Htv Punjabi
Punjab

ਫਗਵਾੜਾ ਦੇ ਬੀਟੀਓ, ਐਲਟੀ ਅਤੇ ਐਸਐਮਓ ਸਸਪੈਂਡ, ਸੀਐਮ ਨੇ ਦਿੱਤੇ ਸੂਬੇ ਦੇ ਬਲੱਡ ਬੈੱਕ ਦੀ ਜਾਂਚ ਦੇ ਆਦੇਸ਼

ਫਗਵਾੜਾ : ਸਿਵਿਲ ਹਸਪਤਾਲ ਫਗਵਾੜਾ ਦੇ ਬਲੱਡ ਬੈਂਕ ਵੱਚ ਓ ਪੋਜ਼ੀਟਿਵ ਨੌਜਵਾਨ ਨੂੰ ਬੀ ਪਾਜ਼ੀਟਿਵ ਖੂਨ ਚੜਾਉਣ ਸੰਬੰਧੀ 2 ਮਰੀਜ਼ਾਂ ਨੂੰ ਗਲਤ ਖੂਨ ਦੇਣ ਸੰਬੰਧੀ ਹੋਈ ਲਾਪਰਵਾਹੀ ਦੇ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਖ਼ਤ ਨੋਟਿਸ ਲਿਆ ਹੈ l ਸ਼ੁੱਕਰਵਾਰ ਨੂੰ ਸੀਐਮ ਨੇ ਮਾਮਲੇ ਦੀ ਪੂਰੀ ਜਾਂਚ ਅਤੇ ਰਾਜ ਦੇ ਸਾਰੇ ਬਲੱਡ ਬੈਂਕਾਂ ਦੀ ਤੁਰੰਤ ਜਾਂਚ ਕਰਨ ਦੇ ਹੁਕਮ ਦਿੱਤੇ ਹਨ l ਘਟਨਾ ਦੇ ਬਾਅਦ ਸਟਾਫ ਦੀ ਨਿਯੁਕਤੀ ਤੱਕ ਫਗਵਾੜਾ ਦੇ ਬਲੱਡ ਬੈਂਕ ਨੂੰ ਬੰਦ ਕਰ ਦਿੱਤਾ ਗਿਆ ਹੈ l ਡਿਊਟੀ ਵਿੱਚ ਲਾਪਰਵਾਹੀ ਵਰਤਣ ‘ਤੇ ਬੀਟੀਓ ਡਾਕਟਰ ਹਰਦੀਪ ਸਿੰਘ ਸੇਠੀ, ਐਲਟੀ ਰਵੀ ਪਾਲ ਅਤੇ ਐਸਐਮਓ ਡਾਕਟਰ ਕਮਲ ਕਿਸ਼ੋਰ ਨੂੰ ਸਸਪੈਂਡ ਕਰ ਦਿੱਤਾ ਹੈ l ਸਿਵਿਲ ਸਰਜਨ ਕਪੂਰਥਲਾ ਨੂੰ ਇਸ ਅਪਰਾਧਿਕ ਲਾਪਰਵਾਹੀ ਦੇ ਲਈ ਤਿੰਨਾਂ ‘ਤੇ ਪੁਲਿਸ ਵਿਭਾਗ ਦੇ ਕੋਲ ਕ੍ਰਿਮਿਨਲ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ l ਕਪੂਰਥਲਾ ਦੇ ਸਰਕਾਰੀ ਬਲੱਡ ਬੈਂਕਾਂ ਦੀ ਰਿਪੋਰਟ ਤਲਬ ਕਰਨ ਨੂੰ ਵੀ ਕਿਹਾ ਗਿਆ ਹੈ l ਪੀੜਿਤ ਨੌਜਵਾਨ ਨੂੰ ਚੰਡੀਗੜ ਪੀਜੀਆਈ ਰੈਫਰ ਕਰ ਦਿੱਤਾ ਹੈ l

Related posts

ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਰੁਜ਼ਗਾਰਾਂ ਲਈ ਰੋਜ਼ਗਾਰ ਮੇਲਾ ਇੰਨੀ ਤਰੀਕ ਤੋਂ ਸ਼ੁਰੂ

Htv Punjabi

ਜਨਾਨੀ ਹੋਵੇ ਤਾਂ ਆਹ ਜਨਾਨੀਆਂ ਵਰਗੀ, ਦੇਖੋ ਮੁੰਡਿਆਂ ਨਾਲ ਪਿਆ ਜੱਫਾ

htvteam

ਸ਼ਹਿਰ ਦੇ ਲੋਕਾਂ ਨੇ ਸੁੱਤੇ ਪਏ ਪ੍ਰਸ਼ਾਸਨ ਦੀਆਂ ਖੋਲ੍ਹੀਆਂ ਅੱਖਾਂ

htvteam

Leave a Comment