ਜੰਮੂ : ਜੰਮੂ ਵਿੱਚ ਤਵੀ ਨਦੀ ਤੇ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਵਿਅਕਤੀ ਦਾ ਅੰਤਿਮ ਸੰਸਕਾਰ ਕਰਨ ਗਏ ਉਸ ਦੇ 2 ਰਿਸ਼ਤੇਦਾਰਾਂ ਦੀ ਅੰਤਿਮ ਸੰਸਕਾਰ ਤੋਂ ਪਹਿਲਾਂਹੀ ਮੌਤ ਹੋ ਗਈ।ਡਾਕਟਰਜ਼ ਦਾ ਕਹਿਣਾ ਹੈ ਕਿ ਦੋਨਾਂ ਦੀ ਮੌਤ ਦਾ ਕਾਰਨ ਪਤਾ ਨਹੀਂ ਚੱਲ ਸਕਿਆ ਹੈ।ਉੱਥੇ, ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਦੋਨਾਂ ਨੇ ਪੀਪੀਈ ਕਿੱਟਾਂ ਪਾਈਆਂ ਸਨ ਅਤੇ ਤਾਪਮਾਨ 42ਡਿਗਰੀ ਤੱਕ ਪਹੁੰਚ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਡੀਹਾਈਡਰੇਸ਼ਨ ਹੋ ਗਈ।ਪ੍ਰਸ਼ਾਸਨ ਨੇ ਮੈਜੀਸਟਰੀਅਲ ਜਾਂਚ ਦੇ ਹੁਕਮ ਦਿੱਤੇ ਹਨ।
ਜਿਨ੍ਹਾਂ 2 ਲੋਕਾਂ ਦੀ ਮੌਤ ਹੋਈ, ਉਨ੍ਹਾਂ ਵਿੱਚੋਂ ਇੱਕ ਦੀ ਉਮਰ 40 ਸਾਲ ਅਤੇ ਦੂਸਰੇ ਦੀ 35 ਸਾਲ ਸੀ।ਉਹ ਕੋਰੋਨਾ ਵਾਇਰਸ ਕਾਰਨ ਜਾਨ ਗਵਾਉਣ ਵਾਲੇ ਪਰਿਵਾਰ ਦੇ 65 ਸਾਲ ਦੇ ਵਿਅਕਤੀ ਦਾ ਅੰਤਿਮ ਸੰਸਕਾਰ ਕਰਨ ਆਏ ਸਨ।ਇਸ ਦੌਰਾਨ ਮ੍ਰਿਤਕ ਦਾ ਮੁੰਡਾ ਵੀ ਪੀਪੀਈ ਕਿੱਟ ਵਿੱਚ ਸੀ।ਦੁਪਹਿਰ ਡੇਢ ਵਜੇ ਦੇ ਕਰੀਬ ਜਦ ਪਾਰਾ 42 ਡਿਗਰੀ ਤੱਕ ਚੜ ਗਿਆ ਸੀ, ਤਦ ਇਹ ਲੋਕ ਲਾਸ਼ ਨੂੰ ਲੈ ਕੇ ਨਦੀ ਦੇ ਕਿਨਾਰੇ ਚੱਲ ਰਹੇ ਸਨ।ਰਿਸ਼ਤੇਦਾਰ ਅਨਿਲ ਚੋਪੜਾ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਚੱਕਰ ਆ ਗਏ ਅਤੇ ਉਹ ਗਿਰ ਗਏ।ਪੁਲਿਸ ਅਤੇ ਪ੍ਰਸ਼ਾਸਨ ਦੇ ਲੋਕਾਂ ਨੇ ਪਾਣੀ ਤੱਕ ਨਹੀਂ ਪਿਲਾਇਆ ਅਤੇ ਡੀਹਾਈਡਰੇਸ਼ਨ ਕਾਰਨ ਉਨ੍ਹਾਂ ਦੀ ਮੌਤ ਹੋ ਗਈ।