Htv Punjabi
Punjab

ਜਿਹੜੇ ਤਾਲਾਬੰਦੀ ਖੁੱਲ੍ਹਣ ਦੀ ਆਸ ਲਈ ਬੈਠੇ ਨੇ ਉਨ੍ਹਾਂ ਲਈ ਬੁਰੀ ਖ਼ਬਰ, 3 ਮਈ ਮਗਰੋਂ ਵੀ…

ਨਵੀਂ ਦਿੱਲੀ : ਦੇਸ਼ ਵਿੱਚ ਸਿੱਖਿਅਕ ਸੰਸਥਾਨਾਂ, ਸ਼ਾਪਿੰਗ ਮਾਲਜ਼, ਧਾਰਮਿਕ ਸਥਾਨਾਂ ਅਤੇ ਪਬਲਿਕ ਟਰਾਂਸਪੋਰਟ 3 ਮਈ ਦੇ ਬਾਅਦ ਵੀ ਬੰਦ ਰਹਿਣ ਦੀ ਸੰਭਾਵਨਾ ਹੈ l ਇੱਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਦੇਸ਼ ਵਿੱਚ 3 ਮਈ ਤੱਕ ਜਾਰੀ ਲਾਕਡਾਊਨ ਵਧਾਇਆ ਜਾਵੇਗਾ ਜਾਂ ਨਹੀਂ, ਇਸ ਤੇ ਹਫਤੇ ਦੇ ਵਿੱਚ ਵਿੱਚ ਫੈਸਲਾ ਲੈ ਲਿਆ ਜਾਵੇਗਾ l ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀਆਂ ਦੇ ਨਾਲ 3 ਘੰਟੇ ਤੱਕ ਚੱਲੀ ਵੀਡੀਓ ਕਾਨਫਰੰਸਿੰਗ ਦੇ ਬਾਅਦ ਜੋ ਡਿਵਲੈਪਮੈਂਟ ਸਾਹਮਣੇ ਆਏ ਹਨ, ਉਨ੍ਹਾਂ ਦੇ ਮੁਤਾਬਿਕ ਗਰੀਨ ਜ਼ੋਨ ਵਿੱਚ ਆਉਣ ਵਾਲੇ ਜ਼ਿਲਿ੍ਹਆਂ ਵਿੱਚ ਸੀਮਿਤ ਸੰਖਿਆ ਵਿੱਚ ਨਿੱਜੀ ਵਾਹਨਾਂ ਦੇ ਸੰਚਾਲਨ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ l

ਮੀਟਿੰਗ ਦੇ ਬਾਅਦ ਦੇ ਡਿਵਲੈਪਮੈਂਟ ਤੋਂ ਵਾਕਿਫ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਟਰੇਨ ਅਤੇ ਉਡਾਣਾਂ ਦੇ ਹਾਲ ਫਿਲਹਾਲ ਸ਼ੁਰੂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ l ਟਰੇਨਾਂ ਅਤੇ ਉਡਾਣਾਂ ਦੇ ਨਿਯੰਤਰਿਤ ਸੰਚਾਲਨ ਦੀ ਸ਼ੁਰੂਆਤ ਕੋਰੋਨਾ ਵਾਇਰਸ ਦੇ ਹਾਲਾਤ ਨੂੰ ਦੇਖਦੇ ਹੋਏ ਦੇਸ਼ ਦੇ ਕੁਝ ਚੁਣੇ ਹੋਏ ਹਿੱਸੇ ਵਿੱਚ ਮਈ ਦੇ ਅੱਧ ਦੇ ਦੌਰਾਨ ਕੀਤੀ ਜਾ ਸਕਦੀ ਹੈ l ਸਕੂਲ ਕਾਲਜ, ਮਾਲਜ਼, ਧਾਰਮਿਕ ਸਥਾਨਾਂਠ ਪਬਲਿਕ ਟਰਾਂਸਪੋਰਟ, ਸਮਾਜਿਕ ਪ੍ਰੋਗਰਾਮਾਂ ਤੇ ਰੋਕ ਵੀ 3 ਮਈ ਦੇ ਬਾਅਦ ਜਾਰੀ ਰਹਿ ਸਕਦੀ ਹੈ l ਲਾਕਡਾਊਨ ਦੇ ਸੰਬੰਧ ਵਿੱਚ ਫੈਸਲਾ ਸ਼ਨੀਵਾਰ ਜਾਂ ਐਤਵਾਰ ਤੱਕ ਲਿਆ ਜਾ ਸਕਦਾ ਹੈ l ਮੀਟਿੰਗ ਦੇ ਦੌਰਾਨ 9 ਮੁੱਖ ਮੰਤਰੀਆਂ ਵਿੱਚੋਂ 5 ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ l ਇਨ੍ਹਾਂ ਮੁੱਖਮੰਤਰੀਆਂ ਨੇ ਲਾਕਡਾਊਨ ਨੂੰ 3 ਮਈ ਦੇ ਬਾਅਦ ਵੀ ਵਧਾਉਣ ਦੀ ਗਲ ਕਹੀ ਹੈ l ਇਨ੍ਹਾਂ ਵਿੱਚ ਓਡੀਸ਼ਾ, ਗੋਆ, ਮੇਘਾਲਿਆ ਜਿਹੇ ਰਾਜ ਸ਼ਾਮਿਲ ਹਨ, ਬਾਕੀ ਦੋ ਮੁੱਖਮਮੰਤਰੀਆਂ ਨੇ ਕਿਹਾ ਕਿ ਉਨ੍ਹਾਂ ਗਰੀਨ ਜ਼ੋਨਾਂ ਵਿੱਚ ਢਿੱਲ ਦਿੱਤੀ ਜਾਵੇ, ਜਿਨ੍ਹਾਂ ਵਿੱਚ ਪਿਛਲੇ 28 ਦਿਨਾਂ ਵਿੱਚ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ l

ਸਾਰੇ ਮੁੱਖ ਮੰਤਰੀ ਇਸ ਗੱਲ ਤੇ ਸਹਿਮਤ ਸਨ ਕਿ ਲਾਕਡਾਊਨ ਇੱਕੋ ਵਾਰ ਵਿੱਚ ਨਹੀਂ, ਬਲਕਿ ਹੋਲੀ ਹੋਲੀ ਖਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੇ ਇਹਤਿਆਤੀ ਕਦਮਾਂ ਦੇ ਨਾਲ ਅਜਿਹਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਹੁਣ ਤੱਕ ਕੀਤੀ ਗਈ ਕੋਸ਼ਿਸ਼ਾਂ ਨੂੰ ਕੋਈ ਝਟਕਾ ਨਾ ਲੱਗੇ l ਵੀਡੀਓ ਕਾਨਫਰੰਸਿੰਗ ਦੇ ਦੌਰਾਨ ਕੁਝ ਮੁੱਖਮੰਤਰੀਆਂ ਨੇ ਪ੍ਰਵਾਸੀ ਮਜ਼ਦੂਰਾਂ ਦਾ ਮੁੱਦਾ ਵੀ ਚੁੱਕਿਆ l ਮੁੱਖਮੰਤਰੀਆਂ ਨੇ ਕਿਹਾ ਕਿ ਦੂਸਰੇ ਰਾਜਾਂ ਵਿੱਚ ਫਸੇ ਅਜਿਹੇ ਮਜ਼ਦੂਰਾਂ ਨੂੰ ਰਾਹਤ ਦੇਣ ਦੀ ਵਿਵਸਥਾ ਕੀਤੀ ਜਾਵੇ l

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਤੀ ਕੱਲ ਮੁੱਖਮੰਤਰੀਆਂ ਦੇ ਨਾਲ 38 ਦਿਨਾਂ ਵਿੱਚ ਚੌਥੀ ਵੀਡੀਓ ਕਾਨਫਰੰਸਿੰਗ ਹੋਈ l ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਇਰਸ ਦਾ ਖਤਰਾ ਹਲੇ ਬਣਿਆ ਹੋਇਆ ਹੈ ਪਰ ਸਾਡੀ ਅਰਥਵਿਵਸਥ ਨੂੰ ਵੀ ਅਹਿਮੀਅਤ ਦੇਣੀ ਪਵੇਗੀ l ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਰਚ ਦੀ ਸ਼ੁਰੂਆਤ ਵਿੱਚ ਭਾਰਤ ਅਤੇ ਬਾਕੀ ਦੇਸ਼ਾਂ ਦੇ ਹਾਲਾਤ ਇੱਕੋ ਵਰਗੇ ਸਨ l ਮੋਦੀ ਨੇ ਕਿਹਾ ਹਾਲਾਂਕਿ ਸਾਡੇ ਸਮੇਂ ਤੇ ਕਦਮ ਚੁੱਕੇ ਗਏ ਅਤੇ ਇਸ ਵਜ੍ਹਾ ਨਾਲ ਕਈ ਲੋਕਾਂ ਨੂੰ ਬਚਾਉਣ ਵਿੱਚ ਅਸੀਂ ਕਾਮਯਾਬ ਰਹੇ l ਮੋਦੀ ਨੇ ਕਿਹਾ ਕਿ ਡੇਢ ਮਹੀਨੇ ਵਿੱਚ ਹਜ਼ਾਰਾਂ ਜ਼ਿੰਦਗੀਆਂ ਬਚਾਈਆਂ ਪਰ ਵਾਇਰਸ ਹਲੇ ਗਿਆ ਨਹੀਂ ਹੈ, ਇਹ ਆਉਣ ਵਾਲੇ ਮਹੀਨਿਆਂ ਵਿੱਚ ਵੀ ਰਹੇਗਾ l ਲਗਾਤਾਰ ਨਿਗਰਾਨੀ ਬਹੁਤ ਜ਼ਰੂਰੀ ਹੈ l ਮਾਸਕ ਅਤੇ ਫੇਸ ਕਵਰ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ l

Related posts

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਸਿੰਘ ਸਾਬ੍ਹ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

htvteam

ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ ‘ਚ ਦੇਖੋ ਡਾਕਟਰਾਂ ਨੇ ਕੀ ਕੀਤੇ ਵੱਡੇ ਖੁਲਾਸੇ ?

htvteam

ਅੱਧੀ ਰਾਤ ਨੂੰ ਸ਼ਹਿਰ ਚ ਵੜ੍ਹੀ ਬੰਦੇ ਖਾਣੀ ਸ਼ੈਅ, ਜੇ ਸੀਸੀਟੀਵੀ ਚ ਕੈਦ ਨਾ ਹੁੰਦੀ ਤਾਂ ਕੋਈ ਯਕੀਨ ਨਾ ਕਰਦਾ

htvteam

Leave a Comment