Htv Punjabi
Punjab

ਆਹ ਚੱਕੋ, ਨਵੇਂ ਸਾਲ ਮੌਕੇ ਇਨ੍ਹਾਂ ਸਾਰਿਆਂ ਨੇ ਮਿਲਕੇ ਕਰ ਲਈ ਅਕਾਲੀ ਦਲ ਦੀਆਂ ਜੜਾਂ ਨੂੰ ਤੇਲ ਦੇਣ ਦੀ ਤਿਆਰੀ!

ਚੰਡੀਗੜ੍ਹ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਵਿੱਚ ਹੋਣਗੀਆਂ, ਪਰ ਇਨ੍ਹਾਂ ਚੋਣਾਂ ਨੂੰ ਧਿਆਨ ਵਿੱਚ ਰਖਦੇ ਨਵੇਂ ਸਾਲ ਵਿੱਚ ਨਵੇਂ ਰਾਜਨੀਤਿਕ ਸਮੀਕਰਣ ਬਣ ਸਕਦੇ ਹਨ l ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਪ ਤੋਂ ਬਾਅਦ ਚੌਥਾ ਫਰੰਟ ਬਣ ਸਕਦਾ ਹੈ l ਇਹ ਫਰੰਟ ਕਿੰਨਾ ਕਾਮਯਾਬ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ,ਪਰ ਕਈ ਪੰਥਕ ਨੇਤਾ ਨਵੇਂ ਸਾਲ ਵਿੱਚ ਸਿਆਸੀ ਬਦਲਾਵ ਦੀ ਤਿਆਰੀ ਵਿੱਚ ਹਨ l ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀੱਡਸਾ ਸ਼ੋ੍ਰਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਨਾਲ ਜਾ ਸਕਦੇ ਹਨ l
ਪਰਮਿੰਦਰ ਢੀਂਡਸਾ ਪੰਜਾਬ ਵਿਧਾਨਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਵੀ ਹਨ l ਸ਼ੋ੍ਰਮਣੀ ਅਕਾਲੀ ਦਲ ਨਾਲ ਨਰਾਜ਼ ਚੱਲ ਰਹੇ ਕਈ ਹੋਰ ਨੇਤਾ ਵੀ ਆਉਣ ਵਾਲੇ ਸਾਲ ਵਿੱਚ ਪਾਰਟੀ ਛੱਡ ਸਕਦੇ ਹਨ l ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਦੇ ਨੇਤਾ ਇਹ ਕੋਸ਼ਿਸ਼ ਕਰ ਰਹੇ ਹਨ ਕਿ ਕਿਸੀ ਤਰ੍ਹਾਂ ਨਰਾਜ਼ ਚੱਲ ਰਹੇ ਅਕਾਲੀ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਜਾਵੇ l ਦੱਸ ਦਈਏ ਕਿ ਲੁਧਿਆਣਾ ਤੋਂ ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ, ਆਪ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸਾਬਕਾ ਸੰਸਦ ਡਾ. ਧਰਮਵੀਰ ਗਾਂਧੀ ਇੱਕ ਹੀ ਮੰਚ ਤੇ ਇੱਕਠੇ ਹੋ ਸਕਦੇ ਹਨ l ਲੋਕ ਸਭਾ ਚੋਣਾਂ ਵਿੱਚ ਖਹਿਰਾ, ਡਾ.ਗਾਂਧੀ, ਬੈਂਸ ਭਰਾਵਾਂ, ਬਹੁਜਨ ਸਮਾਜ ਪਾਰਟੀ ਅਤੇ ਖੱਬੇ ਧੜੇ ਨੇ ਇੱਕ ਸਾਂਝਾ ਫਰੰਟ ਬਣਾਇਆ ਸੀ l ਜਦ ਕਿ ਅਕਾਲੀ ਦਲ ਟਕਸਾਲੀ ਨੇ ਇੱਕਲੇ ਚੋਣ ਲੜੀ ਸੀ l
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਸਾਬਕਾ ਸਪੀਕਰ ਰਵੀਇੰਦਰ ਸਿੰਘ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਨੂੰ ਸਮਰਥਨ ਦੇਣ ਤੋਂ ਬਾਅਦ ਇਹ ਪੰਥਕ ਧੜੇ ਇੱਕ ਸਾਂਝਾ ਮੰਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਕਿ ਸ਼ੋ੍ਰਮਣੀ ਅਕਾਲੀ ਦਲ ਤੇ ਕਾਬਜ਼ ਬਦਲ ਪਰਿਵਾਰ ਨੂੰ ਰਾਜਨੀਤੀ ਵਿੱਚ ਪਿੱਛੇ ਛੱਡਿਆ ਜਾ ਸਕੇ l ਸਾਬਕਾ ਵਿਧਾਇਕ ਅਤੇ ਸ਼ੋ੍ਰਮਣੀ ਅਕਾਲੀ ਦਲ ਸਾਬਕਾ ਸਰਪਰਸਤ ਸੰਤ ਅਜੀਤ ਸਿੰਘ ਸਮੇਤ ਕਈ ਹੋਰ ਵਿਧਾਇਕਾਂ ਦੇ ਨਾਲ ਟਕਸਾਲੀ ਨੇਤਾ ਸੰਪਰਕ ਬਣਾ ਰਹੇ ਹਨ l

Related posts

ਹੁਣ ਬਾਹਰ ਭੇਜਣ ਦੇ ਨਾਂ ‘ਤੇ ਕਿਸੇ ਨਾਲ ਨਹੀਂ ਹੋਏਗਾ ਧੋਖਾ, ਸਰਦਾਰ ਬੰਦਾ ਖੋਲ੍ਹ ਗਿਆ ਕੱਲੀ-ਕੱਲੀ ਗੱਲ

htvteam

ਕੱਚੇ ਕਰਮਚਾਰੀ ਕਹਿੰਦੇ, ਸਰਕਾਰ ਨੇ ਬਜਟ ਤੋਂ ਪਹਿਲਾਂ ਕੀਤਾ ਵਾਅਦਾ ਤੋੜਿਆ

Htv Punjabi

ਦੇਖੋ ਇਟਲੀ ‘ਚ ਦੋ ਪੰਜਾਬੀ ਭਰਾਵਾਂ ਦੀ ਖ਼ੌਫ਼ਨਾਕ ਕਰਤੂਤ; ਪੈਸੇ ‘ਦੀ ਚਾਹ ‘ਚ ਵਿਦੇਸ਼ ਜਾਣ ਵਾਲੇ ਜਰੂਰ ਦੇਖਣ

htvteam

Leave a Comment