Htv Punjabi
Punjab

ਕੋਰੋਨਾ ਦੌਰਾਨ ਬਿਹਾਰੀ ਮਜ਼ਦੂਰਾਂ ਤੇ ਗਿਰੀ ਇੱਕ ਹੋਰ ਗਾਜ਼, ਇੱਕੋ ਝਟਕੇ ‘ਚ ਹੋਏ ਬਰਬਾਦ 

ਗਿੱਦੜਬਾਹਾ (ਸੋਨੀ ਢੱਲਾ) : ਬਿਹਾਰ ਤੋਂ ਆ ਕੇ ਪਰਵਾਸੀ ਮਜ਼ਦੂਰਾਂ ਨੇ ਬਾਰਾਂ ਸਾਲ ਵਿੱਚ ਬਣਾਇਆ ਝੁੱਗੀਆਂ ਦੇ ਰੂਪ ਵਿੱਚ ਬਣਾਇਆ ਆਪਣਾ ਆਸ਼ਿਆਨਾ, ਤਿਨਕਾ ਤਿਨਕਾ ਇਕੱਠਾ ਕਰਕੇ ਜੋੜੇ ਰੁਪਈਏ ਪੈਸੇ ਮੰਜਾ ਬਿਸਤਰਾ ਕੱਪੜੇ ਲੀੜੇ ਸਾਈਕਲ ਪੱਖਾ ਆਦਿ ਘਰ ਦਾ ਸਾਮਾਨ ਸਮੇਤ ਪੰਜ ਝੁੱਗੀਆਂ ਮਿੰਟਾਂ ਵਿੱਚ ਸੜਕੇ ਸੁਆਹ ਹੋ ਗਏ। ਰੋਂਦੇ ਹੋਏ ਪਰਿਵਾਰਕ ਮੈਂਬਰਾਂ ਨੇ ਸਾਰੀ ਦਰਦ ਭਰੀ ਕਹਾਣੀ ਦੱਸੀ। ਦੱਸ ਦਈਏ ਕਿ ਗਿਦੜਬਾਹਾ ਦੇ ਪਿੰਡ ਫਕਰਸਰ ਵਿੱਚ ਅੱਜ ਦੁਪਹਿਰ ਵੇਲੇ ਪੰਜ ਗਰੀਬਾਂ ਦੀਆਂ ਝੁੱਗੀਆਂ ਸੜ ਕੇ ਰਾਖ ਹੋ ਗਈਆਂ।  ਜਦੋਂ ਤੱਕ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਅੱਗ ‘ਤੇ ਕਾਬੂ ਪਾਇਆ ਗਿਆ ਉਦੋਂ ਤੱਕ ਉਨ੍ਹਾਂਦਾ ਸਭ ਕੁਝ ਬਰਬਾਦ ਹੋ ਚੁੱਕਿਆ ਸੀ । ਝੁੱਗੀਆਂ ਵਿੱਚ ਪਏ ਲੱਖਾਂ ਰੁਪਏ ਤੋਂ ਇਲਾਵਾ ਘਰ ਦਾ ਸਾਰਾ ਸਾਮਾਨ ਜਿਵੇਂ ਕਿ ਕੱਪੜਾ ਲੀੜਾ ਮੰਜੇ ਬਿਸਤਰੇ ਪੱਖਾ ਸਾਈਕਲ ਅਤੇ ਹੋਰ ਸਾਮਾਨ ਸੜ ਕੇ ਰਾਖ ਹੋ ਗਿਆ।  ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੇ ਵਿਆਹ ਲਈ ਰੱਖੇ ਹੋਏ ਲੱਖਾਂ ਰੁਪਏ ਦੀ ਨਗਦੀ ਤੋਂ ਇਲਾਵਾ ਸਾਰੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਉਨ੍ਹਾਂ ਦੱਸਿਆ ਕਿ ਜਦੋਂ ਉਹ ਝੋਨਾ ਲਾਉਣ ਵਾਸਤੇ ਗਏ ਹੋਏ ਸਨ ਤਾਂ ਉਸ ਤੋਂ ਬਾਅਦ ਅਚਾਨਕ ਝੁੱਗੀਆਂ ਨੂੰ ਅੱਗ ਲੱਗ ਗਈ ਅਤੇ ਇਸ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਖਤਮ ਗਿਆ। ਉਨ੍ਹਾਂ ਦੱਸਿਆ ਕਿ ਕੁਝ ਰੁਪਏ ਦਾ ਉਨ੍ਹਾਂ ਨੇ ਲੜਕੀ ਦੇ ਵਿਆਹ ਵਾਸਤੇ ਰੱਖੇ ਹੋਏ ਸਨ, ਤੇ ਕੁਝ ਪੈਸੇ ਉਹ ਅੱਜ ਹੀ ਪਿੰਡ ਦੇ ਜਿੰਮੀਦਾਰ ਤੋਂ ਲੈ ਕੇ ਆਏ ਸਨ। ਇਸ ਮੌਕੇ  ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਗਿੱਦੜਬਾਹਾ ਦੇ ਤਹਿਸੀਲਦਾਰ ਗੁਰਮੇਲ ਸਿੰਘ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਪੀੜਤਾਂ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।  ਪਿੰਡ ਦੇ ਕਿਸਾਨ ਸੁਰਜੀਤ ਸਿੰਘ ਨੇ ਕਿਹਾ ਕਿ ਇਹ ਗਰੀਬ ਪਰਿਵਾਰ ਤਕਰੀਬਨ ਦਸ ਬਾਰਾਂ ਸਾਲ ਤੋਂ ਇੱਥੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ।  ਅੱਜ ਝੁੱਗੀਆਂ ਵਿੱਚ ਲੱਗੀ ਅੱਗ ਕਾਰਨ ਇਨ੍ਹਾਂ ਦਾ ਤਾਂ ਜਿਵੇਂ ਸਾਰਾ ਕੁਝ ਹੀ ਖ਼ਤਮ ਹੋ ਗਿਆ।

Related posts

ਸਿੱਧੂ ਮੂਸੇਵਾਲੇ ਦੇ ਪਿਤਾ ਦੇ ਗੰਨਮੈਨ ਦੇ ਸਿਰ ‘ਚ ਕੜੇ ਮਾ-ਰ ਮਾ-ਰ ਪਾ…ੜਿਆ ਸਿਰ

htvteam

ਚਮਨਪ੍ਰਾਸ਼ ਖਾਣੈ ਤਾਂ ਅਜਿਹਾ ਖਾਓ, ਚਮਨਪ੍ਰਾਸ਼ ਕਿੰਗ ਨੇ ਮੁੜ ਬਣਾਇਆ ਨੁਸਕਾ

htvteam

ਮਾਸਟਰ ਸਲੀਮ ‘ਤੇ ਹੋਣ ਜਾ ਰਹੀ ਹੈ ਵੱਡੀ ਕਾਰਵਾਈ

htvteam

Leave a Comment