Htv Punjabi
Punjab

ਕੈਪਟਨ ਅਮਰਿੰਦਰ ਸਿੰਘ ਦੇ ਇਨ੍ਹਾਂ ਹੁਕਮਾਂ ਨਾਲ ਸਰਕਾਰੀ ਮਹਿਕਮਿਆਂ ‘ਚ ਪਈਆਂ ਭਾਜੜਾਂ, ਵਿਰੋਧੀ ਕਹਿੰਦੇ ਅਸੀਂ ਤਾਂ ਪਹਿਲਾ ਹੀ ਕਿਹਾ ਸੀ ਵੀ ਕੈਪਟਨ ਡੁਬੋਏਗਾ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਖਰਾਬ ਵਿੱਤੀ ਹਾਲਤ ਨੂੰ ਸੰਭਾਲਣ ਦੇ ਲਈ ਖਰਚਿਆਂ ਵਿੱਚ ਕਟੋਤੀ ਕਰਨ ਦੇ ਲਈ ਨਵੇਂ ਨਿਯਮ ਲਾਗੂ ਕੀਤੇ ਹਨ, ਜਿਸਦੇ ਤਹਿਤ ਨਵੇਂ ਵਿਕਾਸ ਕਾਰਜਾਂ ਅਤੇ ਸਾਜੋ ਸਮਾਨ ਦੀ ਖਰੀਦ ‘ਤੇ ਰੋਕ ਲਾ ਦਿੱਤੀ ਹੈ l ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦੇਸ਼ ਵਿੱਚ ਵਿੱਤ ਵਿਭਾਗ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ l ਵਿੱਤ ਵਿਭਾਗ ਨੇ ਪ੍ਰਦੇਸ਼ ਵਿੱਚ ਨਵੇਂ ਵਿਕਾਸ ਕੰਮ ਸ਼ੁਰੂ ਕਰਨ ਅਤੇ ਉਨ੍ਹਾਂ ਦੇੇ ਲਈ ਟੈਂਡਰ ਜਾਰੀ ਕਰਨ ‘ਤੇ ਰੋਕ ਲਗਾਉਣ ਦੇ ਨਾਲ ਹੀ ਵੇਤਨ, ਪੈਨਸ਼ਨ, ਬਿਜਲੀ ਦੇ ਬਿੱਲ ਅਤੇ ਕਰਜ਼ ਦੀ ਅਦਾਇਗੀ ਛੱਡ ਕੇ ਹੋਰ ਸਭ ਤਰ੍ਹਾਂ ਦੀ ਸਰਕਾਰੀ ਖਰੀਦ ਵਿੱਚ 20 ਫੀਸਦੀ ਦੀ ਕਟੌਤੀ ਕਰਨ ਦਾ ਫੈਸਲਾ ਲੈ ਲਿਆ ਹੈ l ਇਸ ਸੰਬੰਧ ਵਿੱਚ ਵਿੱਤ ਵਿਭਾਗ ਵੱਲੋਂ ਜ਼ਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਲ 2019-2020 ਦੇ ਦੌਰਾਨ ਕੋਈ ਨਵਾਂ ਵਿਕਾਸ ਕਾਰਜ ਸ਼ੁਰੂ ਨਹੀਂ ਕੀਤਾ ਜਾਵੇਗਾ l ਕੇਵਲ ਉਹੀ ਕੰਮ ਪੂਰੇ ਕੀਤੇ ਜਾਣਗੇ, ਜਿਹੜੇ ਇਸ ਸਮੇਂ ਚੱਲ ਰਹੇ ਹਨ l ਨਵੇਂ ਟੈਂਡਰ ਵੀ ਜ਼ਾਰੀ ਨਹੀਂ ਕੀਤੇ ਜਾਣਗੇ, ਪਰ ਕਿਸੀ ਕਾਰਨ ਜੇਕਰ ਕਿਸੇ ਵਿਭਾਗ ਨੂੰ ਟੈਂਡਰ ਜ਼ਾਰੀ ਕਰਨਾ ਚਾਹੁੰਦਾ ਤਾਂ ਉਸ ਨੂੰ ਵਿੱਤ ਵਿਭਾਗ ਤੋਂ ਮਨਜ਼ੁਰੀ ਲੈਣੀ ਪਵੇਗੀ l ਇਸ ਤੋਂ ਇਲਾਵਾ ਸਾਰੇ ਸਰਕਾਰੀ ਵਿਭਾਗ ਕਿਸੇ ਤਰ੍ਹਾਂ ਦਾ ਸਾਜੋ ਸਮਾਨ ਵੀ ਨਹੀਂ ਖਰੀਦਣਗੇ l

Related posts

ਮਸ਼ੂਕ ਨੂੰ ਮਿਲਣ ਆਇਆ ਸੀ ਆਸ਼ਿਕ, ਪਤੀ ਨੇ ਦੇਖ ਲਿਆ, ਫੇਰ ਦੇਖੋ ਕਿ ਖੇਡਿਆ ਖ਼ਤਰਨਾਕ ਖੇਡ੍ਹ

Htv Punjabi

ਮਲੇਰਕੋਟਲਾ ਚ ਕਿਉਂ ਇਕੱਠੇ ਹੋਏ ਹਿੰਦੂ, ਸਿੱਖ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ

htvteam

ਆਹ ਦੇਖਲੋ ਮੁੰਡਿਆਂ ਦੇ ਕੰਮ

htvteam

Leave a Comment