Htv Punjabi
Uncategorized

ਜਦੋਂ ਬੀਚ ‘ਤੇ ਹੋਣ ਲੱਗੀਆਂ ਇਹ ਹਰਕਤਾਂ, ਤਾਂ ਲੋਕਾਂ ਨੇ ਬੁਲਾਈ ਪੁਲਿਸ

ਨਿਊਜ਼ ਡੈਸਕ : ਸਮੁੰਦਰ ਦੇ ਕਿਨਾਰੇ ਘੁੰਮਣਾ ਭਲਾ ਕਿਸ ਨੂੰ ਚੰਗਾ ਨਹੀਂ ਲੱਗਦਾ l ਛੁੱਟੀਆਂ ਦੇ ਦੌਰਾਨ ਜਾ ਫੁਰਸਤ ਵਿੱਚ ਆਰਾਮ ਕਰਨ ਦੇ ਲਈ ਲੋਕ ਅਕਸਰ ਸਮੁੰਦਰ ਦੇ ਕਿਨਾਰੇ ਯਾਨੀ ਬੀਚ ‘ਤੇ ਜਾਂਦੇ ਹਨ ਅਤੇ ਕੁਝ ਦੇਰ ਰੁਕਦੇ ਹਨ l ਸਮੁੰਦਰ ਤੋਂ ਉੱਠਣ ਵਾਲੀ ਲਹਿਰਾਂ ਅਤੇ ਪ੍ਰਕ੍ਰਿਤੀ ਦਾ ਇਹ ਦ੍ਰਿਸ਼ ਸਭ ਨੂੰ ਆਕਰਸ਼ਿਤ ਕਰਦੀ ਹੈ.ਅਜਿਹੀਆਂ ਕਈ ਬੀਚਾਂ ਹਨ, ਜੋ ਪਰਿਵਾਰਿਕ ਲੌਕਾਂ ਦੇ ਲਈ ਰਿਜ਼ਰਵ ਹਨ l ਫਿਲੀਪੀਨਜ਼ ਦਾ ਬੋਸੇਕੇ ਆਈਲੈਂਡ ਵੀ ਇਨ੍ਹਾਂ ਬੀਚਾਂ ਵਿੱਚੋਂ ਵੀ ਇੱਕ ਹੈ.ਪਰ ਇਸ ਬੀਚ ‘ਤੇ ਲੋਕ ਉਸ ਸਮੇਂ ਹੈਰਾਨ ਹੋ ਗਏ, ਜਦ ਇੱਕ ਕਪਲ ਸਭ ਦੇ ਸਾਹਮਣੇ ਸਰੀਰਿਕ ਸੰਬੰਧ ਬਣਾਉਣ ਲੱਗਾ l
ਕਪਲ ਦੀ ਇਸ ਹਰਕਤਾਂ ਨੂੰ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ l ਪੁਲਿਸ ਦੇ ਸਾਹਮਣੇ ਵੀ ਇਹ ਕਪਲ ਨਹੀਂ ਰੁਕਿਆ ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ l ਪੁਲਿਸ ਦੇ ਮੁਤਾਬਿਕ ਬ੍ਰਿਟਿਸ਼ ਅਫ਼ੌਰਤ ਜਸਮੀਨ ਨੇਲੀ ਅਤ ਆਸਟਰੇਲੀਅਨ ਆਦਮੀ ਐਨਥਨੀ ਕਾਰਿਓ ਨਸ਼ੇ ਦੇ ਹਾਲਾਤ ਵਿੱਚ ਸਨ.ਇਨ੍ਹਾਂ ਦੋਨਾਂ ਦੀ ਉਮਰ 26 ਸਾਲ ਹੈ l
ਪੁਲਿਸ ਦੇ ਮੁਤਾਬਿਕ ਗ੍ਰਿਫਤਾਰੀ ਦੇ ਬਾਅਦ ਵੀ ਉਹ ਗੱਡੀ ਵਿੱਚ ਅਤਰੰਗ ਹੋਣ ਦੀ ਕੋਸ਼ਿਸ਼ ਕਰ ਰਹੇ ਸਨ l ਗ੍ਰਿਫਤਾਰੀ ਦੇ ਦੌਰਾਨ ਐਨਥਨੀ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਪੁਲਿਸ ਨੇ ਉਸ ਨੂੰ ਮੌਕਾ ਨਹੀਂ ਦਿੱਤਾ l
ਕਪਲ ‘ਤੇ ਸਰਵਜਨਿਕ ਜਗ੍ਹਾ ‘ਤੇ ਸੈਕਸ ਕਰਨ ਦੇ ਨਾਲ ਨਾਲ ਪੁਲਿਸ ਦੇ ਆਰਡਰ ਨਹੀਂ ਮੰਨਣ ਦੇ ਇਲਜ਼ਾਮ ਵੀ ਲਾਏ ਗਏ ਹਨ l ਹਾਲਾਂਕਿ ਪੁਲਿਸ ਨੇ ਜ਼ਮਾਨਤ *ਤੇ ਇਨ੍ਹਾਂ ਦੋਨਾਂ ਕਪਲ ਨੂੰ ਛੱਡ ਦਿੱਤਾ ਹੈ.
ਪੁਲਿਸ ਨੇ ਦੱਸਿਆ ਕਿ ਇਸ ਕਪਲ ‘ਤੇ ਟਰਾਇਲ ਸ਼ੁਰੂ ਕੀਤਾ ਜਾਵੇਗਾ.ਟਰਾਇਲ ਦੇ ਦੌਰਾਨ ਇਹ ਕਪਲ ਜੇਕਰ ਕੋਰਟ ਵਿੱਚ ਪੇਸ਼ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਫਿਲੀਪੀਨਜ਼ ਵਿੱਚ ਯਾਤਰਾ ਕਰਨ *ਤੇ ਬੈਨ ਕਰ ਦਿੱਤਾ ਜਾਵੇਗਾ l

Related posts

ਬ੍ਰਾਜ਼ੀਲ ‘ਚ ਜਹਾਜ਼ ਕਰੈਸ਼, 61 ਦੀ ਮੌਤ, ਇਕ ਮਿੰਟ ‘ਚ 17 ਹਜ਼ਾਰ ਫੁੱਟ ਦੀ ਉਚਾਈ ਤੋਂ ਡਿੱਗਿਆ

htvteam

ਅਮਰੀਕੀ ਅਧਿਕਾਰੀ ਨੇ ਭਾਰਤ ਚੀਨ ਫੌਜੀ ਝੜਪਾਂ ‘ਤੇ ਕੀਤਾ ਵੱਡਾ ਖੁਲਾਸਾ ਕਿਹਾ ਚੀਨ ਨੇ ਦੁਨੀਆਂ ਨੂੰ ਕੋਰੋਨਾ ‘ਚ ਉਲਝਾਇਆ ਤੇ ਫੇਰ ਕੀਤਾ ਆਹ ਕਾਂਡ

Htv Punjabi

ਫਿਲਮਾਂ ਤੇ ਨਾਟਕਾਂ ਦੀ ਮੁੜ ਸ਼ੁਰੂ ਹੋਵੇਗੀ ਸ਼ੂਟਿੰਗ, ਕੇਂਦਰ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ

htvteam

Leave a Comment