ ਚੈਨਲ ਤੇ ਦੋ ਵੀਡੀਓ ਅਪਲੋਡ ਕੀਤੇ ਹਨ.ਨਾਲ ਹੀ ਫੇਸਬੁੱਕ ਪੇਜ ਤੇ ਵੀ ਚੈਨਲ ਦਾ ਲੰਿਕ ਜਾਰੀ ਕਰਦੇ ਹੋਏ ਲੋਕਾਂ ਤੋਂ ਚੈਨਲ ਨੂੰ ਸਬਸਕਰਾਈਬ ਕਰ ਉਨ੍ਹਾਂ ਨਾਲ ਜੁੜਨ ਦੀ ਅਪੀਲ ਕੀਤੀ ਹੈ l ਦੱਸ ਦਈਏ ਕਿ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਯੂਟਿਊਬ ਤੇ ਚੈਨਲ ਜਿੱਤੇਗਾ ਪੰਜਾਬ ਸ਼ੁਰੂ ਕੀਤਾ ਸੀ l ਹੁਣ ਰਾਜਾ ਵੜਿੰਕ ਨੇ ਚੈਨਲ ਸੋਚ ਪੰਜਾਬ ਦੀ ਸ਼ੁਰੂ ਕਰਦੇ ਹੋਏ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ l
ਸੋਸ਼ਲ ਮੀਡੀਆ ਤੇ ਲੋਕ ਰਾਜਾ ਵੜਿੰਗ ਨੂੰ ਚੈਨਲ ਸ਼ੁਰੂ ਕਰਨ ਤੇ ਵਧਾਈਆਂ ਦੇ ਰਹੇ ਹਨ l ਚੈਨਲ ਸ਼ੁਰੂ ਕਰਨ ਦੇ ਬਾਅਦ ਰਾਜਾ ਵੜਿੰਗ ਆਪਣੇ ਫੇਸਬੁੱਕ ਪੇਜ ਤੇ ਲਾਈਵ ਵੀ ਹੋਏ l ਨਾਲ ਹੀ ਲੋਕਾਂ ਨੂੰ ਸਰਕਾਰ ਦੀ ਉੱਪਲਬਧੀਆਂ ਵੀ ਗਿਣਵਾਈਆਂ l
previous post