Htv Punjabi
crime news Punjab Video

ਵੱਡੀ ਖਬਰ: ਹੁਣੇ-ਹੁਣੇ ਏਸ ਪਿੰਡ ‘ਚ ਹੋਇਆ ਅਜਿਹਾ ਕੰਮ, ਇੱਕ-ਦੂਜੇ ਨੂੰ ਚਿੰਬੜੇ ਬੰਦੇ ਤੇ ਜ਼ਨਾਨੀਆਂ

ਫਗਵਾੜਾ : ਇਥੋਂ ਦੇ ਪਿੰਡ ਬਾਘਾ ‘ਚ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਕਰਨ ਨੂੰ ਲੈ ਕੇ ਦੋ ਧਿਰਾਂ ‘ਚ ਆਪਸ ‘ਚ ਭਿੜ ਗਈਆਂ। ਮੌਕੇ ਦੇ ਹਾਲਤ ਇਹ ਸਨ ਕਿ ਦੋਵੇਂ ਧਿਰਾਂ ਦੀਆਂ ਜ਼ਨਾਨੀਆਂ ਤੇ ਬੰਦਿਆਂ ਨੂੰ ਇੱਕ ਦੂਜੇ ਨਾਲ ਧੱਕਾਮੁੱਕੀ ਹੁੰਦੇ ਸਾਫ ਦੇਖਿਆ ਜਾ ਸਕਦਾ ਸੀ। ਝਗੜਾ ਉਥੋਂ ਸ਼ੁਰੂ ਹੋਇਆ ਜਦੋਂ ਇੱਕ ਧਿਰ ਵੱਲੋਂ ਏਸ ਜ਼ਮੀਨ ‘ਤੇ ਕੀਤੀ ਚਾਰਦੀਵਾਰੀ ਢਾਹ ਕੇ ਉਸ’ ‘ਤੇ ਡਾ. ਭੀਮ ਰਾਓ ਅੰਬੇਦਕਰ ਦਾ ਬੁੱਤ ਸਥਾਪਿਤ ਕੀਤਾ ਗਿਆ ਜੋ ਦੂਜੀ ਧਿਰ ਵੱਲੋਂ ਉੱਥੋਂ ਹਟਵਾ ਦਿੱਤਾ ਗਿਆ। ਇਸ ਜ਼ਮੀਨ ‘ਤੇ ਜਿਹੜੀ ਧਿਰ ਵੱਲੋਂ ਚਾਰ ਦੀਵਾਰੀ ਕੀਤੀ ਗਈ ਸੀ ਉਨ੍ਹਾਂ ਵਿਚੋਂ ਇੱਕ ਜਗਤਾਰ ਸਿੰਘ ਦਾ ਕਹਿਣੈ ਕਿ ਉਹ ਪਿਛਲੇ ਪੰਜਾਹ ਸਾਲ ਤੋਂ ਏਥੇ ਰਹਿੰਦੇ ਨੇ ‘ਤੇ ਇਹ ਜ਼ਮੀਨ ਉਨ੍ਹਾਂ ਨੂੰ ਉਸ ਸਮੇਂ ਦੀ ਪੰਚਾਇਤ ਨੇ ਹੀ ਦਿੱਤੀ ਸੀ।

ਓਧਰ ਜ਼ਮੀਨ ‘ਤੇ ਬਾਬਾ ਸਾਹਿਬ ਦਾ ਬੁੱਤ ਸਥਾਪਿਤ ਕਰਨ ਵਾਲੀ ਧਿਰ ਦੇ ਪਰਸ਼ੋਤਮ ਦਾ ਕਹਿਣੈ ਕਿ ਦੂਜੀ ਧਿਰ ਨੇ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਐ ਤੇ ਕੋਰਟ ਵੱਲੋਂ ਏਸ ਜ਼ਮੀਨ ਦਾ ਫੈਸਲਾ ਉਨ੍ਹਾਂ ਦੇ ਹੱਕ ‘ਚ ਕੀਤਾ ਗਿਆ ਸੀ ਤੇ ਪੰਚਾਇਤ ਦੀ ਸਹਿਮਤੀ ਨਾਲ ਉਹ ਏਥੇ ਅੰਬੇਦਕਰ ਭਵਨ ਬਣਾਉਣਾ ਚਾਹੁੰਦੇ ਸਨ।

ਜਦਕਿ ਮੌਕੇ ‘ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਫਗਵਾੜਾ ਦੇ ਪੁਲਿਸ ਡੀਐੱਸਪੀ ਪਰਮਜੀਤ ਸਿੰਘ ਦਾ ਕਹਿਣੈ ਕਿ ਮਾਮਲੇ ਦੀ ਤਫਤੀਸ਼ ਕਰਨ ਦੇ ਬਾਅਦ ਜਿਹੜੀ ਧੀਰ ਕਸੂਰਵਾਰ ਪਾਈ ਗਈ ਉਸ’ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ…

ਹੁਣ ਦੇਖਣਾ ਹੋਵੇਗਾ ਕਿ ਪੁਲਿਸ ਜਾਂਚ ਦੌਰਾਨ ਇਹ ਪੰਚਾਇਤੀ ਜ਼ਮੀਨ ਕਿਹੜੀ ਧਿਰ ਦੇ ਹਿੱਸੇ ਆਵੇਗੀ ਜਾਂ ਫਿਰ ਏਸ ਜ਼ਮੀਨ ‘ਤੇ ਪੰਚਾਇਤ ਦਾ ਕਬਜ਼ਾ ਰਹੇਗਾ ਤੇ ਉਹ ਆਪਣੀ ਮਰਜ਼ੀ ਨਾਲ ਏਸ ਜ਼ਮੀਨ ਨੂੰ ਇਸਤੇਮਾਲ ‘ਚ ਲਿਆ ਸਕਦੀ  ਹੈ।

 

Related posts

ਲਾਪਤਾ ਹੋਈਆਂ ਤਿੰਨ ਨਾਬਾਲਗ ਲੜਕੀਆਂ ਬਾਰੇ ਖੁਲਾਸਾ

htvteam

ਆਹ ਦੇਖੋ ਬੰਦਿਆਂ ਨੇ ਮੁਲਾਜ਼ਮ ਨਾਲ ਕੀ ਕਰਤਾ

htvteam

ਬੁਲਟਾਂ ਦੇ ਪਟਾਕੇ ਵਜਾਉਂਣ ਵਾਲਿਆਂ ਦੀ ਖੈਰ ਨਹੀਂ

htvteam